ਜਾਵੇਦ ਅਖ਼ਤਰ ਨੇ ਟਵਿੱਟਰ ‘ਚ ਲਿਖਿਆ, “ਕੁਝ ਲੋਕ ਨਾ ਸਿਰਫ ਇਸ ਤੱਥ ਦਾ ਸਾਹਮਣਾ ਕਰਨ ਤੋਂ ਇਨਕਾਰ ਕਰਦੇ ਹਨ, ਪਰ ਇਹ ਦੂਜਿਆਂ ਤੋਂ ਵੀ ਲੁਕਾਉਣਾ ਚਾਹੁੰਦੇ ਹਨ ਕਿ ਸ਼ਹੀਦ ਭਗਤ ਸਿੰਘ ਮਾਰਕਸਵਾਦੀ ਸੀ ਤੇ ਇਸ ਬਾਰੇ ਲੇਖ ਉਨ੍ਹਾਂ ਨੇ ਲਿਖਿਆ ਸੀ ਕਿ ਮੈਂ ਕਿਉਂ ਨਾਸਤਿਕ ਹੂੰ। ਕੋਈ ਵੀ ਅੰਦਾਜ਼ਾ ਲਾ ਸਕਦਾ ਹੈ ਕਿ ਅਜਿਹੇ ਲੋਕ ਕੌਣ ਹਨ। ਮੈਂ ਹੈਰਾਨ ਹਾਂ ਕਿ ਜੇ ਉਹ ਅੱਜ ਹੁੰਦੇ ਤਾਂ ਉਨ੍ਹਾਂ ਨੂੰ ਕੀ ਕਿਹਾ ਹੁੰਦਾ।“
ਇੱਥੇ ਵੇਖੋ ਕੰਗਨਾ ਰਨੌਤ ਦਾ ਜਵਾਬ-
ਪ੍ਰੀਤੀਸ਼ ਨੰਦੀ ਤੇ ਸਵਰਾ ਨੇ ਕੀਤਾ ਜਾਵੇਦ ਅਖ਼ਤਰ ਦਾ ਸਮਰਥਨ:
ਹਾਲਾਂਕਿ, ਬਹੁਤ ਸਾਰੇ ਲੋਕਾਂ ਵੱਲੋਂ ਜਾਵੇਦ ਅਖ਼ਤਰ ਦਾ ਸਮਰਥਨ ਕੀਤਾ ਗਿਆ ਹੈ। ਉਨ੍ਹਾਂ ਦੇ ਸਮਰਥਨ ਵਿੱਚ ਅਦਾਕਾਰਾ ਸਵਰਾ ਭਾਸਕਰ ਨੇ ਲਿਖਿਆ, "ਇਹ ਦੁਖਦਾਈ ਸੱਚ ਹੈ।" ਫਿਲਮ ਨਿਰਮਾਤਾ ਪ੍ਰੀਤੀਸ਼ ਨੰਦੀ ਨੇ ਵੀ ਜਾਵੇਦ ਅਖ਼ਤਰ ਦਾ ਸਮਰਥਨ ਕੀਤਾ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਕੰਗਨਾ ਰਨੌਤ ਦਾ ਸਮਰਥਨ ਵੀ ਕੀਤਾ ਹੈ।
ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਦਰਮਿਆਨ ਸਰਕਾਰ ਨੇ ਜਾਰੀ ਕੀਤੇ ਝੋਨੇ ਦੀ ਖਰੀਦ ਦੇ ਅੰਕੜੇ, ਜਾਣੋ ਕਿੰਨੀ ਰਕਮ ਦੀ ਖਰੀਦ ਹੋਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904