ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਸਿਨੇਮਾਘਰ ਅਜੇ ਤਕ ਬੰਦ ਹਨ। ਹੁਣ ਕੋਰੋਨਾ ਕਹਿਰ ਦੇ ਬਾਵਜੂਦ ਸਿਨੇਮਾਂ ਘਰ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਕੋਰੋਨਾ ਕੇਸ 10 ਲੱਖ ਹੋਣ ਦਾ ਬਾਵਜੂਦ ਅਜਿਹੀ ਖੁੱਲ੍ਹ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਹੁਣ ਦੇਸ਼ ਅਨਲੌਕ ਵੱਲ ਵਧ ਰਿਹਾ ਹੈ ਤਾਂ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆਂ ਨੇ ਸਰਕਾਰ ਨੂੰ ਕੁਝ ਸਿਫਾਰਸ਼ਾਂ ਭੇਜੀਆਂ ਹਨ। ਇਨ੍ਹਾਂ 'ਚ ਐਸੋਸੀਏਸ਼ਨ ਨੇ ਦੱਸਿਆ ਕਿ ਕਿਸ ਤਰ੍ਹਾਂ ਕੋਰੋਨਾ ਦੌਰਾਨ ਵੀ ਸਿਨੇਮਾਘਰਾਂ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ।


ਐਸੋਸੀਏਸ਼ਨ ਨੇ ਸਰਕਾਰ ਨੂੰ ਭੇਜੀਆਂ ਸਿਫਾਰਸ਼ਾਂ 'ਚ ਕਿਹਾ ਕਿ ਪੂਰੇ ਸਿਨੇਮਾਹਾਲ ਨੂੰ ਪੇਪਰਲੈੱਸ ਕਰ ਦਿੱਤਾ ਜਾਵੇਗਾ ਜਿਸ 'ਚ ਕੋਈ ਵੀ ਦਰਸ਼ਕ ਇਕ ਦੂਜੇ ਦੇ ਸੰਪਰਕ 'ਚ ਨਾ ਆ ਸਕੇ ਤੇ ਸੋਸ਼ਲ ਡਿਸਟੈਂਸਿੰਗ ਵੀ ਬਰਕਰਾਰ ਰੱਖੀ ਜਾ ਸਕੇ। ਇਸ ਤੋਂ ਇਲਾਵਾ ਥੀਏਟਰਸ 'ਚ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵੱਲੋਂ ਜਾਰੀ ਕੀਤੇ ਗਏ ਸਾਰੇ ਨਿਰਦੇਸ਼ਾਂ ਦਾ ਪਲਾਣ ਕੀਤਾ ਜਾਵੇਗਾ।


ਸ਼ਹਿਨਾਜ਼ ਗਿੱਲ ਹੋਈ ਦੁਖੀ! ਇੰਸਟਾਗ੍ਰਮ 'ਤੇ ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ


ਇਕੋ ਵੇਲੇ ਹਸਪਤਾਲ ਦੇ 45 ਡਾਕਟਰ ਕੋਰੋਨਾ ਪੌਜ਼ੇਟਿਵ, ਇਲਾਜ ਤੋਂ ਪਰੇਸ਼ਾਨ ਹੋਏ ਲੋਕ


ਇਸ ਤੋਂ ਇਲਾਵਾ ਐਸੋਸੀਏਸ਼ਨ ਨੇ ਥੀਏਟਰ 'ਚ ਭੀੜ ਕੰਟਰੋਲ ਕਰਨ ਲਈ ਸ਼ੋਅ ਦੇ ਟਾਇਮ ਨੂੰ ਲੈ ਕੇ ਵੀ ਖਾਸ ਪਲਾਨ ਬਣਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਉਹ ਸ਼ੋਅ ਦੇ ਟਾਇਮ ਇਸ ਤਰ੍ਹਾਂ ਰੱਖਣਗੇ ਕਿ ਇੰਟਰਵਲ ਟਾਇਮ ਜਾਂ ਐਂਟਰੀ ਐਗਜ਼ਿਟ ਟਾਈਮ ਇਕੱਠਾ ਨਾ ਹੋਵੇ। ਇਸ ਤੋਂ ਇਲਾਵਾ ਹਰ ਸ਼ੋਅ ਖਤਮ ਹੋਣ ਤੋਂ ਬਾਅਦ ਸੀਟਾਂ ਨੂੰ ਸੈਨੇਟਾਇਜ਼ ਕੀਤਾ ਜਾਵੇਗਾ।


ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 10 ਲੱਖ ਤੋਂ ਪਾਰ, ਸਿਹਤ ਮੰਤਰੀ ਨੇ ਕਿਹਾ ਭਾਰਤ ਜਿੱਤ ਦੇ ਕਰੀਬ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ