ਮੁੰਬਈ: ਅਦਾਕਾਰ ਮਾਹੀ ਵਿੱਜ ਸੋਸ਼ਲ ਮੀਡੀਆ 'ਤੇ ਆਪਣੀ ਬੇਟੀ ਤਾਰਾ ਨੂੰ ਟ੍ਰੋਲ ਕੀਤੇ ਜਾਣ 'ਤੇ ਯੂਜ਼ਰਸ ਨਾਲ ਨਾਰਾਜ਼ ਹੋ ਗਈ। ਮਾਹੀ ਦਾ ਮੰਨਣਾ ਹੈ ਕਿ ਛੋਟੇ ਬੱਚਿਆਂ ਨੂੰ ਇਨ੍ਹਾਂ ਸਭ ਚੀਜ਼ਾ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਯੂਜ਼ਰਸ ਨੂੰ ਚੁਣੌਤੀ ਦਿੰਦਿਆ ਕਿਹਾ ਕਿ ਉਹ ਆਹਮਣੇ-ਸਾਹਮਣੇ ਆ ਕੇ ਗੱਲ ਕਰਨਗੇ ਤੇ ਉਨ੍ਹਾਂ ਦਾ ਪਿੱਛਾ ਕਰਨਾ ਬੰਦ ਕਰਨ।



ਮਾਹੀ ਨੇ ਕਿਹਾ ਕਿ ਅਜਿਹੀ ਸੋਚ ਵਾਲੇ ਲੋਕਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ਰਮ ਕਰਨੀ ਚਾਹੀਦੀ ਹੈ। ਦਰਅਸਲ ਮਾਹੀ ਵਿੱਜ ਤੇ ਉਨ੍ਹਾਂ ਦੀ ਪਤੀ ਜੈ ਭਾਨੂਸ਼ਾਲੀ ਬਿੱਗ ਬੌਸ ਦੇ ਫੌਲੋਅਰਸ ਹੋਣ ਕਾਰਨ ਰੀਐਲਟੀ ਸ਼ੋਅ 'ਮੁਝਸੇ ਸ਼ਾਦੀ ਕਰੋਗੇ' 'ਚ ਸ਼ਾਮਲ ਹੋਏ ਸੀ।

ਇਸ ਦੌਰਾਨ ਉਨ੍ਹਾਂ ਪਾਰਸ ਛਾਬੜਾ ਤੇ ਸ਼ਹਿਨਾਜ਼ ਗਿੱਲ ਨੂੰ ਆਪਣੀ ਸਲਾਹ ਦਿੱਤੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਚ ਕੁਝ ਯੂਜ਼ਰਸ ਨੇ ਉਨ੍ਹਾਂ ਨੂੰ ਟ੍ਰੋਲ ਕੀਤਾ ਸੀ। ਇਸ ਦੌਰਾਨ ਲੋਕ ਸ਼ੋਅ 'ਚ ਮਾਹੀ ਤੇ ਉਨ੍ਹਾਂ ਦੇ ਪਤੀ ਵੱਲੋਂ ਪਾਰਸ ਨਾਲ ਕੀਤੇ ਗਏ ਵਿਹਾਰ ਤੋਂ ਨਾਰਾਜ਼ ਸੀ ਤੇ ਉਨ੍ਹਾਂ ਨੇ ਮਾਹੀ ਦੀ ਬੇਟੀ 'ਤੇ ਕਮੈਂਟ ਕੀਤੇ ਸੀ।

ਇਹ ਵੀ ਪੜ੍ਹੋ: