ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਕ੍ਰਿਸਟੋਫਰ ਨੋਲਨ ਨੇ ਭਾਰਤ ਵਿਚ ਕੰਮ ਕਰਨ ਦੀ ਜ਼ਾਹਰ ਕੀਤੀ ਇੱਛਾ, ਇਥੇ ਕਰਨਾ ਚਾਹੁੰਦੇ ਹਨ ਕੰਮ
ਏਬੀਪੀ ਸਾਂਝਾ | 12 Jan 2021 01:50 PM (IST)
ਹਾਲੀਵੁੱਡ ਫਿਲਮ ਨਿਰਮਾਤਾ ਕ੍ਰਿਸਟੋਫਰ ਨੋਲਨ ਭਾਰਤ ਵਿੱਚ ਬਾਲੀਵੁੱਡ ਸਿਤਾਰਿਆਂ ਨਾਲ ਬਾਲੀਵੁੱਡ ਵਿੱਚ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਾਰਤ ਦਾ ਤਜ਼ੁਰਬਾ ਬਹੁਤ ਪ੍ਰੇਰਣਾਦਾਇਕ ਰਿਹਾ ਹੈ।
ਹਾਲੀਵੁੱਡ ਫਿਲਮ ਨਿਰਮਾਤਾ ਕ੍ਰਿਸਟੋਫਰ ਨੋਲਨ (christopher nolan) ਦਾ ਕਹਿਣਾ ਹੈ ਕਿ ਉਹ ਭਾਰਤ ਵਾਪਸ ਆ ਕੇ ਦੁਬਾਰਾ ਸ਼ੂਟਿੰਗ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਇੱਥੇ ਆ ਕੇ ਭਾਰਤੀ ਅਦਾਕਾਰਾਂ ਨਾਲ ਕੰਮ ਕਰੇਗਾ। ਨੋਲਨ ਨੇ ਮੀਡੀਆ ਨੂੰ ਕਿਹਾ, “ਮੈਂ ਕਦੇ ਵੀ ਅੱਗੇ ਲੰਬੇ ਸਮੇਂ ਦੀ ਯੋਜਨਾ ਨਹੀਂ ਬਣਾਈ। ਪਰ ਭਾਰਤ ਵਿਚ ਮੇਰਾ ਤਜ਼ਰਬਾ ਸ਼ਾਨਦਾਰ ਸੀ ਅਤੇ ਮੈਂ ਯਕੀਨਨ ਇੱਥੇ ਵਾਪਸ ਆਉਣਾ ਚਾਹੁੰਦਾ ਹਾਂ ਅਤੇ ਭਾਰਤ ਵਿਚ ਭਾਰਤੀ ਅਦਾਕਾਰਾਂ ਨਾਲ ਹੋਰ ਕੰਮ ਕਰਨਾ ਚਾਹੁੰਦਾ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਅੱਗੇ ਕੀ ਕਰਨ ਜਾ ਰਿਹਾ ਹਾਂ।" ਓਸਕਰ ਜੇਤੂ ਨੋਲਨ ਨੇ ਆਪਣੀ 2012 ਦੀ ਗਲੋਬਲ ਬਲਾਕਬਸਟਰ ਫਿਲਮ 'ਦ ਡਾਰਕ ਨਾਈਟ ਰਾਈਜ਼' ਦੇ ਕਈ ਮੈਨ ਸੀਨਜ਼ ਦੀ ਸ਼ੂਟਿੰਗ ਜੋਧਪੁਰ ਵਿੱਚ ਕੀਤੀ ਸੀ। ਇਸ ਤੋਂ ਇਲਾਵਾ ਨਵੀਂ ਫਿਲਮ 'ਟੇਨੇਟ' ਦੇ ਕੁਝ ਹਿੱਸੇ ਮੁੰਬਈ 'ਚ ਸ਼ੂਟ ਕੀਤੇ ਗਏ ਸੀ। 'ਟੇਨੇਟ' ਵਿਚ ਬਾਲੀਵੁੱਡ ਐਕਟਰਸ ਡਿੰਪਲ ਕਪਾੜੀਆ ਸਮੇਤ ਕਈ ਭਾਰਤੀ ਪ੍ਰਤਿਭਾਵਾਂ ਸ਼ਾਮਲ ਹਨ। ਇਸ ਬਾਰੇ ਨੋਲਨ ਨੇ ਪਹਿਲਾਂ ਕਿਹਾ ਸੀ, "ਮੁੰਬਈ ਦੇ ਫਿਲਮ ਨਿਰਮਾਤਾਵਾਂ ਨੂੰ ਮਿਲਣ ਅਤੇ ਮੁੰਬਈ ਦੀਆਂ ਨਜ਼ਰਾਂ ਵੇਖਣ ਦਾ ਤਜ਼ੁਰਬਾ ਮੇਰੇ ਲਈ ਬਹੁਤ ਪ੍ਰੇਰਣਾਦਾਇਕ ਸੀ। ਇਸਨੇ ਮੈਨੂੰ ਇੱਥੇ ਆਉਣ ਅਤੇ ਕੰਮ ਕਰਨ ਦੇ ਤਰੀਕੇ ਬਾਰੇ ਸੋਚਣ ਲਈ ਪ੍ਰੇਰਿਤ ਕੀਤਾ।" ਇਹ ਵੀ ਪੜ੍ਹੋ: ਵਿਵੇਕ ਓਬਰਾਏ ਦਾ ਸਾਲਾ ਆਦਿੱਤਿਆ ਅਲਵਾ ਗ੍ਰਿਫਤਾਰ, ਅਦਾਕਾਰ ਦੇ ਘਰ ਵੀ ਹੋਈ ਸੀ ਛਾਪੇ ਮਾਰੀ