ਚੰਡੀਗੜ੍ਹ: ਬੌਲੀਵੁੱਡ 'ਚ ਸੈਂਕਡੇ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਮੀਕਾ ਸਿੰਘ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ।ਮੀਕਾ ਸਿੰਘ ਨੇ ਬੌਲੀਵੁੱਡ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ।ਪਰ ਮੀਕਾ ਸਿੰਘ ਨੇ ਗੀਤਾਂ ਨਾਲੋਂ ਵੱਧ ਸੁਰਖੀਆਂ ਵਿਵਾਦਾਂ ਨਾਲ ਬਟੋਰੀਆਂ ਹਨ। ਮੀਕਾ ਸਿੰਘ ਗੀਤਾਂ ਦੇ ਨਾਲ ਨਾਲ ਵਿਵਾਦਾਂ ਦਾ ਵੀ ਬਾਦਸ਼ਾਹ ਹੈ। ਆਓ ਧਿਆਨ ਮਾਰਦੇ ਹਨ ਉਨ੍ਹਾਂ ਦੇ ਕੁੱਝ ਵਿਵਾਦਾਂ ਤੇ...
1: ਪਿਹਲੀ ਕੰਟਰੋਵਰਸੀ ਮੀਕਾ ਦੇ ਜਨਮਦਿਨ ਤੇ ਹੀ ਹੋਈ ਸੀ। ਜਿਸਦਾ ਜ਼ਿਕਰ ਅੱਜ ਵੀ ਹੁੰਦਾ ਹੈ, ਮੀਕਾ ਨੇ ਆਈਟਮ ਗ੍ਰਲ 'ਰਾਖੀ ਸਾਵੰਤ' ਨੂੰ ਜਨਤਕ ਤੌਰ ਤੇ ਕਿੱਸ ਕਰ ਦਿੱਤਾ ਸੀ। ਇਸ ਤੋਂ ਬਾਅਦ ਕਾਫੀ ਬਵਾਲ ਵੀ ਹੋਇਆ ਸੀ। ਰਾਖੀ ਸਾਵੰਤ ਵੀ ਮੀਕਾ ਸਿੰਘ ਤੋਂ ਕਾਫੀ ਨਰਾਜ਼ ਹੋ ਗਈ ਸੀ।ਮੀਕਾ ਸਿੰਘ ਨੇ ਜਵਾਬ ਦਿੰਦੇ ਹੋਏ 'ਪੱਪੀ ਕਿਉਂ ਲੀ' ਗੀਤ ਵੀ ਰਿਲੀਜ਼ ਕੀਤਾ ਸੀ।
2: ਮੀਕਾ ਸਿੰਘ ਪੈਸਿਆਂ ਦੀ ਧੋਖਾਤੜੀ ਨੂੰ ਲੈ ਕੇ ਵੀ ਸੁਰਖੀਆਂ 'ਚ ਆ ਚੁੱਕੇ ਹਨ।ਜਦੋਂ ਅਹਿਮਦਾਬਾਦ ਦੀ ਇੱਕ ਈਵੈਂਟ ਕੰਪਨੀ ਨਾਲ 27 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਮੀਕਾ ਸਿੰਘ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਮੀਕਾ ਸਿੰਘ ਤੇ ਕੇਸ ਵੀ ਦਰਜ ਕੀਤਾ ਗਿਆ ਸੀ।
ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
3: ਦਿੱਲ੍ਹੀ 'ਚ ਇੱਕ ਈਵੈਂਟ ਦੌਰਾਨ ਮੀਕਾ ਸਿੰਘ ਨੇ ਸਟੇਜ ਤੇ ਇੱਕ ਡਾਕਟਰ ਨੂੰ ਥੱਪੜ ਜੜ ਦਿੱਤਾ ਸੀ। ਗੁੱਸੇ 'ਚ ਡਾਕਟਰ ਨੇ ਮੀਕਾ ਸਿੰਘ ਖਿਲਾਫ਼ ਮਾਮਲਾ ਵੀ ਦਰਜ ਕਰਾਇਆ। ਜਦੋ ਮੀਕਾ ਤੋਂ ਇਸ ਬਾਰੇ ਪੁੱਛਿਆ ਗਿਆ, ਤਾਂ ਮੀਕਾ ਸਿੰਘ ਨੇ ਦੱਸਿਆ ਕੀ ਡਾਕਟਰ ਨੇ ਉਸ ਨਾਲ ਬਤਮੀਜ਼ੀ ਕੀਤੀ ਸੀ।ਜਿਸ ਕਾਰਨ ਮੀਕਾ ਸਿੰਘ ਨੇ ਉਸਨੂੰ ਥੱਪੜ ਮਾਰੀਆ।
4 :ਭਾਵੇਂ ਮੀਕਾ ਸਿੰਘ ਹਰ ਮਾਮਲੇ ਤੋਂ ਬੱਚਦਾ ਰਿਹਾ, ਪਰ ਇੱਕ ਕੇਸ ਐਸਾ ਸਾਹਮਣੇ ਆਇਆ ਜਿਸ ਕਾਰਨ ਮੀਕਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੁਬਈ ਵਿੱਚ ਇੱਕ ਬ੍ਰਾਜ਼ੀਲੀਅਨ ਮੋਡਲ ਨੇ ਮੀਕਾ ਸਿੰਘ ਤੇ ਯੋਨ ਸੋਸ਼ਣ ਦਾ ਇਲਜ਼ਾਮ ਲਗਾਇਆ ਸੀ, ਨਾਲ ਹੀ ਉਸਨੇ ਇਹ ਬਿਆਨ ਵੀ ਦਰਜ ਕਰਵਾਏ ਸਨ ਕੀ ਮੀਕਾ ਸਿੰਘ ਨੇ ਉਸਨੂੰ ਆਪਤਿਜਨਕ ਤਸਵੀਰਾਂ ਭੇਜਿਆ ਹਨ। ਇਸ ਤੋਂ ਬਾਅਦ ਦੁਬਈ ਪੁਲਿਸ ਨੇ ਮੀਕਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
5 : ਸਾਲ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ -ਪਾਕਿਸਤਾਨ ਦੇ ਆਪਸੀ ਹਾਲਤ ਬੇਹੱਦ ਖਰਾਬ ਹੋ ਗਏ ਸੀ।ਇਸ ਸਮੇਂ ਮੀਕਾ ਸਿੰਘ ਪਾਕਿਸਤਾਨ ਗਏ, ਜਿਥੇ ਵਿਆਹ ਦੇ ਪ੍ਰੋਗਰਾਮ 'ਚ ਉਨ੍ਹਾਂ ਨੇ ਪਰਫਾਰਮੈਂਸ ਵੀ ਦਿੱਤੀ।ਜਿਸ ਤੋਂ ਬਾਅਦ ਮੁੱਦ ਕਾਫੀ ਗਰਮਾ ਗਿਆ ਅਤੇ ਭਾਰਤ ਪਰਤਣ ਤੇ ਮੀਕਾ ਸਿੰਘ ਨੂੰ ਸਪੱਸ਼ਟੀਕਰਨ ਵੀ ਦੇਣੇ ਪਏ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ