ਦੀਪਿਕਾ ਪਾਦੁਕੋਣ ਨੇ ਆਪਣੇ ਪਸੰਦੀਦਾ ਟੀਵੀ ਸ਼ੋਅ ਦਾ ਖੁਲਾਸਾ ਕੀਤਾ ਹੈ। ਦੀਪਿਕਾ ਨੇ ਆਪਣੀ ਆਡੀਓ ਡਾਇਰੀ 'ਚ ਫੈਨਸ ਨਾਲ ਆਪਣੇ ਬਚਪਨ ਦਾ ਮੁਮੈਂਟ ਸ਼ੇਅਰ ਕਰਦੇ ਹੋਏ ਕਿਹਾ ਕਿ 'Small Wonder' ਸ਼ੋਅ ਵੇਖ ਉਹ ਵੱਡੀ ਹੋਈ ਹੈ। ਦੀਪਿਕਾ ਨੇ ਕਿਹਾ ਕਿ ਸਕੂਲ ਤੋਂ ਆਉਂਦੇ ਹੀ ਉਹ 'Small Wonder' ਸ਼ੋਅ ਵੇਖਣ ਲਗ ਜਾਂਦੀ ਸੀ।




ਸ਼ੋਅ ਦਾ ਇਕ ਕਿਰਦਾਰ ਦੀਪਿਕਾ ਨੂੰ ਬੇਹੱਦ ਪਸੰਦ ਹੈ। 'Small Wonder' ਸ਼ੋਅ 'ਚੋ ਦੀਪਿਕਾ ਨੂੰ ਵਿਕੀ ਦਾ ਕਿਰਦਾਰ ਪਸੰਦ ਹੈ। ਇਸ ਦੇ ਨਾਲ ਹੀ ਦੀਪਿਕਾ ਨੇ ਫੈਨਜ਼ ਨੂੰ ਪੁੱਛਿਆ ਕਿ ਕਿਸ ਸ਼ੋਅ ਨੂੰ ਉਹ ਬੇਹੱਦ ਮਿਸ ਕਰ ਰਹੇ ਹਨ? ਇਸ ਸ਼ੋਅ ਨੂੰ ਦੀਪਿਕਾ ਦੁਬਾਰਾ ਦੇਖਣਾ ਸ਼ੁਰੂ ਕਰੇਗੀ। 'Small Wonder' ਇਕ ਮਸ਼ਹੂਰ ਅਮੇਰਿਕਨ ਟੀਵੀ ਸ਼ੋਅ ਰਿਹਾ ਹੈ, ਜੋ ਕਿ ਕਾਮੇਡੀ ਸਾਇੰਸ ਫਿਕਸ਼ਨ ਸ਼ੋਅ ਸੀ।




4 ਸੀਜ਼ਨ ਵਾਲਾ ਇਹ ਸ਼ੋਅ 1985 ਤੋਂ ਲੈਕੇ 1989 ਤਕ ਚਲਦਾ ਰਿਹਾ ਹੈ। ਜੱਦ ਇਹ ਪੂਰੀ ਦੁਨੀਆ 'ਚ ਸਰਕੂਲੇਟ ਹੋਇਆ ਤੱਦ ਇਸ ਨੂੰ ਕਾਫੀ ਪਸੰਦ ਕੀਤਾ ਗਿਆ। ਬਾਲੀਵੁੱਡ ਦੀ ਅੱਜ ਮਸ਼ਹੂਰ ਐਕਟਰੈਸ ਦੀਪਿਕਾ ਪਾਦੁਕੋਣ ਵੀ ਇਸ ਸ਼ੋਅ ਦੀ ਦੀਵਾਨੀ ਰਹੀ ਹੈ। ਆਪਣੀ ਆਡੀਓ ਡਾਇਰੀ 'ਚ ਦੀਪਿਕਾ ਅਗੇ ਵੀ ਆਪਣੀ ਜ਼ਿੰਦਗੀ ਨਾਲ ਮੋਮੈਂਟ ਨੂੰ ਸ਼ੇਅਰ ਕਰਦੀ ਰਹੇਗੀ।