News
News
ਟੀਵੀabp shortsABP ਸ਼ੌਰਟਸਵੀਡੀਓ
X

ਮਨੋਰੰਜਨ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਫਿਲਮ 'ਐਮਐਸਜੀ -3' ਅੱਜ ਰਿਲੀਜ਼ ਹੋਈ ਹੈ। 'ਐਮਐਸਜੀ ਦ ਵਾਰਿਅਰ-ਲਾਇਨ ਹਾਰਟ' ਫਿਲਮ 'ਚ ਰਾਮ ਰਹੀਮ ਲੀਡ ਰੋਲ ਨਿਭਾ ਰਿਹਾ ਹੈ। ਸੀਰੀਜ਼ ਦੀਆਂ ਪਹਿਲੀਆਂ 2 ਫਿਲਮਾਂ ਕਾਫੀ ਵਿਵਾਦਾਂ 'ਚ ਰਹੀਆਂ ਸਨ। 2- ਕੁਲਵਿੰਦਰ ਬਿੱਲਾ ਦੇ ਨਵੇਂ ਗੀਤ 'ਐਂਟੀਨਾ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਜਿਸ 'ਚ ਇੱਕ ਵਾਰ ਫਿਰ ਬਿੱਲਾ ਨੇ ਆਪਣੀ ਲੁੱਕ ਨਾਲ ਐਕਸਪੈਰੀਮੈਂਟ ਕੀਤਾ ਹੈ। ਉਹ ਬੀਤੇ ਜ਼ਮਾਨੇ ਦੀਆਂ ਯਾਦਾਂ ਤਾਜ਼ੀਆਂ ਕਰਦੇ ਦਿਖਣਗੇ। ਕੁਲਵਿੰਦਰ ਦਾ ਪੂਰਾ ਗੀਤ 12 ਅਕਤੂਬਰ ਨੂੰ ਰਿਲੀਜ਼ ਹੋਵੇਗਾ। 3- ਮਸ਼ਹੂਰ ਗਾਇਕ ਗਗਨ ਕੋਕਰੀ ਦਾ ਨਵਾਂ ਗੀਤ 'ਮਲਾਈਆਂ' ਰਿਲੀਜ਼ ਹੋ ਗਿਆ ਹੈ। ਜਿਸ 'ਚ ਉਹ ਕੱਚੇ ਦੁੱਧ ਅਤੇ ਗੋਰੇ ਰੰਗ ਦਾ ਜ਼ਿਕਰ ਕਰਦੇ ਦਿਖ ਰਹੇ ਹਨ। ਗਗਨ ਆਪਣੇ ਗੀਤ 'ਬਲੈਸਿੰਗਸ ਆਫ ਬਾਪੂ' ਨਾਲ ਚਰਚਾ ਵਿੱਚ ਆਏ ਸੀ। 4- ਗਿੱਪੀ ਗਰੇਵਾਲ ਦੀ ਆਗਾਮੀ ਫਿਲਮ 'ਲੌਕ' ਦਾ ਨਵਾਂ ਗੀਤ 'ਛੱਡ ਗਈ ਓਏ' ਰਿਲੀਜ਼ ਹੋ ਗਿਆ ਹੈ। ਜਿਸਨੂੰ ਹੈਪੀ ਰਾਏਕੋਟੀ ਨੇ ਗਾਇਆ ਹੈ। ਜੋ ਗੀਤ ਦੀ ਵੀਡੀਓ 'ਚ ਵੀ ਦਿਖ ਰਹੇ ਹਨ। ਗਿੱਪੀ ਦੀ ਫਿਲਮ 'ਚ ਸਮੀਪ ਕੰਗ ਵੀ ਅਹਿਮ ਰੋਲ 'ਚ ਹਨ। 'ਲੌਕ' 14 ਅਕਤੂਬਰ ਨੂੰ ਰਿਲੀਜ਼ ਹੋਵੇਗੀ। 5- ਅੱਜ ਹਰਸ਼ਵਰਧਨ ਕਪੂਰ ਅਤੇ ਸੈਆਮੀ ਖੇਰ ਦੀ ਫਿਲਮ 'ਮਿਰਜ਼ਿਆ' ਰਿਲੀਜ਼ ਹੋ ਗਈ ਹੈ। ਜਿਸ ਰਾਂਹੀ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਨੇ ਡੈਬਿਊ ਕੀਤਾ ਹੈ। ਪਹਿਲੀ ਹੀ ਫਿਲਮ 'ਚ ਸਿਆਮੀ ਨੇ ਦੋਹਰੀ ਭੂਮਿਕਾ ਨਿਭਾ ਰਿਕਾਰਡ ਬਣਾਇਆ ਹੈ। ਜਿਸਨੂੰ ਉਹ ਜਿੰਦਗੀ ਬਦਲ ਦੇਣ ਵਾਲਾ ਅਨੁਭਵ ਮੰਨਦੀ ਹੈ। 6- 'ਐਮ.ਐਸ. ਧੋਨੀ ਦ ਅਨਟੋਲਡ ਸਟੋਰੀ' ਦੀ ਕਾਮਯਾਬੀ ਦਾ ਸਿਲਸਿਲਾ ਜਾਰੀ ਹੈ। ਫਿਲਮ ਨੇ 6 ਦਿਨਾਂ ਵਿੱਚ 88.63 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਨੇ ਧੋਨੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ਨੂੰ ਝਾਰਖੰਡ ਅਤੇ ਉਤਰ ਪ੍ਰਦੇਸ਼ ਦੇ ਬਾਅਦ ਹੁਣ ਮਹਾਰਾਸ਼ਟਰ 'ਚ ਵੀ ਟੈਕਸ ਫ੍ਰੀ ਕਰ ਦਿੱਤਾ ਗਿਆ ਹੈ। 7- ਮਸ਼ਹੂਰ ਮਰਾਠੀ ਫਿਲਮ ਜਿਸ ਨੇ ਹਾਲ ਹੀ ਵਿੱਚ ਕਈ ਰਿਕਾਰਡ ਤੋੜੇ ਸਨ। ਹੁਣ ਪੰਜਾਬੀ ਭਾਸ਼ਾ ਵਿੱਚ ਬਣਨ ਜਾ ਰਹੀ ਹੈ। ‘ਸੈਰਤ’ ਉਹ ਪਹਿਲੀ ਮਰਾਠੀ ਫਿਲਮ ਸੀ ਜਿਸਨੇ 100 ਕਰੋੜ ਦਾ ਬਿਜ਼ਨੇਸ ਕੀਤਾ ਹੈ। ਖਬਰ ਹੈ ਕਿ ਵਾਇਟ ਹਿੱਲ ਪ੍ਰੋਡਕਸ਼ਨ ਪੰਜਾਬੀ ਸਿਨੇਮਾ ਵਿੱਚ ਇਸ ਕਹਾਣੀ ਨੂੰ ਪਰਦੇ ‘ਤੇ ਉਤਾਰੇਗਾ।ਫਿਲਮ ਦੋ ਪ੍ਰੇਮੀਆਂ ਦੀ ਕਹਾਣੀ ਸੀ ਜੋ ਵੱਖਰੀ ਜਾਤ ਦੇ ਹਨ। 8- ਫਿਲਮ ਅਭਿਨੇਤਾ ਅਕਸ਼ੇ ਕੁਮਾਰ ਨੇ ਫੇਸਬੁੱਕ ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਰਾਂਹੀ ਉਹਨਾਂ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਅਜਿਹੇ ਸਮੇਂ 'ਚ ਲੋਕ ਪਾਕਿਸਤਾਨੀ ਕਲਾਕਾਰਾਂ 'ਤੇ ਲੱਗੇ ਬੈਨ 'ਤੇ ਬਹਿਸ ਕਰ ਰਹੇ ਨੇ ਜਦਕਿ ਸਰਹੱਦ 'ਤੇ ਸਾਡੇ ਜਵਾਨ ਸ਼ਹੀਦ ਹੋਏ ਨੇ। ਜਿਨਾਂ ਦੇ ਪਰਿਵਾਰਾਂ ਬਾਰੇ ਸੋਚਣ ਦੀ ਲੋੜ ਹੈ। 9- ਫਿਲਮਕਾਰ ਸਾਜਿਦ ਖਾਨ ਅਤੇ ਅਭਿਨੇਤਾ ਰਿਤੇਸ਼ ਦੇਸ਼ਮੁਖ ਨੇ ਕਿਹਾ ਕਿ ਉਹਨਾਂ ਲਈ ਦੇਸ਼ ਪਹਿਲਾਂ ਆਉਂਦਾ ਹੈ ਅਤੇ ਜੇਕਰ ਪਾਕਿਸਤਾਨੀ ਅਦਾਕਾਰਾਂ 'ਤੇ ਰੋਕ ਲਗਾਉਣ ਨਾਲ ਅੱਤਵਾਦ ਦੇ ਮੁੱਦੇ ਨੂੰ ਸੁਲਝਾਉਣ 'ਚ ਮਦਦ ਮਿਲਦੀ ਹੈ ਤਾਂ ਉਹ ਤਹਿ ਦਿਲ ਨਾਲ ਇਸਦਾ ਸਮਰਥਨ ਕਰਦੇ ਹਨ। 10- ਅਭਿਨੇਤਰੀ ਤਾਪਸੀ ਪੰਨੂ ਫਿਲਮਕਾਰ ਨੀਰਜ ਪਾਂਡੇ ਦੇ ਪ੍ਰੋਡਕਸ਼ਨ ਦੀ ਫਿਲਮ 'ਨਾਮ ਸ਼ਬਾਨਾ' ਲਈ ਮਾਰਸ਼ਲ ਆਰਟ ਸਿਖ ਰਹੀ ਹੈ। ਜਿਸ 'ਚ ਉਹ ਮਾਰਧਾਡ਼ ਵਾਲੇ ਸੀਨਜ਼ ਨੂੰ ਇੱਕ ਨਵੇਂ ਪੱਧਰ ਤੱਕ ਲੈ ਕੇ ਜਾਵੇਗੀ। ਤਾਪਸੀ ਮੁਤਾਬਕ ਇਹ ਉਹਨਾਂ ਦੀ 2015 'ਚ ਆਈ ਫਿਲਮ 'ਬੇਬੀ' ਤੋਂ ਵੀ ਮੁਸ਼ਕਲ ਹੈ। ਉਹ ਦਿਨ 'ਚ 12 ਘੰਟੇ ਤੱਕ ਸ਼ੂਟਿੰਗ ਕਰਦੀ ਹੈ। 11- ਮਾਡਲ ਅਤੇ ਅਦਾਕਾਰਾ ਸੋਫੀਆ ਰਾਵਣ ਦੀ ਭੈਣ ਬਣੀ ਦਿਖੀ ਦਰਅਸਲ ਦਿੱਲੀ ਦੀ ਰਾਮਲੀਲਾ ਵਿੱਚ ਸੋਫੀਆ ਨੇ ਸ਼ੂਰਪ ਨਖਾ ਦਾ ਕਿਰਦਾਰ ਨਿਭਾਇਆ। ਇਸ ਮੌਕੇ ਸੋਫੀਆ ਨੇ ਜ਼ਬਰਦਸਤ ਤਰੀਕੇ ਨਾਲ ਐਂਟਰੀ ਕੀਤੀ। ਸੋਫੀਆ ਹਾਲ ਹੀ 'ਚ ਨਨ ਬਣਨ ਕਰਕੇ ਚਰਚਾ 'ਚ ਆਈ ਸੀ। 12- ਸੋਫੀਆ ਨੇ ਨਨ ਬਣਨ ਮਗਰੋਂ ਕਿਹਾ ਸੀ ਕਿ ਉਹ ਮੇਕਅਪ ਤੱਕ ਵੀ ਨਹੀਂ ਕਰੇਗੀ। ਪਰ ਜਦੋਂ ਸੋਫੀਆ ਤੋਂ ਉਹਨਾਂ ਦੇ ਇਸ ਬਦਲੇ ਰੰਗ ਢੰਗ ਬਾਰੇ ਪੱਛਿਆ ਤਾਂ ਉਹਨਾਂ ਕਿਹਾ ਕਿ ਉਹ ਕਾਸਮਿਕ ਮਦਰ ਹੈ ਅਤੇ 'ਕਾਸਮਿਕ ਮਦਰ' ਇਹ ਸਭ ਕੁੱਝ ਕਰ ਸਕਦੀ ਹਾਂ। ਕਿਉਂਕਿ ਉਹ ਖੁਦ ਨੂੰ ਸਰੀਰ ਨਹੀਂ ਬਲਕਿ ਆਤਮਾ ਸਮਝਦੀ ਹੈ। 13- ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਕੋਲਕਾਤਾ ਦੇ ਦੁਰਗਾ ਪੂਜਾ ਪੰਡਾਲ 'ਚ ਪਹੁੰਚੀ ਜਿਥੇ ਉਹਨਾਂ ਮਾਂ ਦੇ ਚਰਨਾ ਚ ਨਤਮਸਤਕ ਹੋਣ ਪਿਛੋਂ ਆਪਣੀ ਸੁਰੀਲੀ ਆਵਾਜ਼ 'ਚ ਭਗਤੀ ਗੀਤ ਵੀ ਗਾਇਆ।
Published at : 07 Oct 2016 11:02 AM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Shocking: ਮਸ਼ਹੂਰ ਯੂਟਿਊਬਰ ਦੇ ਕਤਲ ਦੀ ਕੋਸ਼ਿਸ਼, ਬਦਮਾਸ਼ਾਂ ਨੇ ਕਾਰ ਦਾ ਕੀਤਾ ਪਿੱਛਾ; ਹਥਿਆਰਾਂ ਨਾਲ ਲੈਸ ਆਏ ਨਜ਼ਰ, ਵੀਡੀਓ ਵਾਈਰਲ

Shocking: ਮਸ਼ਹੂਰ ਯੂਟਿਊਬਰ ਦੇ ਕਤਲ ਦੀ ਕੋਸ਼ਿਸ਼, ਬਦਮਾਸ਼ਾਂ ਨੇ ਕਾਰ ਦਾ ਕੀਤਾ ਪਿੱਛਾ; ਹਥਿਆਰਾਂ ਨਾਲ ਲੈਸ ਆਏ ਨਜ਼ਰ, ਵੀਡੀਓ ਵਾਈਰਲ

Amitabh Bachchan: ਅਮਿਤਾਭ ਬੱਚਨ ਦੇ ਜਵਾਈ ਖਿਲਾਫ ਐਫਆਈਆਰ ਦਰਜ, ਜਾਣੋ ਕਿਸ ਮਾਮਲੇ 'ਚ ਫਸੇ ਨਿਖਿਲ ਨੰਦਾ?

Amitabh Bachchan: ਅਮਿਤਾਭ ਬੱਚਨ ਦੇ ਜਵਾਈ ਖਿਲਾਫ ਐਫਆਈਆਰ ਦਰਜ, ਜਾਣੋ ਕਿਸ ਮਾਮਲੇ 'ਚ ਫਸੇ ਨਿਖਿਲ ਨੰਦਾ?

SAD NEWS: ਮਸ਼ਹੂਰ ਗਾਇਕ ਦੀ ਹਸਪਤਾਲ 'ਚ ਨਿਕਲੀ ਜਾਨ, ਮੌਤ ਨਾਲ ਸੰਗੀਤ ਜਗਤ ਨੂੰ ਝਟਕਾ; ਸਦਮੇ 'ਚ ਫੈਨਜ਼...

SAD NEWS: ਮਸ਼ਹੂਰ ਗਾਇਕ ਦੀ ਹਸਪਤਾਲ 'ਚ ਨਿਕਲੀ ਜਾਨ, ਮੌਤ ਨਾਲ ਸੰਗੀਤ ਜਗਤ ਨੂੰ ਝਟਕਾ; ਸਦਮੇ 'ਚ ਫੈਨਜ਼...

Shocking: ਮਸ਼ਹੂਰ ਅਦਾਕਾਰਾ ਤੱਬੂ ਨਾਲ ਜ਼ਬਰਦਸਤੀ ਦੀ ਕੋਸ਼ਿਸ਼, ਇੰਡਸਟਰੀ 'ਚ ਅਚਾਨਕ ਮੱਚੀ ਹਲਚਲ; ਫੈਨਜ਼ ਨੂੰ ਲੱਗਾ ਝਟਕਾ

Shocking: ਮਸ਼ਹੂਰ ਅਦਾਕਾਰਾ ਤੱਬੂ ਨਾਲ ਜ਼ਬਰਦਸਤੀ ਦੀ ਕੋਸ਼ਿਸ਼, ਇੰਡਸਟਰੀ 'ਚ ਅਚਾਨਕ ਮੱਚੀ ਹਲਚਲ; ਫੈਨਜ਼ ਨੂੰ ਲੱਗਾ ਝਟਕਾ

Rapper Death: ਮਸ਼ਹੂਰ ਰੈਪਰ ਨੇ 32 ਸਾਲ ਦੀ ਉਮਰ 'ਚ ਕੀਤੀ ਖੁਦਕੁਸ਼ੀ! ਇਸ ਹਾਲਤ 'ਚ ਮਿਲੀ ਲਾਸ਼, ਮਾਂ ਦੇ ਦਾਅਵੇ ਨੇ ਮਚਾਈ ਤਰਥੱਲੀ...

Rapper Death: ਮਸ਼ਹੂਰ ਰੈਪਰ ਨੇ 32 ਸਾਲ ਦੀ ਉਮਰ 'ਚ ਕੀਤੀ ਖੁਦਕੁਸ਼ੀ! ਇਸ ਹਾਲਤ 'ਚ ਮਿਲੀ ਲਾਸ਼, ਮਾਂ ਦੇ ਦਾਅਵੇ ਨੇ ਮਚਾਈ ਤਰਥੱਲੀ...

ਪ੍ਰਮੁੱਖ ਖ਼ਬਰਾਂ

Punjab News: ਪੰਜਾਬ ‘ਚ AAP ਆਗੂ ਦੀ ਪਤਨੀ ਦੇ ਕਤਲ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਰਾਹ 'ਚੋਂ ਹਟਾਉਣ ਲਈ ਇੰਝ ਰਚੀ ਵੱਡੀ ਸਾਜ਼ਿਸ਼; ਫਿਰ...

Punjab News: ਪੰਜਾਬ ‘ਚ AAP ਆਗੂ ਦੀ ਪਤਨੀ ਦੇ ਕਤਲ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਰਾਹ 'ਚੋਂ ਹਟਾਉਣ ਲਈ ਇੰਝ ਰਚੀ ਵੱਡੀ ਸਾਜ਼ਿਸ਼; ਫਿਰ...

SAD NEWS: 24 ਸਾਲਾਂ ਮਸ਼ਹੂਰ ਅਦਾਕਾਰਾ ਦੀ ਮੌਤ, ਇਸ ਹਾਲਤ 'ਚ ਘਰੋਂ ਮਿਲੀ ਲਾਸ਼; ਸਦਮੇ 'ਚ ਪਰਿਵਾਰ ਅਤੇ ਫੈਨਜ਼...

SAD NEWS: 24 ਸਾਲਾਂ ਮਸ਼ਹੂਰ ਅਦਾਕਾਰਾ ਦੀ ਮੌਤ, ਇਸ ਹਾਲਤ 'ਚ ਘਰੋਂ ਮਿਲੀ ਲਾਸ਼; ਸਦਮੇ 'ਚ ਪਰਿਵਾਰ ਅਤੇ ਫੈਨਜ਼...

EPFO 'ਚ ਵੱਡਾ ਬਦਲਾਅ, ਵੱਖਰਾ ਤੌਰ ਤੇ ਤਿਆਰ ਕੀਤਾ ਜਾ ਰਿਹਾ ਇੱਕ ਰਿਜ਼ਰਵ ਫੰਡ! ਹੁਣ PF ਦਾ ਪੈਸਾ ਹੋਵੇਗਾ ਜ਼ਿਆਦਾ ਸੁਰੱਖਿਅਤ

EPFO 'ਚ ਵੱਡਾ ਬਦਲਾਅ, ਵੱਖਰਾ ਤੌਰ ਤੇ ਤਿਆਰ ਕੀਤਾ ਜਾ ਰਿਹਾ ਇੱਕ ਰਿਜ਼ਰਵ ਫੰਡ! ਹੁਣ PF ਦਾ ਪੈਸਾ ਹੋਵੇਗਾ ਜ਼ਿਆਦਾ ਸੁਰੱਖਿਅਤ

Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ

Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ