ਚੰਡੀਗੜ੍ਹ: ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ।ਇਹ ਖ਼ਬਰ ਏਬੀਪੀ ਸਾਂਝਾ ਦੇ ਨਾਂ 'ਤੇ ਫੈਲਾਈ ਜਾ ਰਹੀ ਹੈ।ਇੱਕ ਜ਼ਿੰਮੇਵਾਰ ਚੈਨਲ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਵਾਇਰਲ ਝੂਠ ਦਾ ਪਰਦਾਫਾਸ਼ ਕਰੀਏ।




ਦਰਅਸਲ, ਇਹ ਤਸਵੀਰ ਫੋਟੋਸ਼ਾਪ ਕੀਤੀ ਹੋਈ ਹੈ। ਖਿੱਚੀ ਗਈ ਤਸਵੀਰ 12 ਦਸੰਬਰ 2020 ਦੀ ਹੈ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਵੱਲੋਂ 100 ਸਾਲਾਂ ਸਥਾਪਨਾ ਦਿਵਸ ਦੇ ਸਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਲਈ ਪਹੁੰਚੇ ਸੀ।ਇਸ ਮਗਰੋਂ ਉਨ੍ਹਾੰ ਇੱਕ ਪ੍ਰੈਸ ਕਾਂਨਫਰੰਸ ਕੀਤੀ ਸੀ।ਇਹ ਤਸਵੀਰ ਉਸ ਵੇਲੇ ਦੀ ਹੈ ਅਤੇ ਇਸਦਾ ਜੋ ਸਕ੍ਰੀਨਸ਼ੌਟ ਵਾਇਰਲ ਕੀਤਾ ਜਾ ਰਿਹ ਹੈ ਉਹ ਹੇਠਾਂ ਤੋਂ ਕੱਟਿਆ ਹੋਇਆ ਹੈ। ਜਿਸ ਕਾਰਨ ਅਸਲੀ ਖ਼ਬਰ ਦੀਆਂ ਲਾਇਨਾਂ ਨਜ਼ਰ ਨਹੀਂ ਆ ਰਹੀਆਂ।



ਪੜ੍ਹੋ ਅਸਲੀ ਖ਼ਬਰ: ਸੁਖਬੀਰ ਬਾਦਲ ਦਾ ਕੇਂਦਰ ਸਰਕਾਰ ਤੇ ਵੱਡਾ ਇਲਜ਼ਾਮ, ਪੰਜਾਬ ਦਾ ਮਾਹੌਲ ਖ਼ਰਾਬ ਕਰ ਸਕਦੀਆਂ ਕੇਂਦਰ ਦੀਆਂ ਕਾਰਵਾਈਆਂ

ਇਹ ਪੋਸਟ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਵਟਸਐੱਪ ਆਦਿ ਤੇ ਵਾਇਰਲ ਹੋ ਰਹੀ ਹੈ। ਲੋਕ ਇਸ ਤਸਵੀਰ ਤੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕ੍ਰਿਆ ਵੀ ਦੇ ਰਹੇ ਹਨ।ਏਬੀਪੀ ਸਾਂਝਾ ਨੇ ਨਾ ਤਾਂ ਟੀਵੀ ਚੈਨਲ 'ਤੇ ਤੇ ਨਾ ਹੀ ਯੂਟਿਊਬ ਚੈਨਲ 'ਤੇ ਅਜਿਹੀ ਕੋਈ ਖ਼ਬਰਾਂ ਚਲਾਈ ਹੈ।ਏਬੀਪੀ ਸਾਂਝਾ ਵਰਗਾ ਜ਼ਿੰਮੇਵਾਰ ਨਿਊਜ਼ ਚੈਨਲ ਅਜਿਹੀ ਗਲਤ ਜਾਣਕਾਰੀ ਨਹੀਂ ਚਲਾ ਸਕਦਾ ਹੈ।ਏਬੀਪੀ ਸਾਂਝਾ ਦੇ ਨਾਮ ਤੇ ਆਮ ਲੋਕਾਂ 'ਚ ਝੂਠ ਫੈਲਾਇਆ ਜਾ ਰਿਹਾ ਹੈ।ਅਸੀਂ ਪਾਠਕਾਂ ਨੂੰ ਬੇਨਤੀ ਕਰਦੇ ਹਾਂ ਕਿ ਐਸੀ ਕਿਸੇ ਵੀ ਖ਼ਬਰ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ।ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।