ਐਕਰਰ ਸੋਨੂੰ ਸੂਦ ਦੀ ਪ੍ਰਸਿੱਧੀ ਅੱਜ ਕੱਲ੍ਹ ਹਰ ਪਾਸੇ ਹੈ। ਜਿਸ ਤਰੀਕੇ ਨਾਲ ਉਹ ਲੋਕਾਂ ਦੀ ਮਦਦ ਕਰ ਰਹੇ ਹਨ, ਲੋਕ ਉਨ੍ਹਾਂ ਨੂੰ ਧਰਤੀ ਦਾ ਮਸੀਹਾ ਮੰਨਣ ਲੱਗੇ ਹਨ। ਕਈ ਵਾਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਉਸ ਤੋਂ ਰਾਜਨੀਤੀ 'ਚ ਸ਼ਾਮਲ ਹੋਣ ਬਾਰੇ ਸਵਾਲ ਚੁੱਕੇ ਹਨ। ਜਿਸ ਦੇ ਜਵਾਬ ਵਿਚ ਸੋਨੂੰ ਸੂਦ ਨੇ ਰਾਜਨੀਤੀ ਵਿਚ ਆਉਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਸੀ।


ਇਸ ਤੋਂ ਬਾਅਦ ਐਕਟਰਸ ਰਾਖੀ ਸਾਵੰਤ ਨੇ ਵੀ ਇੱਕ ਵਾਰ ਮੀਡੀਆ ਰਾਹੀਂ ਕਿਹਾ ਕਿ ਸੋਨੂੰ ਸੂਦ ਜਾਂ ਸਲਮਾਨ ਖ਼ਾਨ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਰਾਖੀ ਦੇ ਇਸ ਨੁਕਤੇ 'ਤੇ ਬਹੁਤ ਸਾਰੇ ਲੋਕ ਸਹਿਮਤ ਹੋ ਗਏ ਅਤੇ ਹੁਣ ਐਕਟਰਸ ਹੁਮਾ ਕੁਰੈਸ਼ੀ ਨੇ ਵੀ ਸੋਨੂੰ ਸੂਦ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਹੈ।


ਹੁਮਾ ਕੁਰੈਸ਼ੀ ਨੇ ਇਹ ਗੱਲ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕਹੀ ਹੈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਬਾਲੀਵੁੱਡ ਵਿੱਚ ਕੌਣ ਹੈ ਜੋ ਚੰਗਾ ਰਾਜਨੇਤਾ ਹੋ ਸਕਦਾ ਹੈ। ਇਸ ਦੇ ਜਵਾਬ 'ਚ ਐਕਟਰਸ ਨੇ ਬਗੈਰ ਸੋਚੇ ਸੋਨੂੰ ਸੂਦ ਦਾ ਨਾਂ ਲਿਆ।


ਹੁਮਾ ਕੁਰੈਸ਼ੀ ਨੇ ਮਨੋਰੰਜਨ ਵੈਬਸਾਈਟ ਨੂੰ ਦਿੱਤੇ ਇੰਟਰਵਿਊ ਦੇ ਰੈਪਿਡ ਫਾਇਰ ਰਾਉਂਡ ਵਿੱਚ ਹਿੱਸਾ ਲਿਆ। ਇਸ ਦੌਰਾਨ ਬਹੁਤ ਸਾਰੇ ਸਵਾਲ ਖੜੇ ਕੀਤੇ ਗਏ। ਹੁਮਾ ਕੁਰੈਸ਼ੀ ਨੇ ਕਿਹਾ, 'ਜੇ ਮੈਂ ਇਮਾਨਦਾਰੀ ਨਾਲ ਕਹਾਂ ਤਾਂ ਮੇਰੇ ਖਿਆਲ ਵਿਚ ਸੋਨੂੰ ਨੂੰ ਚੋਣ ਲੜਨਾ ਚਾਹੀਦਾ ਹੈ। ਮੈਂ ਉਸ ਨੂੰ ਵੋਟ ਦੇਵਾਂਗੀ, ਮੈਂ ਚਾਹੁੰਦੀ ਹਾਂ ਕਿ ਉਹ ਸਾਡੇ ਪ੍ਰਧਾਨ ਮੰਤਰੀ ਬਣੇ ਅਤੇ ਇਹ ਬਹੁਤ ਚੰਗਾ ਰਹੇਗਾ।"


ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਮਾ ਕੁਰੈਸ਼ੀ ਦੀ ਵੈੱਬ ਸੀਰੀਜ਼ 'ਮਹਾਰਾਣੀ' ਹਾਲ ਹੀ 'ਚ ਸੋਨੀ ਲੀਵ 'ਤੇ ਰਿਲੀਜ਼ ਹੋਈ ਹੈ। ਸੀਰੀਜ਼ ਵਿਚ ਉਸ ਦੇ ਫੈਨਸ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ। ਇਸ ਵਿਚ ਐਕਟਰਸ ਨੇ ਰਾਨੀ ਭਾਰਤੀ ਦਾ ਕਿਰਦਾਰ ਨਿਭਾਇਆ, ਜੋ ਇੱਕ ਅਨਪੜ੍ਹ ਘਰੇਲੂ ਔਰਤ ਤੋਂ ਮੁੱਖ ਮੰਤਰੀ ਬਣਨ ਦਾ ਸਫ਼ਰ ਤੈਅ ਕਰਦੀ ਹੈ।


ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ ਕੀਤਾ ਕਾਂਗਰਸ ਹਾਈ ਕਮਾਨ ਦੀ ਮੀਟਿੰਗ 'ਤੇ ਜ਼ੁਬਾਨੀ ਹਮਲਾ, ਕਿਹਾ,,,


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904