ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਤੁਹਾਨੂੰ ਕੁਝ ਸਾਲ ਪਹਿਲਾਂ ਕੁਲਵਿੰਦਰ ਬਿੱਲਾ (Kulwinder Bhilla) ਤੇ ਸ਼ਿਵਜੋਤ (Shivjot) ਦਾ ਗਾਣਾ 'ਪਲਾਜ਼ੋ' ਤਾਂ ਯਾਦ ਹੀ ਹੋਵੇਗਾ। ਇਸ ਗਾਣੇ 'ਚ ਹਿਮਾਂਸ਼ੀ ਖੁਰਾਨਾ ਫੀਚਰ 'ਚ ਨਜ਼ਰ ਆਈ ਸੀ ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਦੱਸ ਦਈਏ ਕਿ ਇਹ ਕਲਾਕਾਰ ਹੁਣ ਇਸ ਗਾਣੇ ਦਾ ਦੂਜਾ ਪਾਰਟ ਲੈ ਕੇ ਆਏ ਹਨ। ਜੀ ਹਾਂ, ਕੁਲਵਿੰਦਰ ਬਿੱਲਾ, ਸ਼ਿਵਜੋਤ ਤੇ ਹਿਮਾਂਸ਼ੀ ਖੁਰਾਨਾ (Himanshi khurana) ਦੀ ਤਿਕੜੀ 'ਪਲਾਜ਼ੋ-2' (Palazzo 2) ਗਾਣੇ ਨਾਲ ਲੋਕਾਂ ਦੀ ਅਦਾਲਤ 'ਚ ਹਾਜ਼ਰ ਹੋ ਗਈ ਹੈ। ਇਹ ਗਾਣਾ ਰਿਲੀਜ਼ ਹੋ ਗਿਆ ਹੈ।


'ਪਲਾਜ਼ੋ-2' ਦੇ ਬੋਲ ਇੰਨੇ ਕਮਾਲ ਦੇ ਹਨ ਕਿ ਇਹ ਤੁਹਾਨੂੰ ਨੱਚਣ ਲਈ ਮਜ਼ਬੂਰ ਕਰ ਦੇਣਗੇ। ਇਸ ਦੇ ਨਾਲ ਹੀ ਇਸ ਗਾਣੇ ਦੀ ਵੀਡੀਓ ਵੀ ਕਾਫ਼ੀ ਕਲਰਫੁੱਲ ਹੈ। ਗਾਣੇ 'ਚ ਇਸ ਵਾਰ ਵੱਖਰਾਪਣ ਲਿਆਉਣ ਲਈ ਪਲਾਜ਼ੋ ਨਾਲ ਮਾਡਲ ਦੀਆਂ ਝਾਂਜਰਾਂ ਦੀ ਵੀ ਤਾਰੀਫ਼ ਕੀਤੀ ਗਈ ਹੈ।


ਦੱਸ ਦਏਈ ਕਿ ਪਲਾਜ਼ੋ 2 ਨੂੰ ਸ਼ਿਵਜੋਤ ਨੇ ਲਿਖਿਆ ਹੈ ਤੇ ਇਸ ਦੇ ਨਾਲ ਇਸ ਗਾਣੇ ਨੂੰ ਕੁਲਵਿੰਦਰ ਬਿੱਲਾ ਨੇ ਗਾਇਆ ਹੈ। ਇਸ ਗੀਤ ਦਾ ਮਿਊਜ਼ਿਕ ਅਮਨ ਹਾਇਰ ਨੇ ਦਿੱਤਾ ਹੈ। ਇਸ ਨੂੰ ਡਾਇਰੈਕਟ ਰੌਬੀ ਸਿੰਘ ਨੇ ਕੀਤਾ ਹੈ। ਨਾਲ ਹੀ ਦੱਸ ਦਈਏ ਕਿ ਪਿਛਲੇ ਗੀਤ 'ਚ ਤਾਂ ਹਿਮਾਂਸ਼ੀ, ਸ਼ਿਵਜੋਤ ਦੀ ਹੋਈ ਸੀ ਪਰ ਇਸ ਵਾਰ ਮਾਮਲਾ ਕੁਝ ਹੋਰ ਹੈ।


ਇੱਥੇ ਵੇਖੋ ਗਾਣਾ:




ਇਸ ਦੇ ਨਾਲ ਹੀ ਜੇਕਰ ਹਿਮਾਸ਼ੀ ਦੇ ਹੋਰ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਹਿਮਾਂਸ਼ੀ ਜਲਦ ਹੀ ਗਿੱਪੀ ਗਰੇਵਾਲ ਦੇ ਨਾਲ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਉਧਰ ਦੂਜੇ ਪਾਸੇ ਪੰਜਾਬੀ ਸਿੰਗਰ ਕੁਲਵਿੰਦਰ ਬਿੱਲਾ ਵੀ ਆਪਣੀ ਫਿਲਮ 'ਨਿਸ਼ਾਨਾ' ਦੀ ਸ਼ੂਟਿੰਗ ਬਠਿੰਡਾ ਵਿੱਚ ਕਰ ਰਹੇ ਹਨ। ਇਸ ਦਾ ਮਤਲਬ ਇਹ ਕੀ ਫਿਲਹਾਲ ਦੋਵੇਂ ਕਲਾਕਾਰ ਆਪਣੇ ਆਉਣ ਵਾਲੇ ਪ੍ਰੋਜੈਕਟਸ 'ਚ ਰੁਝੇ ਹੋਏ ਹਨ ਪਰ ਤੁਸੀਂ ਸਾਨੂੰ ਕੁਮੇਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਇਨ੍ਹਾਂ ਦਾ ਨਵਾਂ ਗਾਣਾ 'ਪਲਾਜ਼ੋ-2' ਕਿਹੋ ਜਿਹਾ ਲੱਗਿਆ।


ਇਹ ਵੀ ਪੜ੍ਹੋ: Amazon Fab Phones Sale: ਇਨ੍ਹਾਂ ਟਾਪ ਬ੍ਰਾਂਡ ਸਮਾਰਟਫ਼ੋਨਾਂ 'ਤੇ ਮਿਲ ਰਹੀ ਬੰਪਰ ਛੋਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904