ਚੰਡੀਗੜ੍ਹ: ਬੌਲੀਵੁਡ ਫ਼ਿਲਮ 'ਗੁੰਜਨ ਸਕਸੈਨਾ ਦਾ ਕਾਰਗਿਲ ਗਰਲ' ਵੀ ਹੁਣ ਡਿਜੀਟਲ ਪਲੇਟਫਾਰਮ Netflix ਤੇ ਰਿਲੀਜ਼ ਹੋਵੇਗੀ। ਇਸ ਦੀ ਰਿਲੀਜ਼ ਡੇਟ ਦਾ ਹਾਲੇ ਐਲਾਨ ਨਹੀਂ ਹੋਇਆ ਹੈ ਪਰ ਫ਼ਿਲਮ ਨੂੰ Netflix ਤੇ ਰਿਲੀਜ਼ ਕੀਤਾ ਜਾਏਗਾ।
ਲੌਕਡਾਊਨ ਕਰਕੇ ਸਿਨੇਮਾਘਰ ਬੰਦ ਹਨ, ਜਿਸ ਨਾਲ ਕਈ ਫ਼ਿਲਮਾਂ ਦੀ ਰਿਲਿਸਿੰਗ ਤੇ ਅਸਰ ਪਿਆ ਹੈ। ਇਸ ਕਾਰਨ ਮੇਕਰਸ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਲਈ ਆਪਣੇ ਨੁਕਸਾਨ ਨੂੰ ਘੱਟ ਕਰਨ ਲਈ ਮੇਕਰਜ਼ OTT ਪਲੇਟਫਾਰਮ ਤੇ ਆਪਣੀਆਂ ਫ਼ਿਲਮਾਂ ਨੂੰ ਰਿਲੀਜ਼ ਕਰ ਰਹੇ ਹਨ।
ਮੋਗਾ 'ਚ ਦਿਲ-ਦਹਿਣਾਉਣ ਵਾਲੀ ਵਾਰਦਾਤ, ਪੁਲਿਸ ਫੋਰਸ 'ਤੇ ਅੰਨ੍ਹੇਵਾਹ ਫਾਈਰਿੰਗ, ਹੈੱਡ ਕਾਂਸਟੇਬਲ ਦੀ ਮੌਤ, ਦੋ ਜ਼ਖ਼ਮੀ
ਇਸ ਤੋਂ ਪਹਿਲਾਂ ਫ਼ਿਲਮ ਗੁਲਾਬੋ ਸਿਤਾਬੋ ਤੇ 'ਘੂਮਕੇਤੁ' ਨੂੰ ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਕੀਤਾ ਜਾ ਚੁੱਕਾ ਹੈ। ਹੁਣ ਫ਼ਿਲਮ 'ਗੁੰਜਨ ਸਕਸੈਨਾ ਵੀ ਇਸ ਲਿਸਟ ਵਿੱਚ ਸ਼ਾਮਲ ਹੋ ਗਈ ਹੈ।
ਦਿੱਲੀ 'ਚ 31 ਜੁਲਾਈ ਤੱਕ ਕੋਰੋਨਾ ਦਾ ਕਹਿਰ, ਸਾਢੇ 5 ਲੱਖ ਤੱਕ ਹੋ ਜਾਣਗੇ ਕੁੱਲ ਕੇਸ
ਦੇਸ਼ ਦੀ ਪਹਿਲੀ ਮਹਿਲਾ ਏਅਰਫੋਰਸ ਪਾਇਲਟ ਦੀ ਜ਼ਿੰਦਗੀ 'ਤੇ ਆਧਰਤ ਹੈ ਫਿਲਮ ਗੁੰਜਨ ਸਕਸੈਨਾ 'ਦਾ ਕਾਰਗਿਲ ਗਰਲ'। ਇਸ ਫਿਲਮ 'ਚ ਬੌਲੀਵੁੱਡ ਅਦਾਕਾਰਾ ਜਾਨਵੀ ਕਪੂਰ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।
ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਗੁੰਜਨ ਸਕਸੈਨਾ ਭਾਰਤੀ ਵਾਯੂ ਸੈਨਾ ਦੀ ਪਹਿਲੀ ਮਹਿਲਾ ਅਫਸਰ ਸੀ , ਜੋ ਕਾਰਗਿਲ ਯੁੱਧ ਦੌਰਾਨ ਭਾਰਤੀ ਏਅਰਫੋਰਸ ਦੀ ਟੀਮ ਵਿੱਚ ਸੀ। ਜਾਨਵੀ ਕਪੂਰ ਇਸ ਫ਼ਿਲਮ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਫਿਲਮ ਲਈ ਜਾਨਵੀ ਨੇ ਕਾਫੀ ਮਿਹਨਤ ਵੀ ਕੀਤੀ ਹੈ। ਹੁਣ ਦਰਸ਼ਕਾਂ ਨੂੰ ਜਾਨਵੀ ਕਪੂਰ ਦੀ ਮਿਹਨਤ ਪਸੰਦ ਆਉਂਦੀ ਹੈ ਜਾਂ ਨਹੀਂ ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
'ਗੁੰਜਨ ਸਕਸੈਨਾ' Netflix 'ਤੇ ਹੋਵੇਗੀ ਰਿਲੀਜ਼, ਭਾਰਤੀ ਹਵਾਈ ਸੈਨਾ ਦੀ ਪਹਿਲੀ ਮਹਿਲਾ ਅਫਸਰ ਗੁੰਜਨ
ਏਬੀਪੀ ਸਾਂਝਾ
Updated at:
09 Jun 2020 05:38 PM (IST)
ਬੌਲੀਵੁਡ ਫ਼ਿਲਮ 'ਗੁੰਜਨ ਸਕਸੈਨਾ' ਵੀ ਹੁਣ ਡਿਜੀਟਲ ਪਲੇਟਫਾਰਮ Netflix ਤੇ ਰਿਲੀਜ਼ ਹੋਵੇਗੀ। ਇਸ ਦੀ ਰਿਲੀਜ਼ ਡੇਟ ਦਾ ਹਾਲੇ ਐਲਾਨ ਨਹੀਂ ਹੋਇਆ ਹੈ ਪਰ ਫ਼ਿਲਮ ਨੂੰ Netflix ਤੇ ਰਿਲੀਜ਼ ਕੀਤਾ ਜਾਏਗਾ।
- - - - - - - - - Advertisement - - - - - - - - -