ਚੰਡੀਗੜ੍ਹ: ਦੁਨੀਆਂ ਭਰ 'ਚ ਕਈ ਵਿਗਿਆਨੀ ਇਸ ਵੇਲੇ ਕੋਰੋਨਾ ਵਾਇਰਸ ਦੇ ਇਲਾਜ ਲਈ ਵੈਕਸੀਨ ਬਣਾਉਣ 'ਚ ਜੁੱਟੇ ਹੋਏ ਹਨ। ਅਜਿਹੇ 'ਚ ਅਮਰੀਕਾ, ਬ੍ਰਿਟੇਨ ਤੇ ਕੈਨੇਡਾ ਨੇ ਰੂਸ 'ਤੇ ਵੈਕਸੀਨ ਰਿਸਰਚ ਚੋਰੀ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲਾਏ ਹਨ। ਤਿੰਨਾਂ ਦੇਸ਼ਾਂ ਦਾ ਦਾਅਵਾ ਹੈ ਕਿ ਰੂਸ ਮੈਡੀਕਲ ਸੰਗਠਨਾਂ ਅਤੇ ਯੂਨੀਵਰਸਿਟੀਜ਼ 'ਤੇ ਸਾਇਬਰ ਹਮਲੇ ਕਰਕੇ ਰਿਸਰਚ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।


ਦੂਜੇ ਪਾਸੇ ਕ੍ਰੇਮਲਿਨ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਅਮਰੀਕਾ ਤੇ ਬ੍ਰਿਟੇਨ ਤੋਂ ਇਲਾਵਾ ਰੂਸ ਨੇ ਵੀ ਦਾਅਵਾ ਕੀਤਾ ਕਿ ਉਸ ਦੀ ਕੋਰੋਨਾ ਵੈਕਸੀਨ ਸ਼ੁਰੂਆਤੀ ਟ੍ਰਾਇਲ 'ਚ ਅਸਰਦਾਰ ਸਾਬਿਤ ਹੋਈ ਹੈ। ਤਿੰਨਾਂ ਦੇਸ਼ਾਂ ਦਾ ਕਹਿਣਾ ਹੈ ਕਿ ਰੂਸ ਇੰਟਲੈਕਚੁਅਲ ਪ੍ਰਾਪਰਟੀ ਚੋਰੀ ਕਰਨ ਦੀ ਕੋਸ਼ਿਸ਼ 'ਚ ਸਾਇਬਰ ਹਮਲੇ ਕਰ ਰਿਹਾ ਹੈ ਤਾਂ ਕਿ ਉਹ ਸਭ ਤੋਂ ਪਹਿਲਾਂ ਜਾਂ ਉਨ੍ਹਾਂ ਦੇ ਨਾਲ-ਨਾਲ ਹੀ ਕੋਰੋਨਾ ਵੈਕਸੀਨ ਵਿਕਸਿਤ ਕਰ ਸਕੇ।


ਤਿੰਨਾਂ ਨੇ ਵੀਰਵਾਰ ਇਕ ਸਾਂਝਾ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ APT29 (Cozy Bear) ਨਾਂਅ ਦੇ ਹੈਕਿੰਗ ਗਰੁੱਪ ਨੇ ਅਭਿਆਨ ਛੇੜਿਆ ਹੋਇਆ ਹੈ। ਸਿਕਿਓਰਟੀ ਚੀਫ ਦਾ ਦਾਅਵਾ ਹੈ ਕਿ ਇਹ ਗਰੁੱਪ ਰੂਸ ਦੀਆਂ ਖੁਫੀਆ ਏਜੰਸੀਆਂ ਦਾ ਹਿੱਸਾ ਹੈ ਤੇ ਕ੍ਰੇਮਲਿਨ ਦੇ ਇਸ਼ਾਰੇ 'ਤੇ ਕੰਮ ਕਰਦਾ ਹੈ।


ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਸਹਿਯੋਗੀਆਂ ਨਾਲ ਮਿਲ ਕੇ ਇਨ੍ਹਾਂ ਹਮਲਿਆਂ ਦੇ ਜ਼ਿੰਮੇਵਾਰ ਲੋਕਾਂ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜ ਰਹੀਆਂ ਸੰਸਥਾਵਾਂ 'ਤੇ ਰੂਸ ਦੀਆਂ ਖੁਫੀਆਂ ਏਜੰਸੀਆਂ ਦੇ ਹਮਲੇ ਸਵੀਕਾਰ ਨਹੀਂ ਕੀਤੇ ਜਾਣਗੇ।


ਦੋ ਦਿਨਾਂ ਲੱਦਾਖ ਦੌਰੇ 'ਤੇ ਗਏ ਰੱਖਿਆ ਮੰਤਰੀ ਰਾਜਨਾਥ ਸਿੰਘ, ਆਖ਼ਿਰ ਕੀ ਨੇ ਸਰਹੱਦੀ ਹਾਲਾਤ ?


ਬ੍ਰਿਟੇਨ ਦੇ ਨੈਸ਼ਨਲ ਸਾਇਬਰ ਸਿਕਿਓਰਟੀ ਸੈਂਟਰ ਨੇ ਦਾਅਵਾ ਕੀਤਾ ਕਿ Cozy Bear ਰੂਸ ਦੀ ਖੁਫੀਆ ਏਜੰਸੀਆਂ ਦਾ ਹਿੱਸਾ ਹੈ। ਨੈਸ਼ਨਲ ਸਾਇਬਰ ਸਿਕਿਓਰਟੀ ਸੈਂਟਰ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ 'ਚ ਸਰਕਾਰੀ, ਕੂਟਨੀਤਕ, ਥਿੰਕ-ਟੈਂਕ, ਹੈਲਥਕੇਅਰ ਤੇ ਐਨਰਜੀ ਨਾਲ ਜੁੜੀਆਂ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਕਿ ਇੰਟਲੈਕਚੁਅਲ ਪ੍ਰਾਪਰਟੀ ਚੋਰੀ ਕੀਤੀ ਜਾ ਸਕੇ।


ਇਸ ਦਾਅਵੇ ਦਾ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਟੀ, ਸਾਇਬਰ ਸਿਕਿਓਰਟੀ ਇੰਫ੍ਰਾਸਟ੍ਰਕਚਰ ਸਿਕਿਓਰਟੀ ਏਜੰਸੀ, ਨੈਸ਼ਨਲ ਸਿਕਿਓਰਟੀ ਏਜੰਸੀ ਅਤੇ ਕੈਨੇਡਾ ਦੇ ਕਮਿਊਨੀਕੇਸ਼ਨ ਸਿਕਿਓਰਟੀ ਇਸਟੈਬਲਿਸ਼ਮੈਂਟ ਨੇ ਵੀ ਸਮਰਥਨ ਕੀਤਾ ਹੈ।


ਇਕੋ ਵੇਲੇ ਹਸਪਤਾਲ ਦੇ 45 ਡਾਕਟਰ ਕੋਰੋਨਾ ਪੌਜ਼ੇਟਿਵ, ਇਲਾਜ ਤੋਂ ਪਰੇਸ਼ਾਨ ਹੋਏ ਲੋਕ


ਖ਼ਾਸ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਵੈਕਸੀਨ ਦੇ ਮਾਮਲੇ 'ਚ ਤਿੰਨਾਂ ਦੇਸ਼ਾਂ ਨੂੰ ਸ਼ੁਰੂਆਤੀ ਸਫ਼ਲਤਾ ਮਿਲੀ ਹੈ। ਬ੍ਰਿਟੇਨ ਦੀ ਔਕਸਫੋਰਡ ਯੂਨੀਵਰਸਿਟੀ ਅਤੇ Astrazeneca ਦੀ ਵੈਕਸੀਨ ChAdOx1 nCoV-19 ਦਾ ਇਨਸਾਨਾਂ 'ਤੇ ਕੀਤੇ ਸਭ ਤੋਂ ਪਹਿਲੇ ਟ੍ਰਾਇਲ 'ਚ ਐਂਟੀਬੌਡੀ ਅਤੇ ਵਾਈਟ ਬਲੱਡ ਸੈਲਜ਼ ਵਿਕਸਿਤ ਹੁੰਦੇ ਪਾਏ ਗਏ। ਅਮਰੀਕਾ ਦੀ Moderna Inc ਦੀ ਵੈਕਸੀਨ mrna1273 ਦੇ ਟ੍ਰਾਇਲ 'ਚ ਵੀ ਐਂਟੀਬੌਡੀ ਪਾਈ ਗਈ। ਉੱਥੇ ਹੀ ਰੂਸ ਨੇ ਵੀ ਦਾਅਵਾ ਕੀਤਾ ਹੈ ਕਿ ਉਹ ਕੋਰੋਨਾ ਵੈਕਸੀਨ ਬਣਾਉਣ ਵੱਲ ਸਫ਼ਲਤਾ ਨਾਲ ਵਧ ਰਿਹਾ ਹੈ।


ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 10 ਲੱਖ ਤੋਂ ਪਾਰ, ਸਿਹਤ ਮੰਤਰੀ ਨੇ ਕਿਹਾ ਭਾਰਤ ਜਿੱਤ ਦੇ ਕਰੀਬ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ