ਮੁੰਬਈ: ਬਾਲੀਵੁੱਡ ਅਦਾਕਰਾ ਜੈਨੇਲੀਆ ਡਿਸੂਜ਼ਾ ਦੇਸ਼ਮੁਖ ਕੋਰੋਨਾਵਾਇਰਸ ਦੀ ਸ਼ਿਕਾਰ ਸੀ। ਪਿਛਲੇ 21 ਦਿਨਾਂ ਤੋਂ ਜੈਨੇਲੀਆ ਆਈਸੋਲੇਸ਼ਨ ਵਿੱਚ ਸੀ। ਹੁਣ ਉਨ੍ਹਾਂ ਨੇ ਇਸ ਬਿਮਾਰੀ 'ਤੇ ਜਿੱਤ ਹਾਸਲ ਕਰ ਲਈ ਹੈ। ਜੈਨੇਲੀਆ ਨੇ ਸੋਸ਼ਲ ਮੀਡੀਆ 'ਤੇ ਇਹ ਖਬਰ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, "ਮੈਂ ਤਿੰਨ ਹਫਤੇ ਪਹਿਲਾ ਕੋਰੋਨਾ ਪੌਜ਼ੇਟਿਵ ਪਾਈ ਗਈ ਸੀ। ਪਿਛਲੇ 21 ਦਿਨਾਂ ਤੋਂ ਮੈਂ Asymptomatic ਹਾਂ। ਰੱਬ ਦਾ ਸ਼ੁਕਰ ਹੈ ਕਿ ਮੇਰੀ ਕੋਰੋਨਾ ਰਿਪੋਰਟ ਹੁਣ ਨੈਗੇਟਿਵ ਆਈ ਹੈ।
21 ਦਿਨ ਆਈਸੋਲੇਸ਼ਨ 'ਚ ਰਹਿਣਾ ਮੇਰੇ ਲਈ ਚੁਣੌਤੀ ਭਰਿਆ ਸੀ। ਮੈਂ ਖੁਸ਼ ਹਾਂ ਕਿ ਆਪਣੇ ਪਰਿਵਾਰ ਕੋਲ ਵਾਪਸ ਜਾ ਰਹੀ ਹਾਂ।" ਇਸ ਦੇ ਨਾਲ ਹੀ ਜੈਨੇਲੀਆ ਨੇ ਇਸ ਮਹਾਂਮਾਰੀ ਤੋਂ ਬਚਣ ਲਈ ਮੈਸੇਜ ਦਿੱਤਾ ਕਿ ਆਪਣੇ ਆਲੇ-ਦੁਆਲੇ ਪਿਆਰ ਫੈਲਾਓ, ਇਹੀ ਅਸਲ ਤਾਕਤ ਹੈ ਜਿਸ ਦੀ ਸਾਨੂੰ ਜ਼ਰੂਰਤ ਹੈ। ਟੈਸਟ ਜਲਦ ਕਰਵਾਓ, ਹੈਲਥੀ ਖਾਣਾ ਖਾਓ ਤੇ ਆਪਣੇ ਆਪ ਨੂੰ ਫਿੱਟ ਰੱਖੋ।
ਸੀਬੀਆਈ ਵੱਲੋਂ ਸੁਸ਼ਾਂਤ ਰਾਜਪੂਤ ਦੀ ਭੈਣ ਨੂੰ ਸੰਮਨ
ਇੱਕ ਇਹੀ ਤਰੀਕਾ ਹੈ ਇਸ ਮਹਾਮਾਰੀ ਤੋਂ ਬੱਚਣ ਦਾ। ਜੈਨੇਲੀਆ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ 'ਚ ਕਈ ਲੋਕ ਕੋਰੋਨਾਵਾਇਰਸ ਨਾਲ ਪੀੜਤ ਹੋ ਚੁੱਕੇ ਹਨ ਤੇ ਹਰ ਕਿਸੇ ਨੇ ਇਸ ਬਿਮਾਰੀ ਨਾਲ ਫਾਈਟ ਕੀਤੀ ਹੈ ਤੇ ਆਪਣੇ ਫੈਨਜ਼ ਨੂੰ ਇਸ ਤੋਂ ਬੱਚਣ ਦੇ ਤਰੀਕੇ ਵੀ ਦੱਸੇ ਹਨ।
ਜੈਨੇਲੀਆ ਡਿਸੂਜ਼ਾ ਨੂੰ ਵੀ ਹੋਇਆ ਸੀ ਕੋਰੋਨਾ, ਸੋਸ਼ਲ ਮੀਡੀਆ 'ਤੇ ਦੱਸੀ ਆਪਣੀ ਰਿਪੋਰਟ
ਏਬੀਪੀ ਸਾਂਝਾ
Updated at:
30 Aug 2020 03:20 PM (IST)
ਬਾਲੀਵੁੱਡ ਅਦਾਕਰਾ ਜੈਨੇਲੀਆ ਡਿਸੂਜ਼ਾ ਦੇਸ਼ਮੁਖ ਕੋਰੋਨਾਵਾਇਰਸ ਦੀ ਸ਼ਿਕਾਰ ਸੀ। ਪਿਛਲੇ 21 ਦਿਨਾਂ ਤੋਂ ਜੈਨੇਲੀਆ ਆਈਸੋਲੇਸ਼ਨ ਵਿੱਚ ਸੀ। ਹੁਣ ਉਨ੍ਹਾਂ ਨੇ ਇਸ ਬਿਮਾਰੀ 'ਤੇ ਜਿੱਤ ਹਾਸਲ ਕਰ ਲਈ ਹੈ। ਜੈਨੇਲੀਆ ਨੇ ਸੋਸ਼ਲ ਮੀਡੀਆ 'ਤੇ ਇਹ ਖਬਰ ਸਾਂਝੀ ਕੀਤੀ ਹੈ।
- - - - - - - - - Advertisement - - - - - - - - -