ਚੰਡੀਗੜ੍ਹ: ਗਿੱਪੀ ਗਰੇਵਾਲ ਨੇ ਲੰਡਨ 'ਚ ਦੂਜੀ ਫਿਲਮ ਦੀ ਤਿਆਰੀ ਖਿੱਚ ਲਈ ਹੈ। ਅੱਜ-ਕੱਲ੍ਹ ਗਿੱਪੀ ਫਿਲਮ 'ਪਾਣੀ 'ਚ ਮਧਾਣੀ' ਦੀ ਸ਼ੂਟਿੰਗ ਲੰਡਨ 'ਚ ਕਰ ਰਹੇ ਹਨ। ਇਸ ਫਿਲਮ 'ਚ ਗਿੱਪੀ ਤੇ ਨੀਰੂ ਦੀ ਜੋੜੀ ਨਜ਼ਰ ਆਵੇਗੀ ਪਰ ਇਸ ਵਾਰ ਗਿੱਪੀ ਨੇ ਲੱਗੇ ਹੱਥ ਦੂਜੀ ਫਿਲਮ ਦਾ ਕੰਮ ਖਤਮ ਕਰਨ ਦੀ ਤਿਆਰੀ ਵੀ ਕਰ ਲਈ ਹੈ।
ਦਰਅਸਲ ਕੋਰੋਨਾਵਾਇਰਸ ਕਰਕੇ ਫਿਲਮ 'ਪਾਣੀ 'ਚ ਮਧਾਣੀ' ਦੇ ਸ਼ੂਟ ਨੂੰ ਲੰਡਨ 'ਚ ਸ਼ੂਟ ਕਰਨ ਦਾ ਫੈਸਲਾ ਕੀਤਾ ਗਿਆ ਸੀ ਤੇ ਨੀਰੂ ਕੈਨੇਡਾ ਤੋਂ ਲੰਡਨ ਆ ਗਈ ਸੀ। 'ਪਾਣੀ 'ਚ ਮਧਾਣੀ' ਫਿਲਮ ਦਾ ਸ਼ੂਟ ਜਲਦ ਪੂਰਾ ਹੋ ਜਾਏਗਾ ਪਰ ਹੁਣ ਗਿੱਪੀ ਗਰੇਵਾਲ ਨੇ ਇੱਕ ਹੋਰ ਫਿਲਮ ਦਾ ਪੋਸਟਰ ਸਾਂਝਾ ਕੀਤਾ ਤੇ ਲਿਖਿਆ ਕਿ 24 ਅਕਤੂਬਰ ਤੋਂ ਫਿਲਮ 'ਫੱਟੇ ਦਿੰਦੇ ਚੱਕ ਪੰਜਾਬੀ' ਦੀ ਸ਼ੂਟਿੰਗ ਲੰਡਨ 'ਚ ਹੀ ਸ਼ੁਰੂ ਹੋ ਜਾਏਗੀ ਤੇ ਨੀਰੂ ਬਾਜਵਾ ਨਾਲ ਹੀ ਇਸ ਫਿਲਮ ਨੂੰ ਗਿੱਪੀ ਗਰੇਵਾਲ ਸ਼ੂਟ ਕਰਨਗੇ।
Bigg Boss 14: Nikki Tamboli ਬਣੀ ਘਰ ਦੀ ਸੀਨੀਅਰ, ਘਰ ਵਾਲਿਆਂ ਦਾ ਜੀਣਾ ਕੀਤਾ ਮੁਸ਼ਕਿਲ
iPhone 12 Launch, ਜਾਣੋ Rate ਤੇ Features | iphone 12 | Price
ਫਿਲਮ ਬਾਰੇ ਜਾਣਕਰੀ ਦਿੰਦੇ ਹੋਏ ਗਿੱਪੀ ਗਰੇਵਾਲ ਨੇ ਅੰਨੁ ਕਪੂਰ ਦਾ ਵੀ ਜ਼ਿਕਰ ਕੀਤਾ ਹੈ। ਯਾਨੀ ਬਾਲੀਵੁੱਡ ਐਕਟਰ ਅੰਨੁ ਕਪੂਰ ਵੀ ਇਸ ਫਿਲਮ 'ਚ ਕਿਰਦਾਰ ਕਰਦੇ ਦਿੱਖ ਸਕਦੇ ਹਨ। ਫਿਲਮ ਦਾ ਨਿਰਦੇਸ਼ਨ ਮਨੀਸ਼ ਭੱਟ ਕਰ ਰਹੇ ਹਨ। ਫਿਲਮ ਨੂੰ 16 ਜੁਲਾਈ, 2021 ਨੂੰ ਰਿਲੀਜ਼ ਕੀਤਾ ਜਾਏਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਨੀਰੂ ਨਾਲ 'ਪਾਣੀ 'ਚ ਮਧਾਣੀ' ਪਾਉਣ ਮਗਰੋਂ ਗਿੱਪੀ ਨੇ ਲੰਡਨ 'ਚ ਖਿੱਚੀ ਅਗਲੀ ਤਿਆਰੀ
ਏਬੀਪੀ ਸਾਂਝਾ
Updated at:
14 Oct 2020 12:24 PM (IST)
ਗਿੱਪੀ ਗਰੇਵਾਲ ਨੇ ਲੰਡਨ 'ਚ ਦੂਜੀ ਫਿਲਮ ਦੀ ਤਿਆਰੀ ਖਿੱਚ ਲਈ ਹੈ। ਅੱਜ-ਕੱਲ੍ਹ ਗਿੱਪੀ ਫਿਲਮ 'ਪਾਣੀ 'ਚ ਮਧਾਣੀ' ਦੀ ਸ਼ੂਟਿੰਗ ਲੰਡਨ 'ਚ ਕਰ ਰਹੇ ਹਨ। ਇਸ ਫਿਲਮ 'ਚ ਗਿੱਪੀ ਤੇ ਨੀਰੂ ਦੀ ਜੋੜੀ ਨਜ਼ਰ ਆਵੇਗੀ ਪਰ ਇਸ ਵਾਰ ਗਿੱਪੀ ਨੇ ਲੱਗੇ ਹੱਥ ਦੂਜੀ ਫਿਲਮ ਦਾ ਕੰਮ ਖਤਮ ਕਰਨ ਦੀ ਤਿਆਰੀ ਵੀ ਕਰ ਲਈ ਹੈ।
- - - - - - - - - Advertisement - - - - - - - - -