ਬਠਿੰਡਾ: ਜ਼ਿਲ੍ਹੇ ਦੇ ਪਿੰਡ ਜੱਸੀ ਬਗਵਾਲੀ ਵਿਖ਼ੇ ਫਰੀਦਕੋਟ ਪੁਲਿਸ ਨੇ ਇੱਕ ਲੋੜੀਂਦੇ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਜ਼ਖ਼ਮੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਭੁਪਿੰਦਰ ਜਿੱਤ ਸਿੰਘ ਵਿਰਕ ਨੇ ਦੱਸਿਆ ਕਿ ਸਾਡੇ ਕੋਲ ਸੂਚਨਾ ਆਈ ਸੀ ਕਿ ਜੈਤੋ ਦੀ ਟੀਮ ਵੱਲੋ ਜੱਸੀ ਬਾਗ਼ਵਾਲੀ ਵਿਖੇ ਰੈੱਡ ਕੀਤੀ ਗਈ ਹੈ। ਉਨ੍ਹਾਂ ਦਾ ਵਾਂਟਡ ਬੰਦਾ ਮਨਜਿੰਦਰ ਸਿੰਘ ਉਰਫ ਕਾਲਾ ਸੇਖੋਂ ਜੋਕਿ ਕੋਟਕਪੂਰਾ ਵਿੱਖੇ ਮਿਤੀ 22 ਨੂੰ ਕਿਸੇ ਵਾਰਦਾਤ 'ਚ ਸ਼ਾਮਲ ਲੋਕਾਂ ਦਾ ਮਦਦਗਾਰ ਸੀ।


ਐਸਐਸਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਉਕਤ ਵਿਅਕਤੀ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਹਥਿਆਰ ਸਪਲਾਈ ਕੀਤੇ ਸੀ। ਅਤੇ ਗੁਪਤ ਸੂਚਨਾ ਮਿਲੀ ਕਿ ਇਹ ਮੁਲਜ਼ਮ ਹੁਣ ਆਪਣੀ ਮਾਸੀ ਦੇ ਘਰ ਡੇਰਾ ਲਾ ਕੇ ਬੈਠਾ ਹੈ ਜੋਕਿ ਪਿੰਡ ਜੱਸੀ ਬਾਗਵਾਲੀ ਵਿਖੇ ਹੈ। ਜਿੱਥੇ ਅੱਜ ਉਹ ਆਪਣੀ ਮਾਸੀ ਦੇ ਖੇਤਾਂ ਵਿੱਚ ਟਰੈਕਟਰ ਚਲਾ ਰਿਹਾ ਸੀ। ਜਦੋਂ ਇਸ ਨੂੰ ਪੁਲਿਸ ਨੇ ਘੇਰਿਆ ਤਾਂ ਇਸਨੇ ਟਰੈਕਟਰ ਭਜਾ ਲਿਆ।


ਫਰੀਦਕੋਟ ਪੁਲਿਸ ਮੁਤਾਬਿਕ ਕਿ ਇਸ ਨੇ ਖੁਦ ਆਪਣੇ ਅਸਲੇ ਨਾਲ ਗੋਲੀ ਆਪਣੇ ਪੈਰ 'ਤੇ ਮਾਰੀ ਅਤੇ ਫਿਰ ਅਸਲਾ ਸੁੱਟ ਦਿੱਤਾ। ਜਿਸ ਤੋਂ ਬਾਅਦ ਮੁਲਜ਼ਮ ਭੱਜ ਕੇ ਆਪਣੀ ਮਾਸੀ ਘਰੇਂ ਵੱਡਿਆ। ਜਿਥੋਂ ਪੁਲਿਸ ਇਸ ਨੂੰ ਲੈ ਕੇ ਆਈ ਹੈ ਅਤੇ ਹੁਣ ਮੁਲਜ਼ਮ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ।


ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ 'ਤੇ ਗੋਲੀ ਪੁਲਿਸ ਨੇ ਨਹੀਂ ਚਲਾਈ ਅਤੇ ਬਾਕੀ ਦੀ ਕਾਰਵਾਈ ਜਾਰੀ ਜਾਂਚ ਮੁਤਾਬਕ ਕੀਤੀ ਜਾਵੇਗੀ।


ਇਹ ਵੀ ਪੜ੍ਹੋ: ਡੀਜੀਪੀ ਦਿਨਕਰ ਗੁਪਤਾ ਵਲੋਂ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ high level meeting


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904