ਸਾਲ 2020 ਖਤਮ ਹੋਣ 'ਚ ਅਜੇ ਵੀ 18 ਦਿਨ ਬਾਕੀ ਹਨ। ਇਸ ਸਾਲ ਕੋਰੋਨਾ ਕਾਰਨ ਫਿਲਮ ਇੰਡਸਟਰੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਫਿਲਮਾਂ ਦੀ ਸ਼ੂਟਿੰਗ ਕਈ ਮਹੀਨਿਆਂ ਤੱਕ ਨਹੀਂ ਹੋ ਸਕੀ। ਹੁਣ ਸੁਰੱਖਿਆ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ, ਇੰਡਸਟਰੀ ਹੋਲੀ ਹੋਲੀ ਟਰੈਕ 'ਤੇ ਵਾਪਸ ਆ ਰਹੀ ਹੈ। ਕੈਟਰੀਨਾ ਕੈਫ, ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਸਟਾਰਰ ਦੀ ਮੋਸਟ ਅਵੇਟੇਡ ਹੌਰਰ ਕਾਮੇਡੀ ਫਿਲਮ 'ਫੋਨ ਭੂਤ' ਦੀ ਸ਼ੂਟਿੰਗ ਸ਼ੁਰੂ ਹੋ ਚੁਕੀ ਹੈ।
ਫਿਲਮ ਦੇ ਮੇਕਰਸ ਨੇ ਸ਼ੂਟਿੰਗ ਸ਼ੁਰੂ ਦੀ ਅਪਡੇਟ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਫਿਲਮ ਦੀ ਸਾਲ 2021 'ਚ ਰਿਲੀਜ਼ ਹੋਣ ਦੀ ਪਲਾਨਿੰਗ ਹੈ। ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਰਿਤੇਸ਼ ਸਿਧਵਾਨੀ ਨੇ ਇੰਸਟਾਗ੍ਰਾਮ 'ਤੇ ਇਸ ਫਿਲਮ ਦੇ ਕਲੈਪ ਬੋਰਡ ਦੀ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਫਿਲਮ ਦੇ ਡਾਇਰੈਕਟਰ ਗੁਰਮੀਤ ਸਿੰਘ ਦਾ ਨਾਮ ਮੈਂਸ਼ਨ ਹੈ।
ਸੋਨੂੰ ਸੂਦ ਫਿਰ ਬਣਿਆ ਲੋੜਵੰਦਾਂ ਲਈ ਹੀਰੋ, ਰੋਜ਼ੀ-ਰੋਟੀ ਗਵਾ ਚੁੱਕੇ ਲੋਕਾਂ ਲਈ ਨਵੀਂ ਪਹਿਲ
ਸਾਲ 2021 'ਚ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਐਲਾਨ ਇਸੇ ਸਾਲ ਜੁਲਾਈ 'ਚ ਕੀਤਾ ਗਿਆ ਸੀ। ਇਸ ਫਿਲਮ ਦੀ ਪੂਰੀ ਕਹਾਣੀ ਕੈਟਰੀਨਾ ਕੈਫ, ਸਿਧਾਂਤ ਅਤੇ ਈਸ਼ਾਨ ਦੇ ਦੁਆਲੇ ਘੁੰਮਦੀ ਹੈ। ਇਹ ਅਦਾਕਾਰ ਇਸ ਫਿਲਮ 'ਚ ਭੂਤਾਂ ਨੂੰ ਫੜਦੇ ਹੋਏ ਦਿਖਾਈ ਦੇਣਗੇ। ਇਸ ਫਿਲਮ ਦੀ ਸਕ੍ਰਿਪਟ ਜਿਸ ਤਰ੍ਹਾਂ ਦੀ ਹੈ, ਉਸ ਤੋਂ ਇਕ ਗੱਲ ਸਾਫ ਹੈ ਕਿ ਇਹ ਫਿਲਮ ਕਾਮੇਡੀ ਨਾਲ ਭਰਪੂਰ ਹੋਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੈਟਰੀਨਾ ਕੈਫ ਨੇ ਖਿੱਚੀ ਭੂਤ ਫੜ੍ਹਨ ਦੀ ਤਿਆਰੀ, ਸਿਧਾਂਤ ਅਤੇ ਈਸ਼ਾਨ ਵੀ ਦੇਣਗੇ ਸਾਥ
ਏਬੀਪੀ ਸਾਂਝਾ
Updated at:
13 Dec 2020 08:34 PM (IST)
ਸਾਲ 2020 ਖਤਮ ਹੋਣ 'ਚ ਅਜੇ ਵੀ 18 ਦਿਨ ਬਾਕੀ ਹਨ। ਇਸ ਸਾਲ ਕੋਰੋਨਾ ਕਾਰਨ ਫਿਲਮ ਇੰਡਸਟਰੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਫਿਲਮਾਂ ਦੀ ਸ਼ੂਟਿੰਗ ਕਈ ਮਹੀਨਿਆਂ ਤੱਕ ਨਹੀਂ ਹੋ ਸਕੀ। ਹੁਣ ਸੁਰੱਖਿਆ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ, ਇੰਡਸਟਰੀ ਹੋਲੀ ਹੋਲੀ ਟਰੈਕ 'ਤੇ ਵਾਪਸ ਆ ਰਹੀ ਹੈ।
- - - - - - - - - Advertisement - - - - - - - - -