Shinda Shinda No papa New Song Disco Out Now: ਗਿੱਪੀ ਗਰੇਵਾਲ ਲਈ ਸਾਲ 2024 ਕਾਫੀ ਸਪੈਸ਼ਲ ਤੇ ਖੁਸ਼ਕਿਸਮਤ ਰਿਹਾ ਹੈ। ਸਿੰਗਰ ਕਮ ਐਕਟਰ ਦੀਆਂ ਹਾਲੇ ਤੱਕ 2 ਫਿਲਮਾਂ ਰਿਲੀਜ਼ ਹੋਈਆਂ ਹਨ ਅਤੇ ਦੋਵੇਂ ਹੀ ਫਿਲਮਾਂ ਜ਼ਬਰਦਸਤ ਹਿੱਟ ਰਹੀਆਂ ਸੀ। ਇਹ ਫਿਲਮਾਂ ਸੀ 'ਵਾਰਨਿੰਗ 2' ਤੇ 'ਜੱਟ ਨੂੰ ਚੁੜੈਲ ਟੱਕਰੀ'। ਇਸ ਤੋਂ ਬਾਅਦ ਹੁਣ ਦਰਸ਼ਕ ਗਿੱਪੀ ਦੀ ਅਗਲੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦਾ ਇੰਤਜ਼ਾਰ ਕਰ ਰਹੇ ਹਨ। 


ਇਹ ਵੀ ਪੜ੍ਹੋ: ਮੈਚ ਵਿਚਾਲੇ ਡੈਡੀ ਸ਼ਾਹਰੁਖ 'ਤੇ ਅਬਰਾਮ ਖਾਨ ਨੂੰ ਆਇਆ ਗੁੱਸਾ, ਪਿਓ 'ਤੇ ਖਿਝਦੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ


ਇਸ ਤੋਂ ਪਹਿਲਾਂ ਫਿਲਮ ਦਾ ਜ਼ਬਰਦਸਤ ਗਾਣਾ 'ਡਿਸਕੋ' ਰਿਲੀਜ਼ ਹੋ ਗਿਆ ਹੈ। ਇਸ ਗਾਣੇ 'ਚ ਗਿੱਪੀ ਤੇ ਸ਼ਿੰਦੇ ਦਾ ਜ਼ਬਰਦਸਤ ਦੇਖਣ ਨੂੰ ਮਿਲ ਰਿਹਾ ਹੈ। ਗਾਣੇ 'ਚ ਹਿਨਾ ਖਾਨ ਵੀ ਗਿੱਪੀ ਤੇ ਸ਼ਿੰਦੇ ਨਾਲ ਨਜ਼ਰ ਆ ਰਹੀ ਹੈ। ਇਸ ਗਾਣੇ 'ਚ ਬਾਦਸ਼ਾਹ ਦਾ ਰੈਪ ਹੋਰ ਜ਼ਿਆਦਾ ਰੰਗ ਭਰ ਰਿਹਾ ਹੈ। ਕੁੱਲ ਮਿਲਾ ਕੇ ਇਹ ਗਾਣਾ ਜ਼ਬਰਦਸਤ ਹਿੱਟ ਹੈ ਅਤੇ ਦਰਸ਼ਕਾਂ ਤੇ ਸਰੋਤਿਆਂ ਦਾ ਖੂਬ ਦਿਲ ਜਿੱਤ ਰਿਹਾ ਹੈ। ਇਸ ਗਾਣੇ ਦੀ ਵੀਡੀਓ ਨੂੰ ਸ਼ੇਅਰ ਕਰਦਿਆਂ ਗਿੱਪੀ ਨੇ ਕੈਪਸ਼ਨ ਲਿਖੀ, 'ਸਾਰੇ ਪਾਸੇ ਡਿਸਕੋ ਡਿਸਕੋ ਹੋਈ ਪਈ ਆ।' ਦੇਖੋ ਇਹ ਵੀਡੀਓ:






ਦੇਖੋ ਪੂਰਾ ਗਾਣਾ:



ਕਾਬਿਲੇਗ਼ੌਰ ਹੈ ਕਿ ਗਿੱਪੀ ਤੇ ਸ਼ਿੰਦੇ ਦੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗਿੱਪੀ ਤੇ ਸ਼ਿੰਦਾ ਪਹਿਲੀ ਵਾਰ ਪਿਓ ਪੁੱਤਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਜਦਕਿ ਟੀਵੀ ਅਦਾਕਾਰਾ ਤੋਂ ਪੰਜਾਬੀ ਅਭਿਨੇਤਰੀ ਬਣੀ ਹਿਨਾ ਖਾਨ ਸ਼ਿੰਦੇ ਦੀ ਮਾਂ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਦਰਸ਼ਕ ਇਸ ਫਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਿਉਂਕਿ ਇਸ ਫਿਲਮ ਦੀ ਕਹਾਣੀ ਬਿਲਕੁਲ ਵੱਖਰੀ ਹੈ। ਫਿਲਮ ਦੀ ਕਹਾਣੀ ਕੈਨੇਡਾ 'ਚ ਰਹਿੰਦੇ ਸ਼ਿੰਦੇ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਆਪਣੇ ਡੈਡੀ ਨੂੰ ਪੁਲਿਸ ਕੰਪਲੇਟ ਕਰਨ ਦੀ ਧਮਕੀ ਦੇ ਕੇ ਡਰਾ ਕੇ ਰੱਖਦਾ ਹੈ ਤੇ ਇਸ ਤੋਂ ਬਾਅਦ ਉਸ ਦਾ ਡੈਡੀ ਉਸ ਨੂੰ ਪੰਜਾਬ ਲੈ ਕੇ ਜਾਂਦਾ ਹੈ, ਜਿੱਥੇ ਸ਼ਿੰਦੇ ਦਾ ਪਾਲਾ ਅਸਲ ਪੰਜਾਬੀ ਸੱਭਿਆਚਾਰ ਨਾਲ ਪੈਂਦਾ ਹੈ। 


ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਨੇ ਦਿਲਜੀਤ ਦੋਸਾਂਝ ਦਾ ਨਾਮ ਲੈਕੇ ਕਿਸ 'ਤੇ ਕੱਸਿਆ ਤੰਜ? ਦੋਸਾਂਝਵਾਲਾ ਨੂੰ ਕੀਤੀ ਇਹ ਖਾਸ ਅਪੀਲ