Kangana Ranaut On Gadar 2: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਕਿਸੇ ਵੀ ਮੁੱਦੇ 'ਤੇ ਆਪਣੀ ਰਾਏ ਜ਼ਾਹਰ ਕਰਨ ਤੋਂ ਪਿੱਛੇ ਨਹੀਂ ਹਟਦੀ। ਜਿਸ ਕਾਰਨ ਉਹ ਅਕਸਰ ਟਰੋਲ ਵੀ ਹੋ ਜਾਂਦੀ ਹੈ। ਹੁਣ ਕੰਗਨਾ ਨੇ ਸ਼ਾਹਰੁਖ ਖਾਨ ਦੀ 'ਜਵਾਨ', 'ਪਠਾਨ' ਅਤੇ ਸੰਨੀ ਦਿਓਲ ਦੀ 'ਗਦਰ 2' ਦੀ ਸਫਲਤਾ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ ਫਿਲਮਾਂ ਨੇ ਬਾਲੀਵੁੱਡ ਦੇ ਕਾਰੋਬਾਰ 'ਚ ਵੱਡਾ ਬਦਲਾਅ ਲਿਆਂਦਾ ਹੈ।


ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ ਦੀ ਮਹਿੰਦੀ ਰਸਮ ਦੀ ਪਹਿਲੀ ਤਸਵੀਰ ਆਈ ਸਾਹਮਣੇ, ਅਦਾਕਾਰਾ ਦੇ ਹੱਥਾਂ 'ਚ ਰਚੀ ਰਾਘਵ ਚੱਢਾ ਦੇ ਨਾਂ ਦੀ ਮਹਿੰਦੀ


ਸ਼ਾਹਰੁਖ ਖਾਨ ਦੀ 'ਜਵਾਨ', 'ਪਠਾਨ' ਅਤੇ ਸੰਨੀ ਦਿਓਲ ਦੀ 'ਗਦਰ 2' ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਹਨ। ਇਨ੍ਹਾਂ ਤਿੰਨਾਂ ਫਿਲਮਾਂ ਨੇ ਬਾਲੀਵੁੱਡ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਨ੍ਹਾਂ ਫਿਲਮਾਂ ਨੇ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਲੰਬੇ ਸਮੇਂ ਤੋਂ ਬਾਅਦ ਕੁਝ ਬਾਲੀਵੁੱਡ ਫਿਲਮਾਂ ਨੇ ਚੰਗਾ ਕਲੈਕਸ਼ਨ ਕੀਤਾ ਹੈ।


ਕੰਗਨਾ ਨੇ ਕਹੀ ਇਹ ਗੱਲ
ਟਾਈਮਜ਼ ਨਾਓ ਨਾਲ ਖਾਸ ਗੱਲਬਾਤ ਦੌਰਾਨ ਕੰਗਨਾ ਰਣੌਤ ਨੇ ਫਿਲਮ ਦੀ ਸਫਲਤਾ ਬਾਰੇ ਗੱਲ ਕੀਤੀ। ਕੰਗਨਾ ਨੇ ਕਿਹਾ- ਉਹ ਸਾਰੇ ਇੱਕ ਇੰਡਸਟਰੀ ਦੇ ਰੂਪ ਵਿੱਚ ਇਕੱਠੇ ਹੋਏ ਹਨ। ਬਾਲੀਵੁੱਡ ਅਤੇ ਦੱਖਣ ਵਿਚਾਲੇ ਦੂਰੀ ਘਟ ਗਈ ਹੈ। ਅਜਿਹਾ ਲਗਦਾ ਹੈ ਕਿ ਉਦਯੋਗ ਨੇ ਯਕੀਨੀ ਤੌਰ 'ਤੇ ਇਸ ਬਾਰੇ ਦੁਬਾਰਾ ਸੋਚਿਆ ਹੈ। ਸੰਨੀ ਦਿਓਲ ਵਰਗੇ ਲੋਕ ਲੰਬੇ ਸਮੇਂ ਤੋਂ ਦੌੜ ਵਿੱਚ ਨਹੀਂ ਸਨ, ਸਾਨੂੰ ਉਨ੍ਹਾਂ ਦੀ ਲੋੜ ਹੈ।


ਸ਼ਾਹਰੁਖ ਖਾਨ ਦੀ ਕੀਤੀ ਤਾਰੀਫ
ਕੰਗਨਾ ਨੇ ਹਾਲ ਹੀ 'ਚ 'ਜਵਾਨ' ਦਾ ਬਾਕਸ ਆਫਿਸ ਰਿਕਾਰਡ ਤੋੜਨ 'ਤੇ ਸ਼ਾਹਰੁਖ ਖਾਨ ਦੀ ਤਾਰੀਫ ਕੀਤੀ ਸੀ। ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਸ਼ੇਅਰ ਕੀਤੀ ਹੈ। ਕੰਗਨਾ ਨੇ ਲਿਖਿਆ ਸੀ- ਨੱਬੇ ਦੇ ਦਹਾਕੇ 'ਚ ਲਵਰ ਬੁਆਏ ਬਣ ਕੇ ਇਕ ਦਹਾਕੇ ਤੱਕ ਸੰਘਰਸ਼ ਕਰਨ ਤੋਂ ਬਾਅਦ, ਚਾਲੀ-ਪੰਜਾਹ ਸਾਲ ਦੀ ਉਮਰ 'ਚ ਆਪਣੇ ਦਰਸ਼ਕਾਂ ਨਾਲ ਫਿਰ ਤੋਂ ਸੰਪਰਕ ਬਣਾਉਣਾ ਅਤੇ 60 ਸਾਲ ਦੀ ਉਮਰ 'ਚ ਸੁਪਰਹੀਰੋ ਬਣਨਾ ਉਹ ਅਸਲ ਜ਼ਿੰਦਗੀ 'ਚ ਵੀ ਸੁਪਰਹੀਰੋ ਹੈ। ਮੈਨੂੰ ਉਹ ਸਮਾਂ ਯਾਦ ਹੈ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਉਨ੍ਹਾਂ ਦੀ ਚੋਣ ਦਾ ਮਜ਼ਾਕ ਉਡਾਇਆ, ਪਰ ਉਨ੍ਹਾਂ ਦਾ ਸੰਘਰਸ਼ ਉਨ੍ਹਾਂ ਸਾਰੇ ਕਲਾਕਾਰਾਂ ਲਈ ਇੱਕ ਮਾਸਟਰ ਕਲਾਸ ਹੈ ਜੋ ਲੰਬੇ ਕਰੀਅਰ ਦਾ ਆਨੰਦ ਮਾਣ ਰਹੇ ਹਨ, ਪਰ ਉਨ੍ਹਾਂ ਨੂੰ ਆਪਣੇ ਆਪ ਨੂੰ ਮੁੜ ਸਥਾਪਤ ਕਰਨ ਦੀ ਲੋੜ ਹੈ। ਸ਼ਾਹਰੁਖ ਸਿਨੇਮਾ ਦੇ ਭਗਵਾਨ ਹਨ, ਜਿਨ੍ਹਾਂ ਦੀ ਭਾਰਤ ਨੂੰ ਸਿਰਫ਼ ਬਾਹਾਂ ਫੈਲਾਉਣ ਜਾਂ ਡਿੰਪਲ ਲਈ ਨਹੀਂ, ਬਲਕਿ ਦੁਨੀਆ ਨੂੰ ਬਚਾਉਣ ਲਈ ਵੀ ਲੋੜ ਹੈ। ਤੁਹਾਡੇ ਸਮਰਪਣ, ਮਿਹਨਤ ਅਤੇ ਨਿਮਰਤਾ ਨੂੰ ਸਲਾਮ, ਕਿੰਗ ਖਾਨ।


ਤੁਹਾਨੂੰ ਦੱਸ ਦਈਏ ਕਿ 'ਜਵਾਨ', 'ਪਠਾਨ' ਅਤੇ 'ਗਦਰ 2' ਤੋਂ ਇਲਾਵਾ ਅਕਸ਼ੇ ਕੁਮਾਰ ਦੀ 'ਓਐਮਜੀ '2, ਆਲੀਆ ਭੱਟ-ਰਣਵੀਰ ਸਿੰਘ ਦੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਅਤੇ ਆਯੁਸ਼ਮਾਨ ਖੁਰਾਨਾ ਦੀ 'ਡਰੀਮ ਗਰਲ 2' ਨੇ ਵੀ ਚੰਗਾ ਕਾਰੋਬਾਰ ਕੀਤਾ ਹੈ। 


ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਲਈ ਕਿਸ ਦਿਨ ਭਾਰਤ ਆਵੇਗੀ ਪ੍ਰਿਯੰਕਾ ਚੋਪੜਾ, ਨਿਕ ਜੋਨਸ ਵੀ ਹੋਣਗੇ ਵਿਆਹ 'ਚ ਸ਼ਾਮਲ