ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਵਿਦੇਸ਼ੀ ਯੂਨੀਵਰਸਿਟੀਆਂ 'ਚ ਅਰਜ਼ੀ ਦੇਣ ਤੋਂ ਪਹਿਲਾਂ, ਵਿਦਿਆਰਥੀਆਂ ਨੂੰ ਨਾ ਸਿਰਫ ਉਨ੍ਹਾਂ ਦੀਆਂ ਫੀਸਾਂ ਬਾਰੇ ਸੋਚਣਾ ਪੈਂਦਾ ਹੈ, ਬਲਕਿ ਉਸ ਦੇਸ਼ 'ਚ ਦੋ-ਚਾਰ ਸਾਲਾਂ ਲਈ ਪੜ੍ਹਨ ਦੇ ਖ਼ਰਚਿਆਂ ਬਾਰੇ ਵੀ ਸੋਚਣਾ ਪੈਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਕੁਝ ਅਜਿਹੇ ਤਰੀਕੇ ਭਾਰਤੀ ਵਿਦਿਆਰਥੀਆਂ ਲਈ ਉਪਲਬਧ ਹਨ ਜਿਨ੍ਹਾਂ ਜ਼ਰੀਏ ਉਹ ਚੋਟੀ ਦੀਆਂ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਪੜ੍ਹਨ ਦੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹਨ। ਜੇ ਤੁਹਾਡੀ ਵੀ ਭਾਰਤ ਤੋਂ ਬਾਹਰ ਜਾਣ ਦੀ ਯੋਜਨਾ ਹੈ, ਤਾਂ ਇਹ ਜਾਣਕਾਰੀ ਤੁਹਾਡੇ ਲਈ ਕੰਮ ਕਰੇਗੀ। ਸਿੱਧੇ ਤੌਰ 'ਤੇ ਉਨ੍ਹਾਂ ਯੂਨੀਵਰਸਿਟੀਆਂ 'ਚ ਅਪਲਾਈ ਕਰੋ ਜਿੱਥੇ ਸਿੱਖਿਆ ਮਹਿੰਗੀ ਨਹੀਂ। ਐਜੂਕੇਸ਼ਨ ਐਕਸਚੇਂਜ ਪ੍ਰੋਗਰਾਮ (EEPs) ਕਫਾਇਤੀ ਸਿੱਖਿਆ ਪ੍ਰਾਪਤ ਕਰਨ ਦੇ ਵਧੀਆ ਤਰੀਕੇ ਵੀ ਹਨ। ਭਾਰਤ ਸਰਕਾਰ ਨੇ 50 ਤੋਂ ਵੱਧ ਦੇਸ਼ਾਂ ਤੋਂ ਸਿੱਖਿਆ ਦੇ ਖੇਤਰ 'ਚ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ ਜੋ ਭਾਰਤੀ ਵਿਦਿਆਰਥੀਆਂ ਨੂੰ ਅੰਸ਼ਕ ਜਾਂ ਪੂਰੀ ਸਕਾਲਰਸ਼ਿਪ ਪ੍ਰਾਪਤ ਕਰਨ 'ਚ ਮਦਦ ਕਰ ਸਕਦੇ ਹਨ। ਪੀਐਚਡੀ ਤੇ ਐਮਐਸ ਸਕਾਲਰ, ਅਸਿਸਟੈਂਟਸ਼ਿਪ ਲਈ ਯਤਨ ਕਰ ਸਕਦੇ ਹੋ ਤਾਂ ਜੋ ਉਹ ਗ੍ਰੈਜੂਏਟ ਅਸਿਸਟੈਂਟ, ਅਧਿਆਪਨ ਅਸਿਸਟੈਂਟ, ਖੋਜ ਅਸਿਸਟੈਂਟ ਤੇ ਗ੍ਰੈਜੂਏਟ ਖੋਜ ਅਸਿਸਟੈਂਟ ਬਣ ਸਕਣ।
ਇਹ ਨੁਕਤੇ ਅਧਿਐਨ ਲਈ ਦੇਸ਼ ਦੀ ਚੋਣ ਕਰਨ 'ਚ ਮਦਦਗਾਰ ਹੋਣਗੇ: ਆਮ ਤੌਰ 'ਤੇ ਅਧਿਐਨ ਕਰਨ ਦੇ ਲਾਭ ਵੱਖ-ਵੱਖ ਦੇਸ਼ਾਂ 'ਚ ਵੀ ਵੱਖੋ ਵੱਖਰੇ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ ਤੁਸੀਂ ਆਪਣੀ ਚੋਣ ਤੇ ਸਥਿਤੀ ਦੇ ਅਨੁਸਾਰ ਦੇਸ਼ ਦੀ ਚੋਣ ਕਰ ਸਕਦੇ ਹੋ। ਨਾਰਵੇ ਤੇ ਸਲੋਵੇਨੀਆ ਵਰਗੇ ਬਹੁਤ ਸਾਰੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ 'ਚ ਫੀਸਾਂ ਕਾਫ਼ੀ ਘੱਟ ਹਨ। ਤੁਸੀਂ ਅਜਿਹੇ ਦੇਸ਼ਾਂ ਵਿੱਚ ਪੜ੍ਹਨ ਬਾਰੇ ਵਿਚਾਰ ਕਰ ਸਕਦੇ ਹੋ। ਇਸ ਦੇ ਨਾਲ ਹੀ, ਜੇ ਭਾਸ਼ਾ ਤੁਹਾਡੇ ਲਈ ਰੁਕਾਵਟ ਨਹੀਂ, ਤਾਂ ਤੁਸੀਂ ਜਰਮਨੀ ਤੇ ਬ੍ਰਾਜ਼ੀਲ ਵੱਲ ਵੀ ਮੁੜ ਸਕਦੇ ਹੋ। ਐਮਐਸ ਲਈ ਵਜ਼ੀਫ਼ਾ ਆਮ ਤੌਰ 'ਤੇ ਅਮਰੀਕਾ 'ਚ ਐਮਬੀਏ ਨਾਲੋਂ ਵਧੇਰੇ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਡੀ ਡਿਗਰੀ ਤੇ ਇਸ ਲਈ ਸਕਾਲਰਸ਼ਿਪ ਹਾਸਲ ਕਰਨ ਦੀ ਸੰਭਾਵਨਾ ਮੁਤਾਬਕ ਦੇਸ਼ ਤੇ ਯੂਨੀਵਰਸਿਟੀ ਦੀ ਚੋਣ ਕਰੋ। ਬਹੁਤ ਸਾਰੇ ਵਿਦਿਆਰਥੀ ਜਰਮਨੀ ਦੇ ਮੁਫਤ ਅੰਡਰਗ੍ਰੈਜੂਏਟ ਪ੍ਰੋਗਰਾਮਾਂ ਬਾਰੇ ਜਾਣੂ ਹਨ, ਪਰ ਵਿਦਿਆਰਥੀ ਫਰਾਂਸ ਵਿੱਚ ਪ੍ਰੋਗਰਾਮਾਂ ਬਾਰੇ ਜ਼ਿਆਦਾ ਨਹੀਂ ਜਾਣਦੇ, ਜਿੱਥੇ ਪਿਛਲੇ ਸਮੇਂ ਵਿੱਚ ਅੰਤਰਰਾਸ਼ਟਰੀ ਸਕਾਲਰਸ਼ਿਪ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਅਜਿਹੀ ਸਥਿਤੀ ਵਿੱਚ ਸਹੀ ਯੂਨੀਵਰਸਿਟੀਆਂ ਦੀ ਚੋਣ ਕਰਨਾ ਬਹੁਤ ਮਹੱਤਵਪੂਰਨ ਹੈ। ਜੇ ਤੁਸੀਂ ਕੇਨੈਡਾ ਜਾਂ ਨਿਊਜ਼ੀਲੈਂਡ ਜਾਣ ਬਾਰੇ ਸੋਚ ਰਹੇ ਹੋ, ਤਾਂ ਪ੍ਰਤੀ ਹਫਤੇ ਵੀਹ ਘੰਟੇ ਦਾ ਪਾਰਟ-ਟਾਈਮ ਕੰਮ ਤੁਹਾਡੇ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ 'ਚ ਬਹੁਤ ਮਦਦ ਕਰ ਸਕਦਾ ਹੈ। ਇਹ ਤੁਹਾਨੂੰ ਬਹੁਤ ਹੱਦ ਤਕ ਤੁਹਾਡੀ ਟਿਉਸ਼ਨ ਫੀਸਾਂ ਨੂੰ ਕਵਰ ਕਰਨ ਦੀ ਇਜਾਜ਼ਤ ਦਿੰਦਾ ਹੈ। ਜਰਮਨੀ, ਪੋਲੈਂਡ, ਸਲੋਵੇਨੀਆ ਤੇ ਨਾਰਵੇ ਟਚ ਤੁਸੀਂ ਫੀਸਾਂ 'ਤੇ ਛੋਟ ਪ੍ਰਾਪਤ ਕਰ ਸਕਦੇ ਹੋ। ਨਿਊਜ਼ੀਲੈਂਡ ਤੇ ਕੈਨੇਡਾ ਵਿੱਚ ਵਰਕ-ਸਟੱਡੀ ਇੱਕ ਵਧੀਆ ਵਿਕਲਪ ਹੋ ਸਕਦਾ ਹੈ ਜਿਸ ਰਾਹੀਂ ਤੁਸੀਂ ਟਿਊਸ਼ਨ ਫੀਸਾਂ ਤੋਂ ਬਚ ਸਕਦੇ ਹੋ ਜਾਂ ਪ੍ਰਯੋਜਿਤ ਵਿਦਿਆ ਪ੍ਰਾਪਤ ਕਰ ਸਕਦੇ ਹੋ। ਸਵੀਡਨ ਤੇ ਨਾਰਵੇ ਵਰਗੇ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਰਕਾਰ ਦੁਆਰਾ ਫੰਡ ਸਕਾਲਰਸ਼ਿਪ ਇੱਕ ਚੰਗਾ ਸਮਰਥਨ ਹੋ ਸਕਦੀ ਹੈ। ਅਮਰੀਕਾ 'ਚ ਵਜ਼ੀਫੇ ਹਾਸਲ ਕਰਨ ਦੀ ਚੰਗੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਕਰੀਅਰ ਦੇ ਅਰੰਭ ਵਿੱਚ ਅਰਜ਼ੀ ਦੇਣਾ ਤੁਹਾਨੂੰ ਚੰਗੀ ਸਕਾਲਰਸ਼ਿਪ ਵੀ ਦੇ ਸਕਦਾ ਹੈ।
ਇਸ ਤਰ੍ਹਾਂ ਪਾਓ ਸਕਾਲਰਸ਼ਿਪ ਤੇ ਬਰਸੀਜ਼: ਵਿਦਿਆਰਥੀ ਆਮ ਤੌਰ ਤੇ ਸੋਚਦੇ ਹਨ ਕਿ ਵਿਦੇਸ਼ਾਂ 'ਚ ਪੜ੍ਹਨਾ ਬਹੁਤ ਮਹਿੰਗਾ ਵਿਕਲਪ ਹੈ ਪਰ ਸਕਾਲਰਸ਼ਿਪ ਤੇ ਬਰਸੀਜ਼ ਇਸ ਮਾਮਲੇ 'ਚ ਤੁਹਾਡੀ ਮਦਦ ਕਰ ਸਕਦੇ ਹਨ। ਇੱਥੇ ਦੋ ਕਿਸਮਾਂ ਦੀਆਂ ਸਕਾਲਰਸ਼ਿਪਾਂ ਹੁੰਦੀਆਂ ਹਨ, ਇੱਕ ਜਿਸ ਵਿੱਚ ਟਿਊਸ਼ਨ ਫੀਸਾਂ ਵਿੱਚ ਛੋਟ ਦਿੱਤੀ ਜਾਂਦੀ ਹੈ ਤੇ ਦੂਜੀ ਉਹ ਜਿਸ ਵਿੱਚ ਵਿਦਿਆਰਥੀ ਦੇ ਰਹਿਣ-ਸਹਿਣ ਦੇ ਖ਼ਰਚੇ ਸਹਿਣੇ ਪੈਂਦੇ ਹਨ। ਤੁਸੀਂ ਆਪਣੀ ਸਥਿਤੀ ਦੇ ਅਨੁਸਾਰ ਇਨ੍ਹਾਂ ਚੋਂ ਇੱਕ ਦੀ ਚੋਣ ਕਰ ਸਕਦੇ ਹੋ। ਤੁਸੀਂ ਉਨ੍ਹਾਂ ਯੂਨੀਵਰਸਿਟੀਆਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਜੋ ਉਨ੍ਹਾਂ ਦੇ ਦਾਖਲੇ ਦੇ ਟੈਸਟ ਕਰਵਾਉਣ ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਪ੍ਰਦਾਨ ਕਰਦੇ ਹਨ। ਜੇ ਤੁਸੀਂ ਜੀਐਮਏਟੀ, ਜੀਆਰਈ ਤੇ ਸੈੱਟ ਜਿਹੀਆਂ ਪ੍ਰੀਖਿਆਵਾਂ 'ਚ ਵਧੀਆ ਪ੍ਰਦਰਸ਼ਨ ਕਰਦੇ ਹੋ, ਤਾਂ ਤੁਸੀਂ ਟਿਊਸ਼ਨ ਫੀਸ ਦਾ ਭੁਗਤਾਨ ਕਰਨ ਲਈ ਚੰਗੀ ਸਕਾਲਰਸ਼ਿਪ ਹਾਸਲ ਕਰ ਸਕਦੇ ਹੋ।
ਜੇ ਤੁਹਾਡੇ ਕੋਲ ਇੰਟਰਨਸ਼ਿਪ ਦਾ ਤਜਰਬਾ ਹੈ, ਤਾਂ ਇਹ ਤੁਹਾਨੂੰ ਸਕਾਲਰਸ਼ਿਪ ਪ੍ਰਾਪਤ ਕਰਨ ਵਿੱਚ ਬਹੁਤ ਮਦਦ ਦੇ ਸਕਦਾ ਹੈ। ਇਸ ਦੇ ਨਾਲ ਹੀ, ਇਨਲੈਕਸ ਸ਼ਿਵਦਾਸਨੀ ਫਾਉਂਡੇਸ਼ਨ ਵਰਗੀਆਂ ਸਕਾਲਰਸ਼ਿਪ ਵਿਦੇਸ਼ੀ ਅਧਿਐਨ 'ਚ ਭਾਰਤੀ ਵਿਦਿਆਰਥੀਆਂ ਲਈ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ। ਬਰਸਰੀ ਇੱਕ ਕਿਸਮ ਦਾ ਮੁਦਰਾ ਐਵਾਰਡ ਹੁੰਦਾ ਹੈ ਜੋ ਸਕਾਲਰਸ਼ਿਪ ਤੋਂ ਵੱਖਰਾ ਹੁੰਦਾ ਹੈ ਕਿ ਸਕਾਲਰਸ਼ਿਪ ਮੈਰਿਟ-ਅਧਾਰਤ ਹੁੰਦੀ ਹੈ, ਜਦੋਂਕਿ ਬਰਸਰੀ ਆਰਥਿਕ ਲੋੜ 'ਤੇ ਅਧਾਰਤ ਹੁੰਦੀ ਹੈ। ਲੋੜਵੰਦ ਵਿਦਿਆਰਥੀ ਵੀ ਇਨ੍ਹਾਂ ਲਈ ਕੋਸ਼ਿਸ਼ ਕਰ ਸਕਦੇ ਹਨ।
ਇਹ ਵੀ ਪੜ੍ਹੋ: Omicron in World: ਅਮਰੀਕਾ ਅਤੇ UAE ਸਮੇਤ 25 ਦੇਸ਼ਾਂ 'ਚ ਫੈਲਿਆ ਕੋਰੋਨਾ ਦਾ ਨਵਾਂ ਰੂਪ, ਦੇਖੋ ਪੂਰੀ ਸੂਚੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI