Laxmmi Bomb Release: ਅਕਸ਼ੇ ਕੁਮਾਰ ਦਾ ਜ਼ਬਰਦਸਤ ਦੀਵਾਲੀ ਧਮਾਕਾ, 'ਲਕਸ਼ਮੀ ਬੰਬ' ਦਾ ਟੀਜ਼ਰ ਰਿਲੀਜ਼
ਏਬੀਪੀ ਸਾਂਝਾ | 16 Sep 2020 05:27 PM (IST)
Laxmmi Bomb Release Date: ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਫਿਲਮ 'ਲਕਸ਼ਮੀ ਬੰਬ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੇ ਆਉਂਦੇ ਹੀ ਫੈਨਸ ਦੀ ਐਕਸਾਈਟਮੈਂਟ ਨੂੰ ਵਧਾ ਦਿੱਤਾ ਹੈ। ਇਸ ਟੀਜ਼ਰ ਵਿੱਚ ਅਕਸ਼ੇ ਕੁਮਾਰ ਦਾ ਅੰਦਾਜ਼ ਦੇਖਣ ਵਾਲਾ ਹੈ।
ਮੁੰਬਈ: ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਫਿਲਮ 'ਲਕਸ਼ਮੀ ਬੰਬ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੇ ਆਉਂਦੇ ਹੀ ਫੈਨਸ ਦੀ ਐਕਸਾਇਟਮੈਂਟ ਨੂੰ ਵਧਾ ਦਿੱਤਾ ਹੈ। ਇਸ ਟੀਜ਼ਰ ਵਿੱਚ ਅਕਸ਼ੇ ਕੁਮਾਰ ਦਾ ਅੰਦਾਜ਼ ਦੇਖਣ ਵਾਲਾ ਹੈ। ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਤੇ ਟਵਿੱਟਰ ਹੈਂਡਲ 'ਤੇ ਲਕਸ਼ਮੀ ਬੰਬ ਦਾ ਟੀਜ਼ਰ ਸ਼ੇਅਰ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਸ ਟੀਜ਼ਰ ਨੂੰ ਇੰਸਟਾਗਰਾਮ 'ਤੇ ਹੁਣ ਤੱਕ 9 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਇਸ ਟੀਜ਼ਰ ਨੂੰ ਸ਼ੇਅਰ ਕਰਦਿਆਂ ਖਿਲਾੜੀ ਕੁਮਾਰ ਨੇ ਕਿਹਾ ਕਿ ਫਿਲਮ ਦੀਵਾਲੀ ਮੌਕੇ ਧਮਾਕਾ ਕਰਨ ਲਈ ਤਿਆਰ ਹੈ। ਦੱਸ ਦਈਏ ਕਿ ਅਕਸ਼ੇ ਕੁਮਾਰ ਦੀ ਫਿਲਮ 'ਲਕਸ਼ਮੀ ਬੰਬ' ਦੇ ਟੀਜ਼ਰ ਵਿੱਚ ਵੇਖਿਆ ਗਿਆ ਹੈ ਕਿ ਕਿਵੇਂ ਉਹ ਲਕਸ਼ਮਣ ਤੋਂ ਲਕਸ਼ਮੀ ਦਾ ਰੂਪ ਲੈਂਦਾ ਹੈ। ਟੀਜ਼ਰ ਵਿੱਚ ਅਕਸ਼ੇ ਕੁਮਾਰ ਦਾ ਅੰਦਾਜ਼ ਦੇਖ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਦੱਸ ਦੇਈਏ ਕਿ ਫਿਲਮ ਲਕਸ਼ਮੀ ਬੰਬ ਇਸ ਸਾਲ 9 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਟੀਜ਼ਰ ਨੂੰ ਸ਼ੇਅਰ ਕਰਦਿਆਂ ਅਕਸ਼ੇ ਕੁਮਾਰ ਨੇ ਲਿਖਿਆ, '' ਇਸ ਦੀਵਾਲੀ 'ਤੇ ਤੁਹਾਡੇ ਘਰ 'ਲਕਸ਼ਮੀ' ਦਾ ਨਾਲ ਇੱਕ 'ਬੰਬ' ਵੀ ਆਵੇਗਾ। ਲਕਸ਼ਮੀ ਬੰਬ 9 ਨਵੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਆ ਰਹੀ ਹੈ। ਸਫਰ ਲਈ ਤਿਆਰ ਹੋ ਜਾਓ, ਕਿਉਂਕਿ ਇਹ ਦੀਵਾਲੀ ਲਕਸ਼ਮੀ ਬੰਬ ਵਾਲੀ।" ਫਿਲਮ ਲਕਸ਼ਮੀ ਬੰਬ ਵਿੱਚ ਅਕਸ਼ੇ ਕੁਮਾਰ ਦੇ ਨਾਲ ਮੁੱਖ ਭੂਮਿਕਾ ਵਿੱਚ ਕਿਆਰਾ ਅਡਵਾਨੀ ਵੀ ਨਜ਼ਰ ਆਏਗੀ। ਲਕਸ਼ਮੀ ਬੰਬ ਹਿੰਦੀ ਭਾਸ਼ਾ ਦੀ ਹੌਰਰ ਕਾਮੇਡੀ ਫਿਲਮ ਹੈ, ਜਿਸ ਦਾ ਡਾਇਰੈਕਸ਼ਨ ਦੱਖਣੀ ਐਕਟਰ ਰਾਘਵ ਲਾਰੈਂਸ ਨੇ ਕੀਤਾ ਹੈ। ਇਹ ਫਿਲਮ ਫੌਕਸ ਸਟਾਰ ਸਟੂਡੀਓ ਤੇ ਕੇਪ ਆਫ ਗੁੱਡ ਫਿਲਮਾਂ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ। Bigg Boss 14: ਕੀ YouTuber CarryMinati ਲਏਗਾ Bigg Boss14 'ਚ ਹਿੱਸਾ? ਖੁਦ ਟਵੀਟ ਕਰਕੇ ਕੀਤਾ ਇਹ ਅਪਡੇਟ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904