ਨਵੀਂ ਦਿੱਲੀ: ਪ੍ਰਸਿੱਧ ਸਵਰਗੀ ਲੇਖਕ ਖ਼ੁਸ਼ਵੰਤ ਸਿੰਘ ਦੀ ਪੁਸਤਕ ‘ਟਰਬਨ ਟੌਰਨੈਡੋ’ ਉੱਤੇ ਫ਼ਿਲਮ ਬਣਨ ਜਾ ਰਹੀ ਹੈ ਤੇ ਇਸ ਫ਼ਿਲਮ ਦਾ ਨਾਂਅ ਹੋਵੇਗਾ ‘ਫ਼ੌਜਾ’। ਇਹ ਫ਼ਿਲਮ ‘ਸਿੱਖ ਸੁਪਰਮੈਨ’ ਵਜੋਂ ਜਾਣੇ ਜਾਂਦੇ ਮੈਰਾਥਨ ਦੌੜਾਕ ਫੌਜਾ ਸਿੰਘ ਉੱਤੇ ਆਧਾਰਤ ਹੈ। ਫੌਜਾ ਸਿੰਘ 109 ਸਾਲਾਂ ਦੇ ਹਨ, ਜਿਨ੍ਹਾਂ ਨੇ ਮੈਰਾਥਨ ਦੌੜਾਕ ਵਜੋਂ ਵਿਸ਼ਵ ਰਿਕਾਰਡ ਤੋੜ ਕੇ ਇਸ ਉਮਰ ’ਚ ਆਪਣੀ ਊਰਜਾ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ।


ਉਮੰਗ ਕੁਮਾਰ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਦੀ ਇਸ ਬਾਇਓਪਿਕ ਨੂੰ ਡਾਇਰੈਕਟ ਕਰ ਰਹੇ ਹਨ।



ਉਮੰਗ ਕੁਮਾਰ ਪਹਿਲਾਂ ‘ਮੇਰੀ ਕੌਮ’ ਅਤੇ ‘ਸਰਬਜੀਤ’ ਜਿਹੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਫ਼ੌਜਾ ਸਿੰਘ ਦੀ ਕਹਾਣੀ ਉਨ੍ਹਾਂ ਵਿਰੁੱਧ ਖੜ੍ਹੇ ਕੀਤੇ ਗਏ ਅੜਿੱਕਿਆਂ ਨੂੰ ਉਜਾਗਰ ਕਰੇਗੀ। ਉਨ੍ਹਾਂ ਦੀ ਇੱਛਾ ਸ਼ਕਤੀ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਦੀ ਹੈ; ਜਿਨ੍ਹਾਂ ਨੂੰ ਸਮਾਜ ਤੇ ਉਨ੍ਹਾਂ ਦੀ ਉਮਰ ਕਾਰਨ ਚੁਣੌਤੀ ਦਿੱਤੀ ਗਈ।

ਨਿਰਮਾਤਾ ਕੁਣਾਲ ਸ਼ਿਵਦਾਸਾਨੀ ਦਾ ਮੰਨਣਾ ਹੈ ਕਿ ਇਹ ਇੱਕ ਅਜਿਹੇ ਵਿਅਕਤੀ ਦੀ ਸੋਹਣੀ ਕਹਾਣੀ ਹੈ, ਜਿਸ ਨੂੰ ਮੈਰਾਥਨ ’ਚ ਦੌੜਨ ਦੇ ਜਨੂੰਨ ਦਾ ਅਹਿਸਾਸ ਹੁੰਦਾ ਹੈ ਅਤੇ ਜੋ ਉਸ ਦੇ ਵਰਲਡ ਆਇਕੌਨ ਦੇ ਰੂਪ ਵਿੱਚ ਪਛਾਣ ਦਿਵਾਉਣ ਵਾਲੀ ਐਪਿਕ ਯਾਤਰਾ ਨੂੰ ਦਰਸਾਉਂਦੀ ਹੈ।

ਇਹ ਵੀ ਪੜ੍ਹੋਦਿੱਲੀ ਪੁਲਿਸ ਦੀ ਚੇਤਾਵਨੀ! 23 ਤੇ 26 ਜਨਵਰੀ ਨੂੰ ਘਰੋਂ ਸੋਚ-ਸਮਝ ਕੇ ਨਿਕਲੋ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904