ਮੁੰਬਈ: ਸਾਬਕਾ ਮਿਸ ਵਰਲਡ ਪ੍ਰਿਅੰਕਾ ਚੋਪੜਾ ਵਾਪਸ ਅਮਰੀਕਾ ਚਲੇ ਗਈ। ਪ੍ਰਿਅੰਕਾ ਆਪਣੇ ਪਤੀ ਨਿੱਕ ਜੋਨਸ ਨਾਲ ਮੁੰਬਈ ਹੋਲੀ ਮਨਾਉਣ ਲਈ ਆਈ ਸੀ। ਇਸ ਦੌਰਾਨ ਉਨ੍ਹਾਂ ਆਪਣੇ ਭਾਰਤੀ ਦੋਸਤਾਂ ਨਾਲ ਜੰਮ ਕੇ ਮਸਤੀ ਕੀਤੀ। ਅਮਰੀਕਾ ਰਵਾਨਗੀ ਤੋਂ ਪਹਿਲਾਂ ਪ੍ਰਿਅੰਕਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦਿੰਦੇ ਹੋਏ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ।


ਟਵੀਟਰ 'ਤੇ ਫੋਟੋ ਸ਼ੇਅਰ ਕਰਦਿਆਂ ਪ੍ਰਿਅੰਕਾ ਨੇ ਆਪਣੇ ਦੋਸਤਾਂ ਦੀ ਮਹਿਮਾਨ ਨਵਾਜ਼ੀ ਲਈ ਧੰਨਵਾਦ ਕੀਤਾ। ਫੋਟੋ ਪੋਜ਼ 'ਚ ਪ੍ਰਿਅੰਕਾ ਆਪਣੇ ਪਤੀ ਨਿੱਕ ਤੇ ਭਾਰਤੀ ਦੋਸਤਾਂ ਨਾਲ ਦਿਖਾਈ ਦਿੱਤੀ।

ਇਹ ਵੀ ਪੜ੍ਹੋ:

ਸ਼ੁੱਕਰਵਾਰ ਨੂੰ ਹੋਲੀ ਮਨਾਉਣ ਲਈ ਪ੍ਰਿਅੰਕਾ ਈਸ਼ਾ ਅੰਬਾਨੀ ਦੇ ਘਰ ਪਹੁੰਚੀ। ਸਟਾਰ ਕਪਲ ਇਸ ਦੌਰਾਨ ਰੰਗਾਂ 'ਚ ਰੰਗੇ ਹੋਏ ਸੀ। ਹੋਲੀ ਸਮਾਗਮ 'ਚ ਨਿਕ ਜੋਨਸ ਪੂਰੇ ਭਾਰਤੀ ਅੰਦਾਜ਼ 'ਚ ਮਸਤੀ ਕਰਦੇ ਨਜ਼ਰ ਆ ਰਹੇ ਸੀ।

ਇਹ ਵੀ ਪੜ੍ਹੋ:

Netflix ਦੀ ਫਿਲਮ 'ਗਿਲਟੀ' 'ਚ ਕਿਆਰਾ ਦੀ ਐਕਟਿੰਗ 'ਤੇ ਆਲੀਆ ਨੇ ਕਹੀ ਇਹ ਗੱਲ, ਤਾਂ ਇਹ ਮਿਲਿਆ ਜਵਾਬ