ਚੰਡੀਗੜ੍ਹ: ਪੰਜਾਬ ਸਿੰਗਰ ਤੇ ਐਕਟਰ ਐਮੀ ਵਿਰਕ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਹੁਣ ਬਾਲੀਵੁੱਡ ਦਾ ਵੀ ਰੁਖ ਕਰ ਲਿਆ ਹੈ। ਹਾਲ ਹੀ 'ਚ ਐਮੀ ਵਿਰਕ ਦੀ ਹਿੰਦੀ ਫਿਲਮ 'ਭੁਜ-ਦ ਪ੍ਰਾਈਡ ਆਫ ਇੰਡੀਆ' ਨੂੰ ਲੋਕਾਂ ਵੱਲੋਂ ਕਾਫੀ ਪਿਆਰ ਮਿਲਿਆ। ਇਸ ਫਿਲਮ 'ਚ ਐਮੀ ਦੇ ਨਾਲ ਅਜੇ ਦੇਵਗਨ, ਸੰਜੇ ਦੱਤ, ਸੋਨਾਕਸ਼ੀ ਸਿਨ੍ਹਾ ਜਿਹੇ ਕਈ ਵੱਡੇ ਸਿਤਾਰੇ ਵੀ ਹਨ।


ਐਮੀ ਵਿਰਕ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਨਾਂ ਹੈ, ਜਿਸ ਨੇ ਆਪਣੀ ਗਾਇਕੀ ਨਾਲ ਹੀ ਨਹੀਂ ਸਗੋਂ ਅਦਾਕਾਰੀ ਨਾਲ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ। ਪੰਜਾਬੀ ਫਿਲਮ ਇੰਡਸਟਰੀ ਤੋਂ ਬਾਅਦ ਐਮੀ ਵਿਰਕ ਦੇ ਬਾਲੀਵੁੱਡ ਡੈਬਿਊ ਨੇ ਉਸ ਦੀ ਐਕਟਿੰਗ ਨੂੰ ਚਾਰ ਚੰਨ ਲਾ ਦਿੱਤੇ। ਨਾਲ ਹੀ ਫਿਲਮ ਵਿੱਚ ਐਮੀ ਵਿਰਕ ਦੀ ਅਦਾਕਾਰੀ ਦੀ ਖੂਬ ਸ਼ਲਾਘਾ ਵੀ ਕੀਤੀ ਗਈ। ਇਸ ਦੇ ਨਾਲ ਹੀ ਐਮੀ ਦਾ ਮੰਨਣਾ ਹੈ ਕਿ ਮਹਾਨ ਸਕ੍ਰਿਪਟਾਂ ਤੇ ਚੰਗੇ ਫਿਲਮ ਨਿਰਦੇਸ਼ਕ ਸਟਾਰ ਨਿਰਮਾਤਾ ਹਨ। ਭਵਿੱਖ ਵਿੱਚ, ਉਹ ਬਾਲੀਵੁੱਡ ਵਿੱਚ ਆਪਣੇ ਕੁਝ ਪਸੰਦੀਦਾ ਨਿਰਦੇਸ਼ਕਾਂ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ।


ਐਮੀ ਇਨ੍ਹਾਂ ਨਾਲ ਕਰਨਾ ਚਾਹੁੰਦਾ ਕੰਮ


ਐਮੀ ਨੇ ਕਿਹਾ, "ਜਦੋਂ ਮੈਂ ਛੋਟਾ ਸੀ, ਮੈਂ ਆਪਣੇ ਘਰ ਵਿੱਚ ਸਿਰਫ ਟੀਵੀ 'ਤੇ ਫਿਲਮਾਂ ਵੇਖਦਾ ਸੀ। ਮੈਂ ਪੰਜਾਬ ਦੇ ਇੱਕ ਪਿੰਡ ਦਾ ਰਹਿਣ ਵਾਲਾ ਹਾਂ, ਇਸ ਲਈ ਥੀਏਟਰ ਜਾਣਾ ਤੇ ਫਿਲਮਾਂ ਵੇਖਣਾ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਨਹੀਂ ਸੀ। ਘਰ ਵਿੱਚ, ਅਸੀਂ ਧਰਮਿੰਦਰ ਸਾਹਿਬ ਦੀਆਂ ਸਾਰੀਆਂ ਫਿਲਮਾਂ ਤੇ ਸੰਨੀ ਦਿਓਲ ਦੀਆਂ ਫਿਲਮਾਂ ਵੇਖਦੇ ਸੀ। ਅਸੀਂ ਪਰਿਵਾਰਕ ਡਰਾਮੇ, ਐਕਸ਼ਨ ਫਿਲਮਾਂ ਆਦਿ ਦੇਖਣਾ ਪਸੰਦ ਕਰਦੇ ਹਾਂ। ਹੁਣ ਇੱਕ ਨਾਇਕ ਤੇ ਉਸਦੇ ਅਕਸ ਬਾਰੇ ਸਾਰਾ ਵਿਚਾਰ ਬਦਲ ਰਿਹਾ ਹੈ ਤੇ ਇਸੇ ਲਈ ਹੁਣ ਜਦੋਂ ਕੋਈ ਮੈਨੂੰ ਪੁੱਛਦਾ ਹੈ ਕਿ ਬਾਲੀਵੁੱਡ ਵਿੱਚ ਕੌਣ ਹੈ ਜਿਸ ਨਾਲ ਮੈਂ ਕੰਮ ਕਰਨਾ ਚਾਹੁੰਦਾ ਹਾਂ, ਮੈਨੂੰ ਅਸਲ ਵਿੱਚ ਇਸ ਦਾ ਜਵਾਬ ਨਹੀਂ ਪਤਾ।”


ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਨੇ ਅੱਗੇ ਕਿਹਾ, “ਮੈਂ ਮਹਾਨ ਫਿਲਮ ਨਿਰਮਾਤਾਵਾਂ ਨਾਲ ਕੰਮ ਕਰਨਾ ਚਾਹੁੰਦਾ ਹਾਂ, ਮੈਂ ਰਾਜਕੁਮਾਰ ਹਿਰਾਨੀ, ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨਾ ਚਾਹੁੰਦਾ ਹਾਂ ਤਾਂ ਜੋ ਚੰਗੀ ਸਕ੍ਰਿਪਟਾਂ ਤੇ ਚੰਗੇ ਅਦਾਕਾਰਾਂ ਤੋਂ ਸਿੱਖ ਸਕਾਂ, ਕਿਉਂਕਿ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਦੀਆਂ ਫਿਲਮਾਂ ਕਰਨਾ ਚਾਹੁੰਦਾ ਹਾਂ।


ਐਮੀ ਨੇ ਕਿਹਾ ਕਿ ਉਹ ਅਦਾਕਾਰਾਂ ਤੋਂ ਸਭ ਤੋਂ ਵਧੀਆ ਲਿਆਉਂਦੇ ਹਨ ਤੇ ਜੇ ਫਿਲਮ ਕੰਮ ਕਰਦੀ ਹੈ, ਤਾਂ ਅਭਿਨੇਤਾ ਸਫਲ ਵੀ ਹੁੰਦਾ ਹੈ। ਮੈਂ ਕਬੀਰ ਸਰ ਨਾਲ ਕੰਮ ਕੀਤਾ ਤੇ ਇਹ ਬਾਲੀਵੁੱਡ ਵਿੱਚ ਮੇਰੀ ਸ਼ੁਰੂਆਤ ਸੀ। ਮੈਂ ਉਨ੍ਹਾਂ ਨਾਲ ਦੁਬਾਰਾ ਕੰਮ ਕਰਨਾ ਚਾਹੁੰਦਾ ਹਾਂ।”


ਨਾਲ ਹੀ ਐਮੀ ਦੀ ਗੱਲ ਕਰੀਏ ਤਾਂ ਉਹ ਆਪਣੀ ਆਉਣ ਵਾਲੀ ਫਿਲਮ 83 ਦੀ ਰਿਲੀਜ਼ ਦੀ ਉਡੀਕ ਕਰ ਰਹੇ ਹਨ, ਜੋ ਕਿ 1983 ਦੇ ਕ੍ਰਿਕਟ ਵਿਸ਼ਵ ਕੱਪ 'ਤੇ ਅਧਾਰਤ ਹੈ। ਇਸ ਤੋਂ ਇਲਾਵਾ ਹਾਲ ਹੀ ਵਿੱਚ ਐਮੀ ਦੀ ਆਉਣ ਵਾਲੀ ਪੰਜਾਬੀ ਫਿਲਮ ਕਿਸਮਤ 2 ਦਾ ਟੀਜ਼ਰ ਰਿਲੀਜ਼ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ। ਫਿਲਮ ਵਿੱਚ ਐਮੀ ਤੋਂ ਇਲਾਵਾ ਸਰਗੁਣ ਮਹਿਤਾ ਮੁੱਖ ਭੂਮਿਕਾ ਵਿੱਚ ਹੋਣਗੇ। ਇਹ ਫਿਲਮ 24 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।


ਇਹ ਵੀ ਪੜ੍ਹੋ: ਪੁਲਿਸ ਹੱਥ ਲੱਗੀ ਹੈਰੋਇਨ ਦੀ ਵੱਡੀ ਖੇਪ, ਜੰਮੂ-ਕਸ਼ਮੀਰ ਤੋਂ ਹੋ ਰਹੀ ਸੀ ਸਪਲਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904