ਪੜਚੋਲ ਕਰੋ

ਸਾਇਲੈਂਟ ਹਾਰਟ ਅਟੈਕ ਜਾਂ ਸਿਰਫ਼ ਗੈਸ? ਘਾਤਕ ਲੱਛਣ ਜਿਨ੍ਹਾਂ ਨੂੰ ਅਣਦੇਖਾ ਕਰਦੇ ਨੇ ਲੋਕ! ਜਾਨ ਬਚਾਉਣ ਲਈ ਤੁਰੰਤ ਧਿਆਨ ਦਿਓ

ਦੇਸ਼ ਵਿੱਚ ਤੇਜ਼ੀ ਨਾਲ ਹਾਰਟ ਅਟੈਕ ਦੇ ਕੇਸ ਵੱਧ ਰਹੇ ਹਨ। ਘੱਟ ਉਮਰ ਵਿੱਚ ਹੀ ਲੋਕਾਂ ਦਾ ਦਿਲ ਫੇਲ ਹੋ ਰਿਹਾ ਹੈ ਅਤੇ ਅਚਾਨਕ ਮੌਤ ਹੋ ਜਾਂਦੀ ਹੈ। ਹੁਣ ਹਾਰਟ ਅਟੈਕ ਤੋਂ ਪਹਿਲਾਂ ਕੋਈ ਘਬਰਾਹਟ ਜਾਂ ਛਾਤੀ ਵਿੱਚ ਦਰਦ ਨਹੀਂ ਹੁੰਦਾ, ਇਹ ਸਿੱਧਾ ਅਚਾਨਕ

ਦੇਸ਼ ਵਿੱਚ ਤੇਜ਼ੀ ਨਾਲ ਹਾਰਟ ਅਟੈਕ ਦੇ ਕੇਸ ਵੱਧ ਰਹੇ ਹਨ। ਘੱਟ ਉਮਰ ਵਿੱਚ ਹੀ ਲੋਕਾਂ ਦਾ ਦਿਲ ਫੇਲ ਹੋ ਰਿਹਾ ਹੈ ਅਤੇ ਅਚਾਨਕ ਮੌਤ ਹੋ ਜਾਂਦੀ ਹੈ। ਹੁਣ ਹਾਰਟ ਅਟੈਕ ਤੋਂ ਪਹਿਲਾਂ ਕੋਈ ਘਬਰਾਹਟ ਜਾਂ ਛਾਤੀ ਵਿੱਚ ਦਰਦ ਨਹੀਂ ਹੁੰਦਾ, ਇਹ ਸਿੱਧਾ ਅਚਾਨਕ ਵਾਪਰ ਜਾਂਦਾ ਹੈ। ਇਸਨੂੰ ਡਾਕਟਰਾਂ ਨੇ ਸਾਇਲੈਂਟ ਹਾਰਟ ਅਟੈਕ ਕਿਹਾ ਹੈ।

ਦਿੱਲੀ ਦੇ ਸਿਨੀਅਰ ਕਾਰਡੀਓਲੋਜਿਸਟ ਡਾ. ਨਵੀਨ ਭਾਮਰੀ ਨੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਕੇ ਦੱਸਿਆ ਕਿ ਸਾਇਲੈਂਟ ਹਾਰਟ ਅਟੈਕ ਤੋਂ ਪਹਿਲਾਂ ਕੁਝ ਲੱਛਣ ਅਕਸਰ ਦਿਖਦੇ ਹਨ, ਪਰ ਲੋਕ ਇਹਨਾਂ ਨੂੰ ਆਮ ਸਮਝ ਕੇ ਅਣਦੇਖਾ ਕਰ ਦਿੰਦੇ ਹਨ।

ਜੇ ਤੁਸੀਂ ਸਮੇਂ 'ਤੇ ਇਹ ਲੱਛਣ ਸਮਝ ਲਵੋ, ਤਾਂ ਜਾਨ ਬਚਾਈ ਜਾ ਸਕਦੀ ਹੈ। ਚਲੋ ਜਾਣਦੇ ਹਾਂ - ਸਾਇਲੈਂਟ ਹਾਰਟ ਅਟੈਕ ਕੀ ਹੁੰਦਾ ਹੈ ਅਤੇ ਇਸ ਦੇ ਲੱਛਣ ਕੀ ਹਨ।

ਸਾਇਲੈਂਟ ਹਾਰਟ ਅਟੈਕ ਕੀ ਹੈ?

ਸਾਇਲੈਂਟ ਹਾਰਟ ਅਟੈਕ ਵਿੱਚ ਛਾਤੀ ਦਾ ਦਰਦ, ਜਲਨ ਜਾਂ ਸਾਂਹ ਫੁੱਲਣਾ ਵਰਗੇ ਆਮ ਹਾਰਟ ਅਟੈਕ ਵਾਲੇ ਲੱਛਣ ਨਹੀਂ ਹੁੰਦੇ। ਇਸਦੇ ਲੱਛਣ ਬਹੁਤ ਹੀ ਸਧਾਰਣ ਤੇ ਹਲਕੇ ਹੁੰਦੇ ਹਨ, ਜਿਨ੍ਹਾਂ ਨੂੰ ਲੋਕ ਅਕਸਰ ਪੇਟ ਦੀ ਤਕਲੀਫ਼ ਜਾਂ ਗਲਤ ਖਾਣ-ਪੀਣ ਦਾ ਨਤੀਜਾ ਸਮਝ ਕੇ ਅਣਦੇਖਾ ਕਰ ਦਿੰਦੇ ਹਨ।

ਪਰ ਇਹ ਦਿਲ ਲਈ ਬਹੁਤ ਖਤਰਨਾਕ ਹੁੰਦਾ ਹੈ। ਅਚਾਨਕ ਹੀ ਦਿਲ ਤੱਕ ਖੂਨ ਪਹੁੰਚਣਾ ਰੁਕ ਜਾਂਦਾ ਹੈ। ਜਦੋਂ ਬਲੱਡ ਸਰਕੂਲੇਸ਼ਨ ਰੁਕਦਾ ਹੈ, ਤੁਰੰਤ ਸਾਇਲੈਂਟ ਹਾਰਟ ਅਟੈਕ ਆ ਸਕਦਾ ਹੈ ਅਤੇ ਇਨਸਾਨ ਦੀ ਜਾਨ ਵੀ ਜਾ ਸਕਦੀ ਹੈ।

ਲੱਛਣ ਕੀ ਹੁੰਦੇ ਹਨ?

ਛਾਤੀ ਵਿੱਚ ਭਾਰੀਪਣ ਜਾਂ ਬੇਚੈਨੀ

ਅਕਸਰ ਲੋਕ ਛਾਤੀ ਵਿੱਚ ਭਾਰੇਪਣ ਨੂੰ ਅਣਦੇਖਾ ਕਰ ਦਿੰਦੇ ਹਨ। ਜੇ ਤੁਹਾਨੂੰ ਉਠਦੇ-ਬੈਠਦੇ ਜਾਂ ਤੁਰਦੇ ਸਮੇਂ ਛਾਤੀ ਭਾਰੀ ਲੱਗਦੀ ਹੈ ਜਾਂ ਬੇਚੈਨੀ ਹੁੰਦੀ ਹੈ, ਤਾਂ ਡਾਕਟਰ ਨਾਲ ਜ਼ਰੂਰ ਮਿਲੋ। ਇਸ ਦੌਰਾਨ ਸਾਂਹ ਲੈਣ ਵਿੱਚ ਦਿੱਕਤ ਜਾਂ ਸਾਂਹ ਫੁੱਲਣਾ ਵੀ ਹੋ ਸਕਦਾ ਹੈ। ਜ਼ਿਆਦਾਤਰ ਲੋਕ ਇਸਨੂੰ ਸਿਰਫ਼ ਗੈਸ ਸਮਝ ਲੈਂਦੇ ਹਨ।

ਗੈਸ, ਡਕਾਰ ਅਤੇ ਜਕੜਨ

ਡਾਕਟਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਪੇਟ ਵਿੱਚ ਗੈਸ ਬਣਨੀ, ਤੇਜ਼ ਡਕਾਰ ਆਉਣੀਆਂ, ਛਾਤੀ ਵਿੱਚ ਜਕੜਨ ਮਹਿਸੂਸ ਹੋਣਾ-ਇਹ ਵੀ ਸਾਇਲੈਂਟ ਹਾਰਟ ਅਟੈਕ ਦੇ ਲੱਛਣ ਹੋ ਸਕਦੇ ਹਨ। ਜੇ ਇਹ ਲੱਛਣ ਰੋਜ਼ ਨਜ਼ਰ ਆ ਰਹੇ ਹਨ, ਤਾਂ ਫੌਰਨ ਡਾਕਟਰ ਦੀ ਸਲਾਹ ਲਓ।

ਚੱਕਰ, ਉਲਟੀ, ਮਤਲੀ ਅਤੇ ਚਿੰਤਾ

ਸਾਇਲੈਂਟ ਹਾਰਟ ਅਟੈਕ ਤੋਂ ਪਹਿਲਾਂ ਚੱਕਰ ਆਉਣ, ਉਲਟੀ-ਮਤਲੀ, ਐਂਜ਼ਾਇਟੀ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ। ਕੰਮ ਕਰਦੇ ਸਮੇਂ ਕਮਜ਼ੋਰੀ ਜਾਂ ਵੱਧ ਥਕਾਵਟ ਮਹਿਸੂਸ ਹੁੰਦੀ ਹੈ। ਲੋਕ ਇਸਨੂੰ ਹੀਮੋਗਲੋਬਿਨ ਜਾਂ ਵਿਟਾਮਿਨ ਦੀ ਘਾਟ ਸਮਝ ਕੇ ਅਣਦੇਖਾ ਕਰ ਦਿੰਦੇ ਹਨ। ਪਰ ਜੇ ਇਹ ਲੱਛਣ ਰੋਜ਼ ਦਿਖਣ, ਤਾਂ ਇਹ ਆਮ ਗੱਲ ਨਹੀਂ ਹੈ।

ਛਾਤੀ ਦੀ ਬਜਾਏ ਜਬੜੇ, ਪਿੱਠ, ਗਰਦਨ, ਬਾਂਹ ਜਾਂ ਪੇਟ ਵਿੱਚ ਦਰਦ

ਜੇ ਦਿਲ ਦੀ ਥਾਂ ਜਬੜੇ, ਪਿੱਠ, ਗਰਦਨ, ਬਾਂਹ ਜਾਂ ਪੇਟ ਵਿੱਚ ਲਗਾਤਾਰ ਦਰਦ ਰਹੇ, ਤਾਂ ਇਹ ਖਤਰੇ ਦੀ ਘੰਟੀ ਹੋ ਸਕਦੀ ਹੈ। ਸਾਇਲੈਂਟ ਹਾਰਟ ਅਟੈਕ ਵਿੱਚ ਛਾਤੀ ਵਿੱਚ ਦਰਦ ਨਹੀਂ ਹੁੰਦਾ, ਬਲਕਿ ਇਨ੍ਹਾਂ ਹਿਸਿਆਂ ਵਿੱਚ ਦਰਦ ਜਾਂ ਖਿੱਚ ਵਰਗੀ ਮਹਿਸੂਸ ਹੁੰਦੀ ਹੈ। ਦਰਦ ਅਤੇ ਬੇਚੈਨੀ ਦੇ ਕਾਰਨ ਰਾਤ ਨੂੰ ਨੀਂਦ ਵੀ ਖੁੱਲ ਸਕਦੀ ਹੈ।

ਕਿਨ੍ਹਾਂ ਨੂੰ ਵੱਧ ਖਤਰਾ ਹੁੰਦਾ ਹੈ?

ਸਾਇਲੈਂਟ ਹਾਰਟ ਅਟੈਕ ਦਾ ਖਤਰਾ ਉਹਨਾਂ ਲੋਕਾਂ ਨੂੰ ਵੱਧ ਹੁੰਦਾ ਹੈ ਜਿਨ੍ਹਾਂ ਨੂੰ-

ਡਾਇਬਟੀਜ਼

ਹਾਈ ਬਲੱਡ ਪ੍ਰੈਸ਼ਰ

ਹਾਈ ਕੋਲੇਸਟਰੋਲ

ਮੋਟਾਪਾ

ਸਮੋਕਿੰਗ ਦੀ ਆਦਤ

ਸ਼ਰਾਬ ਪੀਣ ਦੀ ਆਦਤ

ਜੇ ਤੁਹਾਡੇ ਸਰੀਰ ਵਿੱਚ ਇਹਨਾਂ ਵਿਚੋਂ ਕੋਈ ਵੀ ਲੱਛਣ ਨਜ਼ਰ ਆਉਂਦੇ ਹਨ, ਤਾਂ ਤੁਰੰਤ ਕਿਸੇ ਕਾਰਡੀਓਲੋਜਿਸਟ ਨਾਲ ਸੰਪਰਕ ਕਰੋ। ਸਮੇਂ 'ਤੇ ਇਲਾਜ ਮਿਲੇ ਤਾਂ ਜਾਨ ਬਚਾਈ ਜਾ ਸਕਦੀ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਚੰਡੀਗੜ੍ਹ ਮੇਅਰ ਚੋਣ- ਨਾਮਜ਼ਦਗੀ ਅੱਜ, AAP-ਕਾਂਗਰਸ ਗਠਜੋੜ ਦੀ ਤਿਆਰੀ, BJP ਨੂੰ ਟੱਕਰ ਦੇਣ ਲਈ ਵੱਡਾ ਦਾਅ! ਕੌਣ ਜਿੱਤੇਗਾ?
ਚੰਡੀਗੜ੍ਹ ਮੇਅਰ ਚੋਣ- ਨਾਮਜ਼ਦਗੀ ਅੱਜ, AAP-ਕਾਂਗਰਸ ਗਠਜੋੜ ਦੀ ਤਿਆਰੀ, BJP ਨੂੰ ਟੱਕਰ ਦੇਣ ਲਈ ਵੱਡਾ ਦਾਅ! ਕੌਣ ਜਿੱਤੇਗਾ?
Punjab School Holiday: ਪੰਜਾਬ 'ਚ ਬਸੰਤ ਮੌਕੇ ਸਰਕਾਰੀ ਛੁੱਟੀ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ...? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...
ਪੰਜਾਬ 'ਚ ਬਸੰਤ ਮੌਕੇ ਸਰਕਾਰੀ ਛੁੱਟੀ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ...? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...
Punjab News: ਪੁਲਿਸ ਮਹਿਕਮੇ 'ਚ ਮੱਚੀ ਹਲਚਲ, ਹੈਡ ਕਾਂਸਟੇਬਲ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਇੰਝ ਕੱਸਿਆ ਸ਼ਿਕੰਜਾ
Punjab News: ਪੁਲਿਸ ਮਹਿਕਮੇ 'ਚ ਮੱਚੀ ਹਲਚਲ, ਹੈਡ ਕਾਂਸਟੇਬਲ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਇੰਝ ਕੱਸਿਆ ਸ਼ਿਕੰਜਾ
Punjab Weather Today: ਮੌਸਮ ਵਿਭਾਗ ਦਾ ਅਲਰਟ! ਪੰਜਾਬ 'ਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਖ਼ਤਰਾ, ਤਿਆਰ ਰਹੋ! IMD ਵੱਲੋਂ ਯੈਲੋ ਅਲਰਟ ਜਾਰੀ
Punjab Weather Today: ਮੌਸਮ ਵਿਭਾਗ ਦਾ ਅਲਰਟ! ਪੰਜਾਬ 'ਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਖ਼ਤਰਾ, ਤਿਆਰ ਰਹੋ! IMD ਵੱਲੋਂ ਯੈਲੋ ਅਲਰਟ ਜਾਰੀ
Advertisement

ਵੀਡੀਓਜ਼

ਪੰਜਾਬ ਨੂੰ ਲੁੱਟ ਕੇ ਖਾ ਗਏ, ਅਕਾਲੀ ਦਲ 'ਤੇ ਭੜਕੇ CM ਮਾਨ
ਅਸੀਂ ਤੁਹਾਡੀ ਹਰ ਮੰਗ ਪੂਰੀ ਕੀਤੀ, CM ਮਾਨ ਦਾ ਵੱਡਾ ਦਾਅਵਾ
ਇਮਾਨਦਾਰ ਬੰਦੇ ਰਾਜਨੀਤੀ 'ਚ ਨਹੀਂ ਆਉਂਦੇ? CM ਮਾਨ ਦਾ ਤਿੱਖਾ ਬਿਆਨ
CM ਮਾਨ ਨੇ ਦਿੱਤਾ ਵੱਡਾ ਤੋਹਫ਼ਾ!
ਪੰਜਾਬ ‘ਚ ਨਹੀਂ ਹੋਵੇਗੀ ਕਾਂਗਰਸ ਦੀ ਵਾਪਸੀ : CM Mann
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ ਮੇਅਰ ਚੋਣ- ਨਾਮਜ਼ਦਗੀ ਅੱਜ, AAP-ਕਾਂਗਰਸ ਗਠਜੋੜ ਦੀ ਤਿਆਰੀ, BJP ਨੂੰ ਟੱਕਰ ਦੇਣ ਲਈ ਵੱਡਾ ਦਾਅ! ਕੌਣ ਜਿੱਤੇਗਾ?
ਚੰਡੀਗੜ੍ਹ ਮੇਅਰ ਚੋਣ- ਨਾਮਜ਼ਦਗੀ ਅੱਜ, AAP-ਕਾਂਗਰਸ ਗਠਜੋੜ ਦੀ ਤਿਆਰੀ, BJP ਨੂੰ ਟੱਕਰ ਦੇਣ ਲਈ ਵੱਡਾ ਦਾਅ! ਕੌਣ ਜਿੱਤੇਗਾ?
Punjab School Holiday: ਪੰਜਾਬ 'ਚ ਬਸੰਤ ਮੌਕੇ ਸਰਕਾਰੀ ਛੁੱਟੀ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ...? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...
ਪੰਜਾਬ 'ਚ ਬਸੰਤ ਮੌਕੇ ਸਰਕਾਰੀ ਛੁੱਟੀ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ...? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...
Punjab News: ਪੁਲਿਸ ਮਹਿਕਮੇ 'ਚ ਮੱਚੀ ਹਲਚਲ, ਹੈਡ ਕਾਂਸਟੇਬਲ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਇੰਝ ਕੱਸਿਆ ਸ਼ਿਕੰਜਾ
Punjab News: ਪੁਲਿਸ ਮਹਿਕਮੇ 'ਚ ਮੱਚੀ ਹਲਚਲ, ਹੈਡ ਕਾਂਸਟੇਬਲ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਇੰਝ ਕੱਸਿਆ ਸ਼ਿਕੰਜਾ
Punjab Weather Today: ਮੌਸਮ ਵਿਭਾਗ ਦਾ ਅਲਰਟ! ਪੰਜਾਬ 'ਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਖ਼ਤਰਾ, ਤਿਆਰ ਰਹੋ! IMD ਵੱਲੋਂ ਯੈਲੋ ਅਲਰਟ ਜਾਰੀ
Punjab Weather Today: ਮੌਸਮ ਵਿਭਾਗ ਦਾ ਅਲਰਟ! ਪੰਜਾਬ 'ਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਖ਼ਤਰਾ, ਤਿਆਰ ਰਹੋ! IMD ਵੱਲੋਂ ਯੈਲੋ ਅਲਰਟ ਜਾਰੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-01-2026)
Punjab News: ਕਿਸਾਨਾਂ ਦਾ ਵੱਡਾ ਐਲਾਨ! ਬਿਜਲੀ ਐਕਟ ਖਿਲਾਫ ਸੰਘਰਸ਼ ਤੇਜ਼, ਚਿਪ ਮੀਟਰਾਂ ਦਾ ਵਿਰੋਧ!
Punjab News: ਕਿਸਾਨਾਂ ਦਾ ਵੱਡਾ ਐਲਾਨ! ਬਿਜਲੀ ਐਕਟ ਖਿਲਾਫ ਸੰਘਰਸ਼ ਤੇਜ਼, ਚਿਪ ਮੀਟਰਾਂ ਦਾ ਵਿਰੋਧ!
ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
Embed widget