ਜਸਟਿਸ ਪੀਡੀ ਨਾਇਕ ਨੇ ਚਾਰਾਂ ਨੂੰ ਗ੍ਰਿਫਤਾਰੀ ਤੋਂ ਤਿੰਨ ਹਫ਼ਤਿਆਂ ਦੀ ਰਾਹਤ ਦਿੱਤੀ ਹੈ। ਬੁੱਧਵਾਰ ਨੂੰ ਯੂਪੀ ਪੁਲਿਸ ਦੀ ਚਾਰ ਮੈਂਬਰੀ ਟੀਮ ਲਖਨਊ ਵਿੱਚ ਦਰਜ ਕੇਸ ਦੀ ਜਾਂਚ ਲਈ ਮੁੰਬਈ ਪਹੁੰਚੀ। ਅੱਜ ਤੋਂ ਯੂਪੀ ਪੁਲਿਸ ਜਾਂਚ ਸ਼ੁਰੂ ਕਰੇਗੀ। ਸੰਭਾਵਨਾ ਹੈ ਕਿ ਯੂਪੀ ਪੁਲਿਸ ਲਖਨਊ ਵਿੱਚ ਦਰਜ ਕੇਸ ਦੇ ਸੰਬੰਧ ਵਿੱਚ ਵੈੱਬ ਸੀਰੀਜ਼ ਦੇ ਨਿਰਮਾਤਾਵਾਂ ਅਤੇ ਅਦਾਕਾਰਾਂ ਦੇ ਬਿਆਨ ਦਰਜ ਕਰੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਚਰਨ ਦੇ ਵਿਰੁੱਧ ਜਾਣਕਾਰੀ ਤੇ ਟੈਕਨੋਲੋਜੀ ਕਾਨੂੰਨ ਤੋਂ ਇਲਾਵਾ ਆਈਪੀਸੀ ਦਾ ਧਾਰਾ 153 ਏ (ਧਰਮ, ਨਸਲ ਦੇ ਅਧਾਰ 'ਤੇ ਵੱਖ ਵੱਖ ਸਮੂਹਾਂ 'ਚ ਦੁਸ਼ਮਣੀ ਨੂੰ ਉਤਸ਼ਾਹਤ ਕਰਨਾ), 295 (ਕਿਸੇ ਵੀ ਭਾਈਚਾਰੇ ਦੇ ਧਰਮ ਦੀ ਬੇਇੱਜ਼ਤੀ ਕਰਨ ਦੇ ਇਰਾਦੇ ਨਾਲ ਕਿਸੇ ਧਾਰਮਿਕ ਸਥਾਨ ਨੂੰ ਨੁਕਸਾਨ ), 501 (1) (ਬੀ) (ਤਣਾਅ ਪੈਦਾ ਕਰਨ ਦੇ ਇਰਾਦੇ ਨਾਲ ਜਨਤਕ ਤੌਰ 'ਤੇ ਕਲੰਕਿਤ ਕਰਨਾ) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਚਾਰਾਂ ਨੇ ਬੁੱਧਵਾਰ ਨੂੰ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ। ਯੂਪੀ 'ਚ ਤਾਂਡਵ ਦੀ ਟੀਮ ਖਿਲਾਫ ਲਖਨਊ, ਗ੍ਰੇਟਰ ਨੋਇਡਾ ਤੇ ਸ਼ਾਹਜਹਾਂਪੁਰ 'ਚ ਘੱਟੋ ਘੱਟ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਤੇ ਦੇਸ਼ ਦੇ ਕਈ ਹੋਰ ਸ਼ਹਿਰਾਂ 'ਚ ਵੀ ਤਾਂਡਵ ਖਿਲਾਫ ਲੋਕਾਂ ਨੇ ਰੋਸ ਜ਼ਾਹਰ ਕੀਤਾ ਹੈ। ਫਿਲਮ ਐਮਾਜ਼ਾਨ ਪ੍ਰਾਈਮ ਨੇ ਵਿਵਾਦਤ ਸੀਨਜ਼ ਨੂੰ ਹਟਾ ਦਿੱਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ