Dharmendra Movies: ਬਾਲੀਵੁੱਡ ਦੇ ਦਿੱਗਜ ਸਿਤਾਰਿਆਂ 'ਚੋਂ ਇਕ ਧਰਮਿੰਦਰ ਨਾ ਸਿਰਫ਼ ਆਪਣੀ ਪ੍ਰੋਫੈਸ਼ਨਲ ਸਗੋਂ ਨਿੱਜੀ ਜ਼ਿੰਦਗੀ ਕਾਰਨ ਵੀ ਚਰਚਾ 'ਚ ਰਹੇ ਹਨ। ਅੱਜ ਅਸੀਂ ਤੁਹਾਨੂੰ ਧਰਮਿੰਦਰ ਨਾਲ ਜੁੜਿਆ ਅਜਿਹਾ ਹੀ ਮਜ਼ਾਕੀਆ ਕਿੱਸਾ ਦੱਸਣ ਜਾ ਰਹੇ ਹਾਂ। ਇਹ ਕਿੱਸਾ ਫ਼ਿਲਮ 'ਆਏ ਦਿਨ ਬਹਾਰ ਕੇ' ਦੀ ਸ਼ੂਟਿੰਗ ਨਾਲ ਸਬੰਧਤ ਹੈ। ਇਸ ਫ਼ਿਲਮ 'ਚ ਧਰਮ ਪਾਜੀ ਦੇ ਨਾਲ ਆਪਣੇ ਦੌਰ ਦੀ ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਵੀ ਮੁੱਖ ਭੂਮਿਕਾ 'ਚ ਸਨ। ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਇਸ ਫ਼ਿਲਮ ਨੂੰ ਕਰਦੇ ਸਮੇਂ ਧਰਮਿੰਦਰ ਅਕਸਰ ਸ਼ੂਟਿੰਗ ਖਤਮ ਹੋਣ 'ਤੇ ਫ਼ਿਲਮ ਦੇ ਨਿਰਦੇਸ਼ਕ ਅਤੇ ਹੋਰ ਕਰੂ ਮੈਂਬਰਾਂ ਨਾਲ ਸ਼ਰਾਬ ਪੀਂਦੇ ਸਨ। ਮਹਿਫਿਲ ਦਾ ਇਹ ਦੌਰ ਦੇਰ ਰਾਤ ਤੱਕ ਚੱਲਦਾ ਸੀ।


ਆਸ਼ਾ ਪਾਰੇਖ ਨੇ ਕੀਤੀ ਸੀ ਸ਼ਿਕਾਇਤ


ਇਸ ਦੌਰਾਨ ਜਦੋਂ ਉਨ੍ਹਾਂ ਨੇ ਸਵੇਰੇ ਸ਼ੂਟਿੰਗ ਲਈ ਜਾਣਾ ਹੁੰਦਾ ਸੀ ਤਾਂ ਧਰਮਿੰਦਰ ਕਾਫੀ ਪਿਆਜ਼ ਖਾ ਕੇ ਪਹੁੰਚ ਜਾਂਦੇ ਸਨ ਤਾਂ ਜੋ ਸ਼ਰਾਬ ਦੀ ਬਦਬੂ ਨੂੰ ਦਬਾਇਆ ਜਾ ਸਕੇ। ਦੱਸਿਆ ਜਾਂਦਾ ਹੈ ਕਿ ਇਕ ਦਿਨ ਜਦੋਂ ਧਰਮਿੰਦਰ ਸ਼ੂਟਿੰਗ 'ਤੇ ਪਹੁੰਚੇ ਤਾਂ ਆਸ਼ਾ ਪਾਰੇਖ ਨੇ ਅਦਾਕਾਰ ਦੇ ਮੂੰਹ 'ਚੋਂ ਪਿਆਜ਼ ਦੀ ਬਦਬੂ ਆਉਣ ਦੀ ਸ਼ਿਕਾਇਤ ਕੀਤੀ, ਜਿਸ 'ਤੇ ਧਰਮਿੰਦਰ ਨੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਆਸ਼ਾ ਪਾਰੇਖ ਨੇ ਅਦਾਕਾਰ ਨੂੰ ਸ਼ਰਾਬ ਨਾ ਪੀਣ ਦੀ ਸਲਾਹ ਦਿੱਤੀ ਸੀ।


Maa Da Ladla Trailer: ਨੀਰੂ ਬਾਜਵਾ ਤਰਸੇਮ ਜੱਸੜ ਦੀ ਫ਼ਿਲਮ `ਮਾਂ ਦਾ ਲਾਡਲਾ` ਦਾ ਟਰੇਲਰ ਰਿਲੀਜ਼, ਦੇਖੋ ਵੀਡੀਓ


ਧਰਮਿੰਦਰ ਨੇ ਇਕ ਚੈਟ ਸ਼ੋਅ ਦੌਰਾਨ ਇਹ ਸਾਰੀ ਕਹਾਣੀ ਖੁਦ ਬਿਆਨ ਕੀਤੀ। ਧਰਮ ਪਾਜੀ ਮੁਤਾਬਕ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ ‘ਆਏ ਦਿਨ ਬਹਾਰ ਕੇ’ ਦੀ ਸ਼ੂਟਿੰਗ ਦੌਰਾਨ ਕਦੇ ਸ਼ਰਾਬ ਨਹੀਂ ਪੀਤੀ।


ਇਸ ਚੈਟ ਸ਼ੋਅ 'ਚ ਆਸ਼ਾ ਪਾਰੇਖ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਦੱਸਿਆ, "ਇਸ ਫਿਲਮ ਦੇ ਇਕ ਹਿੱਸੇ ਦੀ ਸ਼ੂਟਿੰਗ ਦਾਰਜੀਲਿੰਗ 'ਚ ਹੋ ਰਹੀ ਸੀ, ਜਿੱਥੇ ਧਰਮਿੰਦਰ ਨੂੰ ਪਾਣੀ 'ਚ ਡਾਂਸ ਕਰਦੇ ਹੋਏ ਸ਼ੂਟ ਕਰਨਾ ਪਿਆ। ਉੱਥੇ ਠੰਡ ਸੀ। ਇਸ ਲਈ ਲੋਕ ਪਾਣੀ ਤੋਂ ਬਾਹਰ ਨਿਕਲਦੇ ਹੀ ਉਨ੍ਹਾਂ ਨੂੰ ਬਰੈਂਡੀ ਭੇਟ ਕਰਦੇ ਸਨ, ਪਰ ਉਨ੍ਹਾਂ ਨੇ ਮੇਰੇ ਸਨਮਾਨ ਖ਼ਾਤਰ ਸ਼ਰਾਬ ਨਹੀਂ ਪੀਤੀ ਸੀ।"