ਮੁੰਬਈ: ਅਭਿਨੇਤਾ ਰਾਣਾ ਡੱਗਗੁਬਾਤੀ ਦੀ ਜੰਗਲ ਦਾ ਸਾਹਸੀ ਨਾਟਕ ਫਿਲਮ ਹਾਥੀ ਮੇਰੇ ਸਾਥੀ ਹੁਣ 26 ਮਾਰਚ ਨੂੰ ਰਿਲੀਜ਼ ਨਹੀਂ ਹੋਵੇਗੀ। ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਾਰਨ ਇਸ ਫਿਲਮ ਦੀ ਰਿਲੀਜ਼ ਦੀ ਤਰੀਕ ਇਸ ਸਮੇਂ ਮੁਲਤਵੀ ਕਰ ਦਿੱਤੀ ਗਈ ਹੈ।
 

ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ

ਹਾਲਾਂਕਿ ਤੇਲਗੂ ਸੰਸਕਰਣ ਅਰਨਿਆ ਤੇ ਤਮਿਲ ਸੰਸਕਰਣ ਕਦਾਨ 26 ਮਾਰਚ ਦੀ ਆਪਣੀ ਤੈਅ ਮਿਤੀ 'ਤੇ ਰਿਲੀਜ਼ ਕੀਤੀਆਂ ਜਾਣਗੀਆਂ। ਇਸ ਸਬੰਧ ਵਿੱਚ, ਈਰੋਸ ਇੰਟਰਨੈਸ਼ਨਲ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ 'ਤੇ ਅਧਿਕਾਰਤ ਜਾਣਕਾਰੀ ਦਿੱਤੀ ਹੈ। ਈਰੋਸ ਇੰਟਰਨੈਸ਼ਨਲ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ, ਅਸੀਂ ਇਸ ਖ਼ਬਰ ਨੂੰ ਸਾਂਝਾ ਕਰਦਿਆਂ ਦੁਖੀ ਹਾਂ, ਪਰ ਹਿੰਦੀ ਬਾਜ਼ਾਰਾਂ' ਚ ਕੋਵਿਡ -19 ਕਰਕੇ  'ਤੇ ਹਾਥੀ ਮੇਰੇ ਸਾਥੀ ਦੀ ਟੀਮ ਨੇ ਫਿਲਮ ਦੀ ਰਿਲੀਜ਼' ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। 26 ਮਾਰਚ ਨੂੰ ਅਰਨਿਆ ਤੇ ਕਦਾਨ ਨੂੰ ਦੱਖਣੀ ਬਾਜ਼ਾਰਾਂ ਵਿੱਚ ਰਿਲੀਜ਼ ਕਰਾਂਗੇ।
 
ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ ਇਸ ਤੋਂ ਪਹਿਲਾਂ ਕਈ ਹੋਰ ਫ਼ਿਲਮਾਂ ਦੀ ਰਿਲੀਜ਼ ਤੇ ਵੀ ਅਸਰ ਪਿਆ ਹੈ ਪਰ ਹੁਣ ਉਹ ਫ਼ਿਲਮਾਂ ਵੀ ਅੱਗੇ ਮੁਲਤਵੀ ਹੋ ਚੁੱਕੀਆਂ ਹਨ। ਪੰਜਾਬੀ ਫਿਲਮ ਪੁਆੜਾ ਦੀ ਰਿਲੀਜ਼ ਨੂੰ ਵੀ ਟਾਲ ਦਿੱਤਾ ਗਿਆ ਹੈ। ਮੌਜੂਦ ਹਾਲਾਤਾਂ ਨੂੰ ਵੇਖ ਕੇ ਲੱਗਦਾ ਹੈ ਅਜੇ ਸਿਨੇਮਾ ਦੀ ਬਾਹਰ ਆਉਣ ਨੂੰ ਸਮਾਂ ਲੱਗੇਗਾ।
 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋIphone ਲਈ ਕਲਿਕ ਕਰੋ