ਮੁੰਬਈ: ਪੁਲਿਸ ਨੇ ਮਸ਼ਹੂਰ ਲੇਖਕ-ਗੀਤਕਾਰ ਜਾਵੇਦ ਅਖਤਰ ਵੱਲੋਂ ਦਾਇਰ ਕੀਤੇ ਮਾਣਹਾਨੀ ਦੇ ਕੇਸ ਵਿੱਚ ਅਦਾਕਾਰਾ ਕੰਗਨਾ ਰਣੌਤ ਨੂੰ ਸੰਮਨ ਭੇਜਿਆ ਹੈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੰਗਨਾ ਨੂੰ ਸ਼ੁੱਕਰਵਾਰ ਜੁਹੂ ਪੁਲਿਸ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਅਖਤਰ ਨੇ ਪਿਛਲੇ ਸਾਲ ਨਵੰਬਰ ਵਿੱਚ ਅੰਧੇਰੀ ਮੈਟਰੋਪੋਲੀਟਨ ਮੈਜਿਸਟਰੇਟ ਕੋਲ ਟੈਲੀਵੀਜ਼ਨ ਇੰਟਰਵਿਊ ਵਿੱਚ ਉਸ ਵਿਰੁੱਧ ਬਦਨਾਮ ਕਰਨ ਤੇ ਬੇਬੁਨਿਆਦ ਟਿੱਪਣੀਆਂ ਕਰਨ ਲਈ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ। ਅਖਤਰ ਨੇ ਦਾਅਵਾ ਕੀਤਾ ਕਿ ਕੰਗਨਾ ਨੇ ਪਿਛਲੇ ਸਾਲ ਜੂਨ ਵਿੱਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਵਿੱਚ “ਗੁੱਟਬਾਜ਼ੀ' ਦਾ ਜ਼ਿਕਰ ਕਰਦਿਆਂ ਟੀਵੀ ਇੰਟਰਵਿਊ ਵਿੱਚ ਅਖਤਰ ਦਾ ਨਾਮ ਖਿੱਚ ਲਿਆ ਸੀ।
ਦੀਪਿਕਾ ਪਾਦੁਕੋਣ ਨੇ ਕੀਤਾ ਆਪਣੇ ਬਚਪਨ ਦੇ ਇੱਕ ਰਾਜ਼ ਦਾ ਖੁਲਾਸਾ, ਆਡੀਓ ਡਾਇਰੀ ਰਾਹੀਂ ਦੱਸੀ ਸਾਰੀ ਗੱਲ
ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਸੀ ਕਿ ਕੰਗਨਾ ਨੇ ਝੂਠਾ ਦਾਅਵਾ ਕੀਤਾ ਸੀ ਕਿ ਅਖਤਰ ਨੇ ਰਿਤਿਕ ਰੋਸ਼ਨ ਨਾਲ ਉਸ ਦੇ ਕਥਿਤ ਸਬੰਧਾਂ ਬਾਰੇ ਚੁੱਪ ਰਹਿਣ ਦੀ ਧਮਕੀ ਦਿੱਤੀ ਸੀ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਇਸ ਨਾਲ ਅਖਤਰ ਦੀ ਸਰਵਜਨਕ ਛਵੀ ਖਰਾਬ ਹੋਈ ਹੈ। 17 ਜਨਵਰੀ ਨੂੰ ਅਦਾਲਤ ਨੇ ਇਸ ਕੇਸ ਦੀ ਜਾਂਚ ਰਿਪੋਰਟ ਪੇਸ਼ ਕਰਨ ਲਈ ਪੁਲਿਸ ਨੂੰ 1 ਫਰਵਰੀ ਤੱਕ ਦਾ ਸਮਾਂ ਦਿੱਤਾ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਨਵੀਂ ਮੁਸੀਬਤ 'ਚ ਫਸੀ ਕੰਗਨਾ ਰਣੌਤ, ਪੁਲਿਸ ਨੇ ਕੀਤਾ ਤਲਬ
ਏਬੀਪੀ ਸਾਂਝਾ
Updated at:
21 Jan 2021 12:00 PM (IST)
ਪੁਲਿਸ ਨੇ ਮਸ਼ਹੂਰ ਲੇਖਕ-ਗੀਤਕਾਰ ਜਾਵੇਦ ਅਖਤਰ ਵੱਲੋਂ ਦਾਇਰ ਕੀਤੇ ਮਾਣਹਾਨੀ ਦੇ ਕੇਸ ਵਿੱਚ ਅਦਾਕਾਰਾ ਕੰਗਨਾ ਰਣੌਤ ਨੂੰ ਸੰਮਨ ਭੇਜਿਆ ਹੈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੰਗਨਾ ਨੂੰ ਸ਼ੁੱਕਰਵਾਰ ਜੁਹੂ ਪੁਲਿਸ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
- - - - - - - - - Advertisement - - - - - - - - -