ਆਦਿਤਿਆ ਦੇ ਖਿਲਾਫ 4 ਸਤੰਬਰ ਨੂੰ ਕਾਟਨਪੇਟ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਸੀ। ਉਦੋਂ ਤੋਂ ਆਦਿੱਤਿਆ ਫਰਾਰ ਸੀ। ਆਦਿੱਤਿਆ ਦਾ ਨਾਂ ਉਨ੍ਹਾਂ 12 ਲੋਕਾਂ ਦੀ ਸੂਚੀ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ ਇੱਕ ਕੰਨੜ ਅਦਾਕਾਰਾ ਨੂੰ ਨਸ਼ੇ ਦਿੱਤੇ ਸੀ।
ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਦੀ ਪਤਨੀ ਦੇ ਡ੍ਰਾਈਵਰ ਦੀ ਲੱਖਾਂ 'ਚ ਤਨਖ਼ਾਹ, ਘਰ 'ਚ ਸੇਵਾ ਲਈ 600 ਨੌਕਰ
ਸੰਯੁਕਤ ਪੁਲਿਸ (ਅਪਰਾਧ) Joint Commissioner of Police (Crime) ਦੇ ਕਮਿਸ਼ਨਰ ਸੰਦੀਪ ਪਾਟਿਲ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ, 'ਡਰੱਗਸ ਮਾਮਲੇ ਵਿੱਚ ਇੱਕ ਭਗੌੜਾ ਮੁਲਜ਼ਮ ਆਦਿੱਤਿਆ ਅਲਵਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਦਿੱਤਿਆ ਦੀ ਲੰਬੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ। ਜਿਵੇਂ ਹੀ ਆਦਿੱਤਿਆ ਬਾਰੇ ਖ਼ਬਰ ਮਿਲੀ, ਉਸ ਨੂੰ ਦੇਰ ਰਾਤ ਚੇਨਈ ਤੋਂ ਗ੍ਰਿਫਤਾਰ ਕਰ ਲਿਆ ਗਿਆ।'
ਪੁਲਿਸ ਨੇ ਕੁਝ ਮਹੀਨੇ ਪਹਿਲਾਂ ਕੰਨੜ ਐਕਟਰਸ ਰਾਗਿਨੀ ਦਿਵੇਦੀ ਅਤੇ ਸੰਜਨਾ ਗਾਲਰਾਨੀ, ਪਾਰਟੀ ਪ੍ਰਬੰਧਕ ਵੀਰੇਨ ਖੰਨਾ ਅਤੇ ਰੀਅਲਟਰ ਰਾਹੁਲ ਥੌਨਸ ਨੂੰ ਵੀ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ।
ਇਹ ਵੀ ਪੜ੍ਹੋ: Hearing of Farm Law in SC: ਸੁਪਰੀਮ ਕੋਰਟ 'ਚ ਵੀ ਕਿਸਾਨ ਅੰਦੋਲਨ ਦੇ ਜੋੜੇ ਖਾਲਿਸਤਾਨ ਨਾਲ ਤਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904