Neeru Bajwa Sartinder Sartaaj New Song Teri Yaad; ਨੀਰੂ ਬਾਜਵਾ ਦਾ ਨਾਮ ਇੰਨੀਂ ਦਿਨੀਂ ਖੂਬ ਲਾਈਮਲਾਈਟ 'ਚ ਹੈ। ਦਰਅਸਲ, ਹਾਲ ਹੀ 'ਚ ਰਿਲੀਜ਼ ਹੋਈ ਨੀਰੂ ਦੀ ਫਿਲਮ 'ਸ਼ਾਇਰ' ਨੇ ਪੂਰੀ ਦੁਨੀਆ 'ਚ ਧਮਾਕਾ ਕਰ ਦਿੱਤਾ ਹੈ। ਫਿਲਮ 'ਚ ਨੀਰੂ ਤੇ ਸਤਿੰਦਰ ਸਰਤਾਜ ਦੀ ਜੋੜੀ ਇੱਕ ਵਾਰ ਫਿਰ ਤੋਂ ਨਜ਼ਰ ਆਈ ਹੈ। ਇਸ ਫਿਲਮ ਦੀ ਕਹਾਣੀ ਤੇ ਫਿਲਮ ਦੇ ਗੀਤ ਦੋਵੇਂ ਹੀ ਲੋਕਾਂ ਦੇ ਦਿਲਾਂ ਨੂੰ ਛੂਹ ਰਹੇ ਹਨ। ਹਰ ਕੋਈ ਫਿਲਮ ਤੇ ਇਸ ਦੇ ਗਾਣਿਆਂ ਦੀ ਤਾਰੀਫ ਕਰਦਾ ਥੱਕ ਨਹੀਂ ਰਿਹਾ ਹੈ। ਇਸ ਦਰਮਿਆਨ ਹੁਣ ਫਿਲਮ ਦਾ ਨਵਾਂ ਗਾਣਾ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। 


ਇਹ ਵੀ ਪੜ੍ਹੋ: 'ਸ਼ਿੰਦਾ ਸ਼ਿੰਦਾ ਨੋ ਪਾਪਾ' ਦਾ ਨਵਾਂ ਗਾਣਾ 'Disco' ਹੋਇਆ ਰਿਲੀਜ਼, ਗਿੱਪੀ ਤੇ ਸ਼ਿੰਦੇ ਦਾ ਜ਼ਬਰਦਸਤ ਡਾਂਸ ਤੇ ਬਾਦਸ਼ਾਹ ਦਾ ਰੈਪ ਜਿੱਤੇਗਾ ਦਿਲ


ਨੀਰੂ ਤੇ ਸਰਤਾਜ ਦੀ ਫਿਲਮ ਦਾ ਗਾਣਾ 'ਤੇਰੀ ਯਾਦ' ਰਿਲੀਜ਼ ਹੋ ਗਿਆ ਹੈ। ਇਹ ਗਾਣਾ ਰਿਲੀਜ਼ ਹੁੰਦੇ ਹੀ ਦਰਸ਼ਕਾਂ ਦੇ ਦਿਲਾਂ 'ਚ ਉੱਤਰ ਗਿਆ ਹੈ। ਫਿਲਮ 'ਚ ਵੀ ਇਹ ਗਾਣਾ ਉਨ੍ਹਾਂ ਲੋਕਾਂ ਨੂੰ ਇਮੋਸ਼ਨਲ ਕਰਦਾ ਹੈ, ਜਿਨ੍ਹਾਂ ਨੇ ਕਦੇ ਨਾ ਕਦੇ ਕਿਸੇ ਨੂੰ ਦਿਲ ਤੋਂ ਸੱਚਾ ਪਿਆਰ ਕੀਤਾ ਹੈ। ਗੀਤ ਦੇ ਬੋਲ ਵੀ ਸਿੱਧਾ ਦਿਲ 'ਚ ਉੱਤਰ ਜਾਂਦੇ ਹਨ।






ਦੇਖੋ ਪੂਰਾ ਗਾਣਾ:



ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' 19 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੇ ਗਾਣੇ ਵੀ ਦਰਸ਼ਕਾਂ ਤੇ ਸਰੋਤਿਆਂ ਨੂੰ ਖੂਬ ਪਸੰਦ ਆ ਰਹੇ ਹਨ। ਇੱਥੋਂ ਤੱਕ ਕਿ ਪੰਜਾਬੀ ਕਲਾਕਾਰਾਂ ਨੇ ਵੀ ਫਿਲਮ ਦੀ ਰੱਜ ਕੇ ਤਾਰੀਫ ਕੀਤੀ ਹੈ। ਪੰਜਾਬੀ ਗਾਇਕ ਕਾਕਾ ਤਾਂ ਇਸ ਫਿਲਮ ਨੂੰ ਦੇਖ ਕੇ ਰੋਣ ਲੱਗ ਗਿਆ ਸੀ।                 


ਇਹ ਵੀ ਪੜ੍ਹੋ: ਮੈਚ ਵਿਚਾਲੇ ਡੈਡੀ ਸ਼ਾਹਰੁਖ 'ਤੇ ਅਬਰਾਮ ਖਾਨ ਨੂੰ ਆਇਆ ਗੁੱਸਾ, ਪਿਓ 'ਤੇ ਖਿਝਦੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ