ਤੇਲਗੂ ਫਿਲਮਾਂ ਦੇ ਮਸ਼ਹੂਰ ਕਾਮੇਡੀ ਅਦਾਕਾਰ ਜੈਪ੍ਰਕਾਸ਼ ਰੈਡੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜੈਪ੍ਰਕਾਸ਼ ਰੈਡੀ ਨੇ ਅੱਜ ਸਵੇਰੇ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ 'ਚ ਆਪਣੇ ਆਖਰੀ ਸਾਹ ਲਏ। ਉਹ 74 ਸਾਲਾਂ ਦੇ ਸੀ। ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਐਨ. ਚੰਦਰਬਾਬੂ ਨਾਇਡੂ ਨੇ ਉਨ੍ਹਾਂ ਦੀ ਮੌਤ 'ਤੇ ਸੋਗ ਜ਼ਾਹਿਰ ਕੀਤਾ ਹੈ।
ਨਾਇਡੂ ਨੇ ਟਵੀਟ ਕਰਕੇ ਕਿਹਾ, “ਜੈਪ੍ਰਕਾਸ਼ ਰੈਡੀ ਗੁਰੂ ਦੀ ਮੌਤ ਨਾਲ ਤੇਲਗੂ ਸਿਨੇਮਾ ਤੇ ਥਿਏਟਰ ਨੇ ਇੱਕ ਹੀਰਾ ਗੁਆ ਦਿੱਤਾ। ਕਈ ਦਹਾਕਿਆਂ ਤੋਂ ਉਨ੍ਹਾਂ ਦੀਆਂ ਅਲੱਗ-ਅਲੱਗ ਭੂਮਿਕਾਵਾਂ ਨੇ ਸਾਨੂੰ ਬਹੁਤ ਸਾਰੀਆਂ ਯਾਦਾਂ ਦਿੱਤੀਆਂ। ਮੇਰਾ ਦਿਲ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਲਈ ਸੋਗ ਦੀ ਇਸ ਘੜੀ ਵਿੱਚ ਦੁਖੀ ਹੈ।"
ਸੰਜੇ ਰਾਉਤ ਨਾਲ ਵਿਵਾਦ ਵਿਚਾਲੇ ਕੰਗਨਾ ਰਣੌਤ ਦਾ ਦਫਤਰ ਸੀਲ, ਬੀਐਮਸੀ ਨੇ ਚਿਪਕਾਇਆ ਨੋਟਿਸ
ਦੱਸ ਦੇਈਏ ਕਿ ਜੈਪ੍ਰਕਾਸ਼ ਰੈਡੀ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ ਜਿਨ੍ਹਾਂ 'ਚ ਛਤਰਪਤੀ, ਗੱਬਰਸਿੰਗ, ਪ੍ਰੇਮਿਨਚੁਕੁੰਦਾਮ ਰਾ, ਜਯਮ ਮਨਦੇਰਾ, ਨਾਇਕ, ਰੇਸੁਗੁਰ੍ਰਮ, ਸਮਰਸਿੰਘਾ ਰੈਡੀ, ਚੇਨਈਕੇਸ਼ਵਰੈੱਡੀ, ਸੀਤਾਯ, ਮਨਮ, ਟੈਂਪਰ ਸ਼ਾਮਲ ਹਨ।
ਤੇਲਗੂ ਸੁਪਰਸਟਾਰ ਜੈਪ੍ਰਕਾਸ਼ ਰੈਡੀ ਦਾ ਹਾਰਟ ਅਟੈਕ ਨਾਲ ਦੇਹਾਂਤ
ਏਬੀਪੀ ਸਾਂਝਾ
Updated at:
08 Sep 2020 01:58 PM (IST)
ਤੇਲਗੂ ਫਿਲਮਾਂ ਦੇ ਮਸ਼ਹੂਰ ਕਾਮੇਡੀ ਅਦਾਕਾਰ ਜੈਪ੍ਰਕਾਸ਼ ਰੈਡੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜੈਪ੍ਰਕਾਸ਼ ਰੈਡੀ ਨੇ ਅੱਜ ਸਵੇਰੇ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ 'ਚ ਆਪਣੇ ਆਖਰੀ ਸਾਹ ਲਏ।
- - - - - - - - - Advertisement - - - - - - - - -