ਮੁੰਬਈ: ਬੀਐਮਸੀ ਨੇ ਬਾਲੀਵੁੱਡ ਐਕਟਰਸ ਕੰਗਨਾ ਰਨੌਤ ਦੇ ਦਫਤਰ 'ਤੇ ਨੋਟਿਸ ਲਾਇਆ ਹੈ। ਬੀਐਮਸੀ ਨੇ ਇਸ ਨੋਟਿਸ ਵਿੱਚ ਕੰਗਨਾ ਨੂੰ ਕਿਹਾ ਹੈ ਕਿ ਕੰਗਨਾ ਦਾ ਦਫਤਰ BMC ਨੂੰ ਦਿੱਤੇ ਨਕਸ਼ੇ ਮੁਤਾਬਕ ਨਹੀਂ। ਬੀਐਮਸੀ ਦਾ ਕਹਿਣਾ ਹੈ ਕਿ ਕੰਗਨਾ ਨੇ ਦਫਤਰ ਨੂੰ ਗੈਰਕਾਨੂੰਨੀ ਬਣਾਇਆ ਹੈ। ਬੀਐਮਸੀ ਦਾ ਕਹਿਣਾ ਹੈ ਕਿ ਕੰਗਨਾ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਬੀਐਮਸੀ ਨੇ ਨੋਟਿਸ ਵਿੱਚ ਲਿਖਿਆ ਕਿ ਇਹ ਦਫਤਰ ਕੰਮ ਕਰਨ ਲਈ ਨਹੀਂ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕੰਗਨਾ ਰਨੌਤ ਮੁੰਬਈ ਨਗਰ ਨਿਗਮ ਦੇ ਨਿਯਮ 354-ਏ ਦੀ ਪਾਲਣਾ ਨਹੀਂ ਕਰ ਰਹੀ। ਦੱਸ ਦਈਏ ਕਿ 354-ਏ ਨਿਯਮ ਵਿੱਚ ਤੈਅ ਮਾਪਦੰਡਾਂ ਮੁਤਾਬਕ, ਘਰ ਜਾਂ ਇਮਾਰਤ ਦਾ ਨਿਰਮਾਣ ਨਹੀਂ ਹੋਣਾ ਮੰਨਿਆ ਜਾਂਦਾ ਹੈ। ਇਸ ਨੂੰ BMC ਦੇ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ। BMC ਇਸ 'ਤੇ ਕਾਰਵਾਈ ਕਰਨ ਲਈ ਸੁਤੰਤਰ ਹੈ।
ਬੀਐਮਸੀ ਦੇ ਨੋਟਿਸ ਵਿੱਚ ਸੱਤ ਪੁਆਇੰਟ ਦਿੱਤੇ ਗਏ ਹਨ। ਪਹਿਲਾ ਇਹ ਕਿ ਇਮਾਰਤ ਦਾ ਨਿਰਮਾਣ BMC ਦੇ ਤੈਅ ਮਾਪਦੰਡਾਂ ਮੁਤਾਬਕ ਨਹੀਂ ਕੀਤਾ ਗਿਆ। ਦੂਜਾ, ਦੂਜੀ ਮੰਜ਼ਲ 'ਤੇ ਸਲੈਬ ਦਾ ਨਿਰਮਾਣ ਅਣਅਧਿਕਾਰਤ ਢੰਗ ਨਾਲ ਕੀਤਾ ਗਿਆ ਹੈ। ਇਹ ਸਲੈਬ ਸਿਰਫ 3 ਇੰਚ ਵਾਧੂ ਬਣਾਇਆ ਗਿਆ ਹੈ। ਤੀਜਾ, ਨਕਸ਼ੇ ਵਿੱਚ ਇੱਕ ਬੈਡਰੂਮ ਵਾਲਾ ਟਾਇਲਟ ਸੀ। ਯਾਨੀ ਟਾਇਲਟ ਕਾਗਜ਼ 'ਤੇ ਦਿਖਾਇਆ ਗਿਆ ਹੈ ਪਰ ਅਸਲ ਵਿੱਚ ਇਹ ਆਉਣ-ਜਾਣ ਦਾ ਖੇਤਰ ਹੈ।
India-China Standoff: ਭਾਰਤ ਨੇ ਐਲਏਸੀ 'ਤੇ ਘੁਸਪੈਠ ਰੋਕਣ ਲਈ ਕੀਤੀ ਚੇਤਾਵਨੀ ਫਾਈਰਿੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸੰਜੇ ਰਾਉਤ ਨਾਲ ਵਿਵਾਦ ਵਿਚਾਲੇ ਕੰਗਨਾ ਰਣੌਤ ਦਾ ਦਫਤਰ ਸੀਲ, ਬੀਐਮਸੀ ਨੇ ਚਿਪਕਾਇਆ ਨੋਟਿਸ
ਏਬੀਪੀ ਸਾਂਝਾ
Updated at:
08 Sep 2020 11:12 AM (IST)
ਬਾਲੀਵੁੱਡ ਐਕਟਰਸ ਕੰਗਣਾ ਰਨੌਤ ਦੇ ਦਫਤਰ 'ਤੇ ਬੀਐਮਸੀ ਨੇ ਨੋਟਿਸ ਲਾਇਆ ਹੈ। ਬੀਐਮਸੀ ਨੇ ਇਸ ਨੋਟਿਸ ਵਿੱਚ ਕੰਗਨਾ ਨੂੰ ਕਿਹਾ ਹੈ ਕਿ ਦਫਤਰ BMC ਨੂੰ ਦਿੱਤੇ ਨਕਸ਼ੇ ਮੁਤਾਬਕ ਨਹੀਂ ਹੈ।
- - - - - - - - - Advertisement - - - - - - - - -