ਮੋਹਾਲੀ ’ਚ BJP ਨੇਤਾ ਦੀ ਥਾਰ ’ਤੇ ਫਾਇਰਿੰਗ: ਅੱਧੀ ਰਾਤ ਹੋਇਆ ਹਮਲਾ, ਵਰ੍ਹਾਈਆਂ ਗੋਲੀਆਂ ਤੇ ਤਲਵਾਰਾਂ ਨਾਲ ਕੀਤਾ ਹਮਲਾ, ਜਾਣੋ ਅਸਲ ਕਾਰਨ!
ਪੰਜਾਬ ਦੇ ਮੋਹਾਲੀ ਵਿੱਚ BJP ਨੇਤਾ ਦੇ ਘਰ ਦੇ ਬਾਹਰ ਖੜੀ ਥਾਰ ’ਤੇ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ। ਮੁਲਜ਼ਮ ਤਲਵਾਰਾਂ ਨਾਲ ਥਾਰ ਦੇ ਬੋਨਟ ਨੂੰ ਤੋੜ ਕੇ ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ।

ਪੰਜਾਬ ਦੇ ਮੋਹਾਲੀ ਵਿੱਚ BJP ਨੇਤਾ ਦੇ ਘਰ ਦੇ ਬਾਹਰ ਖੜੀ ਥਾਰ ’ਤੇ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ। ਮੁਲਜ਼ਮ ਤਲਵਾਰਾਂ ਨਾਲ ਥਾਰ ਦੇ ਬੋਨਟ ਨੂੰ ਤੋੜ ਕੇ ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। ਮੁਲਜ਼ਮ ਸਕਾਰਪਿਓ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ। ਹੁਣ ਇਸ ਘਟਨਾ ਨਾਲ ਜੁੜੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿੱਚ ਸਕਾਰਪਿਓ ’ਚ ਸਵਾਰ ਹਮਲਾਵਰ ਥਾਰ ’ਤੇ 7 ਰਾਊਂਡ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ। ਥਾਣਾ ਫੇਜ਼-1 ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਕਾਰਪਿਓ ’ਚ ਆਏ ਹਮਲਾਵਰ
ਫੇਜ਼-1 ਦੇ ਨਿਵਾਸੀ BJP ਨੇਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਐਤਵਾਰ ਦੇ ਰਾਤ ਦੇ ਲਗਭਗ ਸਾਡੇ 12 ਵਜੇ ਉਹਨਾਂ ਨੇ ਆਪਣੀ ਕਾਰ ਘਰ ਦੇ ਬਾਹਰ ਖੜੀ ਕੀਤੀ ਸੀ। ਇਸ ਦੌਰਾਨ ਸਫੈਦ ਰੰਗ ਦੀ ਸਕਾਰਪਿਓ ’ਚ ਆਏ ਬਦਮਾਸ਼ਾਂ ਨੇ ਪਹਿਲਾਂ ਗੱਡੀ ਦੇ ਸੀਸ਼ੇ ’ਤੇ ਗੋਲੀ ਚਲਾਈ ਅਤੇ ਫਿਰ ਤਲਵਾਰਾਂ ਨਾਲ ਬੋਨਟ ਤੋੜ ਦਿੱਤਾ।
ਗੁਰਦੀਪ ਸਿੰਘ ਨੇ ਦੱਸਿਆ ਕਿ ਜਦ ਉਹ ਸਵੇਰੇ ਜਿੰਮ ਜਾਣ ਲਈ ਗੱਡੀ ਦੇ ਕੋਲ ਪਹੁੰਚੇ, ਤਾਂ ਪਹਿਲਾਂ ਉਹਨਾਂ ਨੂੰ ਲੱਗਾ ਕਿ ਕਿਸੇ ਨੇ ਸ਼ਾਇਦ ਗੱਡੀ ਦੇ ਸੀਸ਼ੇ ’ਤੇ ਪੱਥਰ ਮਾਰਿਆ ਹੋਵੇ। ਪਰ ਜਦ ਉਹਨਾਂ ਨੇ ਗੱਡੀ ਨੂੰ ਧਿਆਨ ਨਾਲ ਦੇਖਿਆ, ਤਾਂ ਅੰਦਰੋਂ ਇੱਕ ਖੋਲ ਬਰਾਮਦ ਹੋਇਆ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਹਾਲਾਂਕਿ ਪੀੜਿਤ ਨੇ ਕਿਹਾ ਕਿ ਉਸਦਾ ਕਿਸੇ ਨਾਲ ਕੋਈ ਲੜਾਈ-ਝਗੜਾ ਨਹੀਂ ਹੈ ਅਤੇ ਨਾਹ ਹੀ ਕਿਸੇ ਨਾਲ ਕੋਈ ਰੰਜਿਸ਼ ਹੈ।
ਹਮਲਾਵਰਾਂ ਦੀ ਪਹਿਚਾਣ ਕਰਨ ਵਿੱਚ ਲੱਗੀ ਪੁਲਿਸ
ਮੌਕੇ ’ਤੇ ਪਹੁੰਚੀ ਥਾਣਾ ਫੇਜ਼-1 ਦੀ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਗੱਡੀ ਚਲਾਉਣ ਵਾਲੇ ਨੇ ਫ਼ੋਨ ਕੀਤਾ ਸੀ ਕਿ ਕਿਸੇ ਨੇ ਉਨ੍ਹਾਂ ਦੀ ਗੱਡੀ ’ਤੇ ਕੁਲਹਾੜੀ ਨਾਲ ਹਮਲਾ ਕੀਤਾ ਹੈ। ਜਦ ਟੀਮ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਾ ਕਿ ਇੱਥੇ ਫਾਇਰਿੰਗ ਵੀ ਹੋਈ ਸੀ। ਇਸ ਸੰਬੰਧ ਵਿੱਚ ਅਸੀਂ ਜਾਂਚ ਕਰ ਰਹੇ ਹਾਂ। ਫਾਇਰਿੰਗ ਕਰਨ ਵਾਲੇ ਸਕਾਰਪਿਓ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















