ਚੰਡੀਗੜ੍ਹ: ਕੋਰੋਨਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਜਕੜਿਆ ਹੋਇਆ ਹੈ। ਇਸ ਘਾਤਕ ਮਹਾਮਾਰੀ ਦਾ ਅਸਰ ਕਈ ਸਿਤਾਰਿਆਂ ਦੀ ਨਿੱਜੀ ਜ਼ਿੰਦਗੀ 'ਤੇ ਵੀ ਪਿਆ ਹੈ। ਪੰਜਾਬੀ ਐਕਟਰੈਸ ਮੋਨਿਕਾ ਗਿੱਲ ਦਾ ਵਿਆਹ ਕੋਰੋਨਾਵਾਇਰਸ ਕਰਕੇ ਮੁਲਤਵੀ ਹੋ ਗਿਆ ਜੋ ਕਿ ਇਸ ਹਫ਼ਤੇ ਹੋਣਾ ਤੈਅ ਸੀ।
ਪੰਜਾਬ 'ਚ ਕੋਰੋਨਾ ਬੇਲਗਾਮ: ਮੁੜ ਲੌਕਡਾਊਨ ਦੀ ਤਿਆਰੀ, ਹੁਣ ਇੱਥੇ-ਇੱਥੇ ਹੋਏਗੀ ਸਖਤੀ
ਏਬੀਪੀ ਸਾਂਝਾ ਨਾਲ ਐਸਕਲੂਸਿਵ ਗੱਲਬਾਤ ਕਰਦੇ ਹੋਏ ਮੋਨਿਕਾ ਨੇ ਦੱਸਿਆ ਕਿ ਇਸ ਹਫ਼ਤੇ ਮੋਨਿਕਾ ਦਾ ਵਿਆਹ ਹੋਣਾ ਸੀ ਜਿਸ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ। ਦਰਅਸਲ, ਮੋਨਿਕਾ ਗੱਜ-ਵੱਜ ਕੇ ਅਮਰੀਕਾ ਵਿੱਚ ਵਿਆਹ ਕਰਵਾਉਣਾ ਚਾਹੁੰਦੀ ਹੈ ਜੋ ਕੋਰੋਨਾਵਾਇਰਸ ਕਰਕੇ ਸੰਭਵ ਨਹੀਂ ਹੋ ਸਕਦਾ। ਇਸ ਲਈ ਘਰ ਦੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਦੇ ਹੋਏ ਮੋਨਿਕਾ ਨੇ ਵਿਆਹ ਨੂੰ ਮੁਲਤਵੀ ਕਰ ਦਿੱਤਾ।
ਚੀਨ ਨੇ ਮੁੜ ਲਿਆ ਭਾਰਤ ਨਾਲ ਪੁੱਠਾ ਪੰਗਾ, ਭਾਰਤੀ ਫੌਜ ਨੇ ਵੀ ਕਮਰ ਕੱਸੀ
ਮੋਨਿਕਾ ਅਕਸਰ ਆਪਣੇ ਮੰਗੇਤਰ ਨਾਲ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਸਭ ਦੇ ਸਾਹਮਣੇ ਖੋਲ੍ਹ ਕੇ ਰੱਖਦੀ ਹੈ। ਮੋਨਿਕਾ ਨੇ ਕਿਹਾ ਕਿ ਮੈਂ ਆਪਣੇ ਪਿਆਰ ਨੂੰ ਨਹੀਂ ਲੁਕੋ ਸਕਦੀ। ਮੇਰੀ ਜ਼ਿੰਦਗੀ ਇੱਕ ਖੁੱਲ੍ਹੀ ਕਿਤਾਬ ਹੈ। ਮੋਨਿਕਾ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ, ਦਿਲਜੀਤ ਨਾਲ ਅੰਬਰਸਰੀਆ ਤੇ ਸਰਦਾਰਜੀ 2 ਵਰਗੀਆਂ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ