ਮੁੰਬਈ: ਬਾਲੀਵੁੱਡ ਦੇ ਸਭ ਤੋਂ ਵੱਡੇ ਪ੍ਰੋਡਿਊਸਰਸ ਚੋਂ ਇੱਕ ਕਰਨ ਜੌਹਰ ਜ਼ਿਆਦਾਤਰ ਕਮਰਸ਼ਿਅਲ ਅਤੇ ਰੋਮਾਂਟਿਕ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ। ਹੁਣ ਉਹ ਦੇਸ਼ ਭਗਤ ਫ਼ਿਲਮ ਬਣਾਉਣ ਜਾ ਰਿਹਾ ਹੈ। ਕਰਨ ਜੌਹਰ ਨੇ ਇਸ ਦਾ ਐਲਾਨ ਮੰਗਲਵਾਰ ਨੂੰ ਕੀਤਾ। ਉਸ ਨੇ ਐਲਾਨ ਕੀਤਾ ਕਿ ਉਹ ਆਜ਼ਾਦੀ ਤੋਂ ਪਹਿਲਾਂ ਜਲਿਆਂਵਾਲਾ ਬਾਗ ਕਤਲੇਆਮ (Jallianwala Bagh Massacre) ‘ਤੇ ਇੱਕ ਫਿਲਮ ਬਣਾਏਗਾ। ਇਸ ਫਿਲਮ ਦਾ ਨਿਰਦੇਸ਼ਨ ਕਰਨ ਸਿੰਘ ਤਿਆਗੀ ਕਰਨਗੇ। ਇਸ ਤੋਂ ਇਲਾਵਾ ਅਜੇ ਤੱਕ ਇਸ ਫਿਲਮ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਕਰਨ ਜੌਹਰ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਕਿਹਾ,' ਇਹ ਫਿਲਮ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਸੱਚਾਈ ਸਾਹਮਣੇ ਲਿਆਉਣ ਲਈ ਬ੍ਰਿਟਿਸ਼ ਰਾਜ ਨਾਲ ਕਚਹਿਰੀ ਵਿਚ ਲੜਨ ਵਾਲੇ ਸ਼ੰਕਰਨ ਨਾਇਰ ਦੀ ਕਹਾਣੀ ਨੂੰ ਸਾਹਮਣੇ ਲਿਆਂਦੀ ਜਾਵੇਗੀ। ਸੰਕਰਨ ਨਾਇਰ ਦੀ ਬਹਾਦਰੀ ਨੇ ਦੇਸ਼ ਭਰ ਵਿਚ ਸੁਤੰਤਰਤਾ ਅੰਦੋਲਨ ਦੀ ਚਿੰਗਾਰੀ ਨੂੰ ਪੂਰੇ ਦੇਸ਼ 'ਚ ਫੈਲਾਇਆ ਸੀ। ਇਹ ਫਿਲਮ ਸੱਚੀਆਂ ਘਟਨਾਵਾਂ 'ਤੇ ਅਧਾਰਤ ਹੈ ਅਤੇ ਕਿਤਾਬ 'ਦ ਕੇਸ ਦੇਟ ਸ਼ੋਕ ਦ ਐਮਪਾਇਰ' ਤੋਂ ਅਡੈਪਟ ਹੈ। ਇਹ ਕਿਤਾਬ ਸੰਕਰਨ ਨਾਇਰ ਦੇ ਪੜਪੋਤੇ ਰਘੂ ਪਲਟ ਅਤੇ ਉਨ੍ਹਾਂ ਦੀ ਪਤਨੀ ਪੁਸ਼ਪਾ ਪਲਟ ਨੇ ਲਿਖੀ ਹੈ।
ਦੱਸ ਦਈਏ ਕਿ The Case That Shook the Empire ਕਿਤਾਬ ਵਿਚ ਲੇਖਕਾਂ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਅਤੇ ਇਸ ਦੀ ਕੋਰਟ ਰੂਮ ਦੇ ਸੱਚ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੈ। ਨਾਲ ਹੀ ਇਹ ਵੀ ਦੱਸ ਦੇਈਏ ਕਿ ਸੀ. ਸੰਕਰਨ ਨਾਇਰ ਇੱਕ ਵਕੀਲ ਅਤੇ ਰਾਜਨੇਤਾ ਸੀ।
ਭਾਰਤ ਦੇ ਮਸ਼ਹੂਰ ਵਕੀਲ ਨਾਇਰ ਨੇ ਕਈ ਵਾਰ ਬ੍ਰਿਟਿਸ਼ ਸ਼ਾਸਨ ਦਾ ਸਾਹਮਣਾ ਕੀਤਾ। ਸਾਲ 1919 ਵਿਚ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਸੁਣਵਾਈ ਦੌਰਾਨ ਨਾਇਰ ਨੇ ਅਦਾਲਤ ਵਿਚ ਬ੍ਰਿਟਿਸ਼ ਸ਼ਾਸਨ ਦੀਆਂ ਧੱਜੀਆਂ ਉਡਾ ਦਿੱਤਾ ਸੀ। ਕਰਨ ਜੌਹਰ ਦੇ ਬਾਕੀ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਕਰਨ ਕਈ ਫਿਲਮਾਂ ਅਤੇ ਵੈੱਬ ਸੀਰੀਜ਼ 'ਤੇ ਕੰਮ ਕਰ ਰਿਹਾ ਹੈ। ਹਾਲ ਹੀ ਵਿੱਚ ਉਹ ਕਾਰਤਿਕ ਆਰੀਅਨ ਨੂੰ ‘ਦੋਸਤਾਨਾ 2’ ਤੋਂ ਬਾਹਰ ਕਰਨ ਲਈ ਸੁਰਖੀਆਂ ਵਿੱਚ ਆਇਆ ਸੀ।
ਇਹ ਵੀ ਪੜ੍ਹੋ: ਬਠਿੰਡਾ ਵਿਖ਼ੇ ਫਰੀਦਕੋਟ ਪੁਲਿਸ ਨੇ ਵਾਂਟਡ ਨੂੰ ਮਾਰੀ ਗੋਲੀ, ਸਿਵਲ ਹਸਪਤਾਲ 'ਚ ਦਾਖਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin