Leonardo DiCaprio and Neelam Gill: ਹਾਲੀਵੁੱਡ ਅਭਿਨੇਤਾ ਲਿਓਨਾਰਡੋ ਡੀਕੈਪਰੀਓ ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਇੱਕ ਵਾਰ ਫਿਰ ਉਹ ਆਪਣੀ ਡੇਟਿੰਗ ਦੀਆਂ ਖਬਰਾਂ ਕਾਰਨ ਸੁਰਖੀਆਂ ਵਿੱਚ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਜਕਲ ਉਹ ਪੰਜਾਬੀ ਮੂਲ ਦੀ ਬ੍ਰਿਟੀਸ਼ ਮਾਡਲ ਨੀਲਮ ਗਿੱਲ ਨੂੰ ਡੇਟ ਕਰ ਰਹੇ ਹਨ। ਦੋਹਾਂ ਨੂੰ ਮੰਗਲਵਾਰ ਨੂੰ ਲੰਡਨ ਦੇ ਇਕ ਰੈਸਟੋਰੈਂਟ 'ਚ ਇਕੱਠੇ ਡਿਨਰ ਕਰਦੇ ਦੇਖਿਆ ਗਿਆ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਗਾਣੇ 'ਟਿੱਬਿਆਂ ਦਾ ਪੁੱਤ' ਦੀ ਬਜ਼ੁਰਗ ਅਦਾਕਾਰਾ ਨੇ ਦੱਸੀ ਮੂਸੇਵਾਲਾ ਦੀ ਸੱਚਾਈ, ਵੀਡੀਓ ਦੇਖ ਭਰ ਆਉਣਗੀਆਂ ਅੱਖਾਂ


ਹਾਲਾਂਕਿ, ਰੈਸਟੋਰੈਂਟ ਵਿੱਚ ਨੀਲਮ ਦੇ ਨਾਲ ਲਿਓਨਾਰਡੋ ਡੀਕੈਪਰੀਓ ਇਕੱਲੇ ਨਹੀਂ ਸਨ। ਲੀਓ ਦੀ ਮਾਂ ਇਰਮੇਲਿਨ ਇੰਡੇਨਬਰਕੇਨ ਅਤੇ ਉਨ੍ਹਾਂ ਦੇ ਕੁਝ ਦੋਸਤ ਵੀ ਉੱਥੇ ਸਨ। ਕਿਹਾ ਜਾ ਰਿਹਾ ਹੈ ਕਿ 48 ਸਾਲਾ ਲਿਓਨਾਰਡੋ ਜਲਦੀ ਹੀ 28 ਸਾਲਾ ਨੀਲਮ ਗਿੱਲ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਸਕਦੇ ਹਨ।









ਕਾਨਸ ਫਿਲਮ ਫੈਸਟੀਵਲ 2023 'ਚ ਵੀ ਨਜ਼ਰ ਆਈ ਸੀ ਨੀਲਮ
ਜ਼ਿਕਰਯੋਗ ਹੈ ਕਿ ਨੀਲਮ ਨੂੰ ਕੁਝ ਸਮਾਂ ਪਹਿਲਾਂ ਫਰਾਂਸ ਦੇ ਕਾਨਸ ਫਿਲਮ ਫੈਸਟੀਵਲ 'ਚ ਵੀ ਦੇਖਿਆ ਗਿਆ ਸੀ। ਲਿਓਨਾਰਡੋ ਵੀ ਉੱਥੇ ਆਪਣੀ ਫਿਲਮ 'ਕਿਲਰਸ ਆਫ ਦਾ ਫਲਾਵਰ ਮੂਨ' ਦੀ ਸਕ੍ਰੀਨਿੰਗ ਲਈ ਪਹੁੰਚੇ ਸਨ।






ਕੌਣ ਹੈ ਨੀਲਮ ਗਿੱਲ?
ਨੀਲਮ ਗਿੱਲ ਦਾ ਜਨਮ 27 ਅਪ੍ਰੈਲ 1995 ਨੂੰ ਇੰਗਲੈਂਡ 'ਚ ਹੋਇਆ ਸੀ। ਉਸਦੇ ਦਾਦਾ-ਦਾਦੀ ਦਾ ਜਨਮ ਪੰਜਾਬ 'ਚ ਹੋਇਆ ਸੀ। ਨੀਲਮ ਪੰਜਾਬੀ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦਾ ਪਰਿਵਾਰ ਕਈ ਸਾਲ ਪਹਿਲਾਂ ਇੰਗਲੈਂਡ ਸ਼ਿਫਟ ਹੋ ਗਿਆ ਸੀ, ਇਸ ਕਰਕੇ ਨੀਲਮ ਕੌਰ ਦਾ ਜਨਮ ਇੰਗਲੈਂਡ 'ਚ ਹੋਇਆ। ਨੀਲਮ ਦੇ ਇੰਸਟਾਗ੍ਰਾਮ 'ਤੇ ਕਰੀਬ 3 ਲੱਖ ਫਾਲੋਅਰਜ਼ ਹਨ। ਉਸਨੇ ਆਪਣੇ ਇੰਸਟਾਗ੍ਰਾਮ ਬਾਇਓ ਵਿੱਚ ਬ੍ਰਿਟਿਸ਼ ਪੰਜਾਬੀ ਮਾਡਲ ਲਿਖਿਆ ਹੈ। ਨੀਲਮ ਦਾ ਆਪਣਾ ਯੂਟਿਊਬ ਚੈਨਲ ਵੀ ਹੈ, ਜਿਸ ਵਿੱਚ ਉਹ ਡਿਪਰੈਸ਼ਨ ਅਤੇ ਸਰੀਰ ਦੇ ਆਤਮਵਿਸ਼ਵਾਸ ਵਰਗੇ ਮੁੱਦਿਆਂ ਬਾਰੇ ਗੱਲ ਕਰਦੀ ਹੈ। ਰਿਪੋਰਟਾਂ ਦੇ ਅਨੁਸਾਰ, ਉਸਨੂੰ 14 ਸਾਲ ਦੀ ਉਮਰ ਵਿੱਚ ਨੈਕਸਟ ਮਾਡਲ ਪ੍ਰਬੰਧਨ ਦੁਆਰਾ ਸਾਈਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਨੀਲਮ ਨੇ ਬਰਬੇਰੀ ਲਈ ਕੈਟਵਾਕ ਵੀ ਕੀਤੀ ਸੀ। 2013 ਵਿੱਚ, ਉਸਨੇ ਲੰਡਨ ਫੈਸ਼ਨ ਵੀਕ ਦੌਰਾਨ ਬਰਬੇਰੀ ਲਈ ਰੈਂਪ ਵਾਕ ਕੀਤਾ।


ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਡੀਕੈਪਰੀਓ ਨੂੰ ਵੀ ਸੁਪਰਮਾਡਲ ਗਿਗੀ ਹਦੀਦ ਨਾਲ ਡਿਨਰ ਕਰਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਰੋਮਾਂਸ ਨੂੰ ਲੈ ਕੇ ਕਾਫੀ ਚਰਚਾ ਹੋਈ। ਉਨ੍ਹਾਂ ਨੂੰ 5 ਮਈ ਦੀ ਸਵੇਰ ਨੂੰ ਸੋਹੋ, ਮੈਨਹਟਨ ਵਿੱਚ ਸਿਪ੍ਰਿਆਨੀ ਡਾਊਨਟਾਊਨ ਵਿੱਚ ਦੇਖਿਆ ਗਿਆ ਸੀ।


ਇਹ ਵੀ ਪੜ੍ਹੋ: ਪੰਜਾਬੀ ਫਿਲਮਾਂ ਸਾਊਥ ਫਿਲਮਾਂ ਜਿੰਨੀ ਕਮਾਈ ਕਿਉਂ ਨਹੀਂ ਕਰ ਪਾਉਂਦੀਆਂ, ਗਿੱਪੀ ਗਰੇਵਾਲ ਨੇ ਦੱਸੀ ਵਜ੍ਹਾ