ਮੁੰਬਈ: ਬਾਲੀਵੁੱਡ ਦੇ ਦਿੱਗਜ਼ ਅਭਿਨੇਤਾ ਅਮਿਤਾਭ ਬੱਚਨ (Amitabh Bachchan) ਨੇ ਮੋਤੀਆ ਬਿੰਦ ਦੀ ਸਰਜਰੀ ਕਰਵਾਈ ਹੈ। ਉਹ ਅਗਲੇ 24 ਘੰਟਿਆਂ ਵਿੱਚ ਘਰ ਵਾਪਸ ਚਲੇ ਜਾਣਗੇ। ਅਮਿਤਾਭ ਬਚਨ ਨੇ ਇਸ ਦੀ ਜਾਣਕਾਰੀ ਆਪਣੇ ਬਲੌਗ ਅਕਾਊਂਟ 'ਤੇ ਦਿੱਤੀ ਹੈ।
ਅਮਿਤਾਭ ਬੱਚਨ ਨੇ ਲਿਖਿਆ, 'ਮੇਰੀ ਸਿਹਤ ਨੂੰ ਲੈ ਕੇ ਚਿੰਤਾ ਦਿਖਾਉਣ ਲਈ ਤੇ ਮੇਰੇ ਲਈ ਦੁਆ ਕਰਨ ਲਈ ਆਪ ਸਭ ਦਾ ਧੰਨਵਾਦ। ਇਸ ਉਮਰ ਵਿੱਚ ਆ ਕੇ ਅੱਖਾਂ ਦੇ ਮੋਤੀਏ ਦੀ ਸਰਜਰੀ ਦੀ ਲੋੜ ਹੁੰਦੀ ਹੈ ਜੋ ਕਾਫੀ ਨਾਜ਼ੁਕ ਵੀ ਹੁੰਦੀ ਹੈ, ਟ੍ਰੀਟਮੈਂਟ ਬਹੁਤ ਚੰਗਾ ਚੱਲ ਰਿਹਾ ਹੈ, ਉਮੀਦ ਹੈ ਕਿ ਸਭ ਕੁਝ ਠੀਕ ਹੋਵੇਗਾ। ਫਿਲਹਾਲ ਮੇਰੀ ਨਿਗ੍ਹਾ ਦੀ ਰਿਕਵਰੀ ਸਲੋਅ ਹੈ ਅਗਰ ਟਾਈਪਿੰਗ ਵਿੱਚ ਕੁਝ ਗ਼ਲਤ ਹੁੰਦਾ ਹੈ ਤਾਂ ਮਾਫ ਕਰਨਾ।
https://tmblr.co/ZwrX5vZnTzjgee00
ਹਾਲ ਹੀ ਵਿੱਚ ਅਮਿਤਾਭ ਨੇ ਆਪਣੇ ਬਲਾਗ 'ਤੇ ਸਰਜਰੀ' ਕਰਵਾਉਣ ਬਾਰੇ ਲਿਖਿਆ ਸੀ। ਉਨ੍ਹਾਂ ਨੇ ਇਸ਼ਾਰਾ ਕੀਤਾ ਤੇ ਲਿਖਿਆ ਸੀ। ਹਾਲਾਂਕਿ, ਉਨ੍ਹਾਂ ਨੇ ਆਪਣੀ ਮੈਡੀਕਲ ਕੰਡੀਸ਼ਨ ਬਾਰੇ ਖੁੱਲ੍ਹ ਕੇ ਨਹੀਂ ਦੱਸਿਆ ਸੀ ਤੇ ਨਾ ਹੀ ਉਸ ਪ੍ਰੋਸੈਸ ਬਾਰੇ ਗੱਲ ਕੀਤੀ ਜਿਸ ਤੋਂ ਉਨ੍ਹਾਂ ਨੂੰ ਲੰਘਣਾ ਪਿਆ। ਚਿੰਤਤ ਫੈਨਜ਼ ਲਗਾਤਾਰ ਸੋਸ਼ਲ ਮੀਡੀਆ 'ਤੇ ਅਮਿਤਾਭ ਬੱਚਨ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰ ਰਹੇ ਹਨ।
ਬਿੱਗ ਬੀ ਦੀਆਂ ਬੈਕ ਟੂ ਬੈਕ ਪੰਜ ਫਿਲਮਾਂ ਆ ਰਹੀਆਂ ਹਨ। ਅਮਿਤਾਭ ਦੀ ਅਗਲੀ ਰਿਲੀਜ਼ ਫਿਲਮ ਰੁਮੀ ਜਾਫਰੀ ਦੀ ਸਸਪੈਂਸ ਡਰਾਮਾ 'ਚਿਹਰੇ ' ਹੈ, ਜਿਸ ਵਿੱਚ ਓਹਨਾ ਦੇ ਕੋ ਐਕਟਰ ਇਮਰਾਨ ਹਾਸ਼ਮੀ ਤੇ ਰੀਆ ਚੱਕਰਵਰਤੀ ਹੈ। ਅਮਿਤਾਭ ਬੱਚਨ ਇੰਨੀ ਦਿਨੀ ਅਜੈ ਦੇਵਗਨ ਦੁਆਰਾ ਡਾਇਰੈਕਟਡ ਥ੍ਰਿਲਰ 'ਮੇ ਡੇਅ' ਦੀ ਸ਼ੂਟਿੰਗ ਕਰ ਰਹੇ ਹਨ।
ਇਹ ਵੀ ਪੜ੍ਹੋ: ਖੇਤੀ ਖੇਤਰ ਬਾਰੇ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਦਾਅਵਾ, ਕਹੀਆਂ ਵੱਡੀਆਂ ਗੱਲਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin