ਕੰਗਨਾ ਰਣੌਤ ਨੇ ਆਪਣੇ ਟਵੀਟ ਵਿੱਚ ਲਿਖਿਆ, “ਪਿਆਰੇ ਸੁਸ਼ਾਂਤ, ਫਿਲਮ ਮਾਫੀਆ ਨੇ ਤੁਹਾਨੂੰ ਪ੍ਰੇਸ਼ਾਨ ਕੀਤਾ ਤੇ ਤੁਹਾਡਾ ਸ਼ੋਸ਼ਣ ਕੀਤਾ, ਤੁਸੀਂ ਸੋਸ਼ਲ ਮੀਡੀਆ 'ਤੇ ਕਈ ਵਾਰ ਮਦਦ ਦੀ ਮੰਗ ਕੀਤੀ ਤੇ ਮੈਨੂੰ ਦੁੱਖ ਹੈ ਕਿ ਮੈਂ ਤੁਹਾਡੇ ਨਾਲ ਨਹੀਂ ਸੀ। ਕਾਸ਼ ਮੈਂ ਇਹ ਨਾ ਸਮਝਿਆ ਹੁੰਦਾ ਕਿ ਫਿਲਮ ਮਾਫੀਆ ਦੇ ਅੱਤਿਆਚਾਰ ਨਾਲ ਤੁਸੀਂ ਆਪਣੇ ਤਰੀਕੇ ਨਾਲ ਨਜਿੱਠਣ ਲਈ ਮਜ਼ਬੂਤ ਹੋ। ਕਾਸ਼... ਜਨਮ ਦਿਨ ਮੁਬਾਰਕ ਮੇਰੇ ਪਿਆਰੇ।" ਕੰਗਨਾ ਨੇ ਇਸ ਦੇ ਨਾਲ ਹੈਸ਼ਟੈਗ ਸੁਸ਼ਾਂਤ ਡੇਅ ਵੀ ਲਿਖਿਆ ਸੀ।
ਨਵੀਂ ਮੁਸੀਬਤ 'ਚ ਫਸੀ ਕੰਗਨਾ ਰਣੌਤ, ਪੁਲਿਸ ਨੇ ਕੀਤਾ ਤਲਬ
ਕੰਗਨਾ ਨੇ ਅਗਲੇ ਟਵੀਟ ਵਿੱਚ ਲਿਖਿਆ, “ਇਹ ਨਾ ਭੁੱਲੋ ਕਿ ਸੁਸ਼ਾਂਤ ਸਿੰਘ ਨੇ ਦੱਸਿਆ ਸੀ ਕਿ ਯਸ਼ ਰਾਜ ਫਿਲਮਸ ਨੇ ਉਸ 'ਤੇ ਪਾਬੰਦੀ ਲਗਾ ਦਿੱਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕਰਨ ਜੌਹਰ ਨੇ ਉਨ੍ਹਾਂ ਨੂੰ ਵੱਡੇ ਸੁਪਨੇ ਦਿਖਾਏ ਅਤੇ ਉਸ ਦੀ ਫਿਲਮ ਦੀ ਰਿਲੀਜ਼ ਰੋਕ ਦਿੱਤੀ, ਤੇ ਇਹ ਬਾਅਦ 'ਚ ਦੁਨੀਆ ਨੂੰ ਦੱਸਿਆ ਕਿ ਸੁਸ਼ਾਂਤ ਇਕ ਫਲਾਪ ਅਭਿਨੇਤਾ ਹੈ। ਇਹ ਭੁੱਲਣਾ ਨਹੀਂ ਚਾਹੀਦਾ ਕਿ ਮਹੇਸ਼ ਭੱਟ ਦੇ ਬੱਚੇ ਉਸ ਨੂੰ ਤਣਾਅ ਦਿੰਦੇ ਸੀ, ਸੁਸ਼ਾਂਤ ਨੇ ਕਿਹਾ ਸੀ।"
ਕੰਗਨਾ ਨੇ ਆਪਣੇ ਅਗਲੇ ਟਵੀਟ ਵਿੱਚ ਲਿਖਿਆ, “ਸੁਸ਼ਾਂਤ ਨੇ ਕਿਹਾ ਸੀ ਕਿ ਉਸ ਨੂੰ ਪਰਵੀਨ ਬਾਬੀ ਦੀ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਜਾਵੇਗਾ, ਉਸ ਨੇ ਖ਼ੁਦ ਕਬੂਲ ਕੀਤਾ ਕਿ ਉਸ ਨੂੰ ਥੈਰੇਪੀ ਦਿੱਤੀ ਗਈ ਸੀ। ਇਨ੍ਹਾਂ ਲੋਕਾਂ ਨੇ ਉਸ ਨੂੰ ਸਮੂਹਕ ਤੌਰ 'ਤੇ ਮਾਰ ਦਿੱਤਾ ਤੇ ਸੁਸ਼ਾਂਤ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਇਹ ਸੋਸ਼ਲ ਮੀਡੀਆ 'ਤੇ ਖੁਦ ਲਿਖਿਆ ਗਿਆ ਸੀ। ਕਦੇ ਮਾਫ ਨਾ ਕਰੋ, ਕਦੇ ਨਾ ਭੁੱਲੋ।"
ਕੰਗਨਾ ਨੇ ਇਕ ਹੋਰ ਟਵੀਟ ਵਿੱਚ ਲਿਖਿਆ, “ਸਭ ਤੋਂ ਉੱਤੇ ਉੱਠ ਕੇ ਸੁਸ਼ਾਂਤ ਦਿਵਸ ਨੂੰ ਜ਼ਿੰਦਗੀ ਵਾਂਗ ਮਨਾਉਣਾ ਹੈ, ਕਿਸੇ ਨੂੰ ਇਹ ਨਾ ਕਹਿਣ ਦਿਓ ਕਿ ਤੁਸੀਂ ਬਹੁਤ ਚੰਗੇ ਹੋ, ਆਪਣੇ ਤੋਂ ਵੱਧ ਕਿਸੇ 'ਤੇ ਭਰੋਸਾ ਨਾ ਕਰੋ, ਉਨ੍ਹਾਂ ਲੋਕਾਂ ਨੂੰ ਛੱਡ ਦਿਓ ਜਿਹੜੇ ਕਹਿੰਦੇ ਹਨ ਕਿ ਨਸ਼ਾ ਇਕ ਹੱਲ ਹੈ ਇਹ ਤੁਹਾਨੂੰ ਵਿੱਤੀ ਤੇ ਭਾਵਨਾਤਮਕ ਤੌਰ 'ਤੇ ਖਤਮ ਕਰ ਦਿੰਦੇ ਹਨ।"
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ