ਮੁੰਬਈ: ਕੰਨੜ ਸਟਾਰ ਯਸ਼ (Actor Yash) ਨੇ ਕੋਰੋਨਾ ਨਾਲ ਲੜ ਰਹੇ ਕੰਨੜ ਫਿਲਮ ਇੰਡਸਟਰੀ ਦੇ ਕਲਾਕਾਰਾਂ ਦੀ ਮਦਦ ਲਈ ਕਦਮ ਚੁੱਕਿਆ ਹੈ। ਉਹ ਉਦਯੋਗ ਨਾਲ ਜੁੜੇ ਮੈਂਬਰਾਂ ਨੂੰ ਨਕਦ ਰਾਸ਼ੀ ਪ੍ਰਦਾਨ ਕਰਨਗੇ। ਇਸ ਲਈ ਯਸ਼ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਕਮਾਈ ਵਿੱਚੋਂ 1.5 ਕਰੋੜ ਰੁਪਏ ਦੀ ਰਕਮ ਕੰਨੜ ਫਿਲਮ ਇੰਡਸਟਰੀ ਦੇ ਮੈਂਬਰਾਂ ਨੂੰ ਦੇਣਗੇ। ਇਹ ਰਕਮ ਤਿੰਨ ਹਜ਼ਾਰ ਮਜ਼ਦੂਰਾਂ ਦੇ ਖਾਤਿਆਂ ਵਿੱਚ ਪੰਜ ਹਜ਼ਾਰ ਰੁਪਏ ਦੇ ਹਿਸਾਬ ਨਾਵ ਵੰਡੀ ਜਾਏਗੀ।


ਕੰਨੜ ਫਿਲਮ ਭਾਈਚਾਰਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ


ਇਸ ਨੇ ਐਲਾਨ ਕਰਦਿਆਂ ਯਸ਼ ਨੇ ਇੱਕ ਬਿਆਨ ਸਾਂਝਾ ਕੀਤਾ ਹੈ ਜਿਸ ਮੁਤਾਬਕ, 'ਕੋਵਿਡ -19 ਇੱਕ ਅਦਿੱਖ ਦੁਸ਼ਮਣ ਵਜੋਂ ਉੱਭਰਿਆ ਹੈ। ਇਸ ਨੇ ਸਾਡੇ ਦੇਸ਼ ਭਰ ਵਿਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਰੋਜ਼ੀ ਰੋਟੀ ਨੂੰ ਤਬਾਹ ਕਰ ਦਿੱਤਾ ਹੈ। ਸਾਡੀ ਆਪਣੀ ਕੰਨੜ ਫਿਲਮ ਭਾਈਚਾਰਾ ਵੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਸੀਂ ਜਿਸ ਮੁਸ਼ਕਲ ਸਮੇਂ ਵਿਚ ਜੀ ਰਹੇ ਹਾਂ, ਉਸ ਵਿੱਚ ਹਰ 3000 ਮੈਂਬਰਾਂ ਦੀ ਮਦਦ ਜ਼ਰੂਰੀ ਹੈ। ਇਹ ਮੈਂਬਰ ਸਾਡੀ ਫਿਲਮ ਭਾਈਚਾਰਾ ਦੇ ਸਾਰੇ 21 ਵਿਭਾਗਾਂ 'ਚ ਸ਼ਾਮਲ ਹਨ। ਮੈਂ ਆਪਣੀ ਕਮਾਈ ਚੋਂ ਉਸ ਨੂੰ ਨਿੱਜੀ ਤੌਰ 'ਤੇ 5000 ਰੁਪਏ ਦਾਨ ਕਰਾਂਗਾ।



ਉਨ੍ਹਾਂ ਨੇ ਅੱਗੇ ਕਿਹਾ, 'ਹਾਲਾਂਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਰਕਮ ਕੋਰੋਨਾ ਕਾਰਨ ਹੋਏ ਨੁਕਸਾਨ ਅਤੇ ਦੁੱਖਾਂ ਦੇ ਹੱਲ ਵਜੋਂ ਕਾਫ਼ੀ ਨਹੀਂ ਹੈ ਪਰ, ਇਹ ਇੱਕ ਉਮੀਦ ਦੀ ਕਿਰਨ ਹੈ ਤੇ ਉਮੀਦ ਵਿਸ਼ਵਾਸ ਦੀ ਨਿਸ਼ਚਤਤਾ ਨੂੰ ਨਿਰਧਾਰਤ ਕਰਦੀ ਹੈ।


ਇਸ ਦੇ ਨਾਲ ਹੀ ਜੇਕਰ ਯਸ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਫੈਨਸ ਯਸ਼ ਦੀ ਸਭ ਤੋਂ ਜ਼ਿਆਦਾ ਉਡੀਕ ਵਾਲੀ ਫਿਲਮ ਕੇਜੀਐਫ 2 ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਇਸ ਵਿੱਚ ਬਾਲੀਵੁੱਡ ਅਭਿਨੇਤਾ ਸੰਜੇ ਦੱਤ, ਰਵੀਨਾ ਟੰਡਨ ਅਤੇ ਪ੍ਰਕਾਸ਼ ਰਾਜ ਮੁੱਖ ਭੂਮਿਕਾਵਾਂ ਵਿੱਚ ਹਨ। ਨਿਰਦੇਸ਼ਕ ਪ੍ਰਸ਼ਾਂਤ ਨੀਲ ਦੇ ਨਿਰਦੇਸ਼ਨ ਵਿੱਚ ਬਣੀ ਇਹ ਕੰਨੜ ਫਿਲਮ ਤੇਲਗੂ, ਤਾਮਿਲ, ਮਲਿਆਲਮ ਅਤੇ ਹਿੰਦੀ ਵਿੱਚ ਵੀ ਰਿਲੀਜ਼ ਹੋਵੇਗੀ। ਇਹ ਫਿਲਮ ਜੁਲਾਈ 2021 ਵਿਚ ਰਿਲੀਜ਼ ਹੋਣ ਵਾਲੀ ਹੈ।


ਇਹ ਵੀ ਪੜ੍ਹੋ: Punjab Congress ਦੀ ਜੰਗ 'ਚ ਪਰਦੇ ਪਿੱਛੇ Rahul Gandhi ਦੀ ਖੇਡ, ਵਿਧਾਇਕਾਂ ਨੂੰ ਚੁੱਪ-ਚੁਪੀਤੇ ਖੜਕਾ ਰਹੇ ਫੋਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904