ਚੰਡੀਗੜ੍ਹ: ਪੰਜਾਬੀ ਅਦਾਕਾਰਾ ਤੇ ਗਾਇਕਾ ਨਿਮਰਤ ਖਹਿਰਾ ਨੇ ਬਾਲੀਵੁੱਡ ਫ਼ਿਲਮ 'ਗ਼ਦਰ-2' ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਬਾਲੀਵੁੱਡ ਦਾ ਬਾਈਕਾਟ ਕਰਨ ਦੀ ਗੱਲ ਸਿਰਫ ਕਿਸਾਨ ਨਹੀਂ ਬਲਕਿ ਕਿਸਾਨ ਅੰਦੋਲਨ ਦੀ ਆਵਾਜ਼ ਚੁੱਕਣ ਵਾਲਾ ਹਰ ਸ਼ਖਸ ਤੇ ਕਿਸਾਨਾਂ ਦੇ ਹੱਕ 'ਚ ਖੜ੍ਹਾ ਹਰ ਪੰਜਾਬੀ ਕਲਾਕਾਰ ਕਰ ਰਿਹਾ ਹੈ। ਪੰਜਾਬੀ ਕਲਾਕਾਰ ਕਿਸਾਨ ਅੰਦੋਲਨ 'ਚ ਪਹਿਲੇ ਦਿਨ ਤੋਂ ਖੜ੍ਹੇ ਹਨ।
ਦੱਸ ਦਈਏ ਕਿ ਬਾਲੀਵੁੱਡ ਇੰਡਸਟਰੀ ਨੇ ਕਿਸਾਨ ਅੰਦੋਲਨ 'ਚ ਆਪਣਾ ਯੋਗਦਾਨ ਨਹੀਂ ਪਾਇਆ। ਨਾਲ ਹੀ ਕੀ ਕਲਾਕਾਰਾਂ ਨੇ ਕਿਸਾਨਾਂ ਲਈ ਕਈ ਤਰ੍ਹਾਂ ਦੇ ਬਿਆਨ ਜਾਰੀ ਕੀਤੇ। ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ 'ਚ ਇਨ੍ਹਾਂ ਕਲਾਕਾਰਾਂ ਦਾ ਤੇ ਇਨ੍ਹਾਂ ਦੀਆਂ ਫਿਲਮਾਂ ਦਾ ਲੋਕਾਂ ਨੇ ਬਾਈਕਾਟ ਕੀਤਾ ਹੈ।
ਇਸੇ ਕੜੀ 'ਚ ਹੁਣ ਪੰਜਾਬੀ ਕਲਾਕਾਰ ਨਿਮਰਤ ਖਹਿਰਾ ਨੇ ਵੀ ਬਾਲੀਵੁੱਡ ਫ਼ਿਲਮ 'ਗ਼ਦਰ-2' 'ਚ ਕੰਮ ਕਰਨ ਦਾ ਆਫ਼ਰ ਠੁਕਰਾ ਦਿੱਤਾ ਹੈ। ਫ਼ਿਲਮ ਦੇ ਅਹਿਮ ਕਿਰਦਾਰ ਲਈ 'ਗ਼ਦਰ-2' ਦੀ ਟੀਮ ਵਲੋਂ ਨਿਮਰਤ ਖੈਰਾ ਨੂੰ ਅਪਰੋਚ ਕੀਤਾ ਗਿਆ ਸੀ, ਪਰ ਕਿਸਾਨ ਅੰਦੋਲਨ ਕਰਕੇ ਨਿਮਰਤ ਨੇ ਫ਼ਿਲਮ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਅਦਾਕਾਰ ਤੇ ਗਾਇਕ ਐਮੀ ਵਿਰਕ ਬਾਲੀਵੁੱਡ ਫ਼ਿਲਮ 'ਭੁਜ-ਦ ਪ੍ਰਾਈਡ ਆਫ ਇੰਡੀਆ' ਕਰਨ ਦੇ ਕਰਕੇ ਕਾਫੀ ਵਿਵਾਦ 'ਚ ਰਹੇ ਹਨ। ਪੰਜਾਬ 'ਚ ਕੁਝ ਲੋਕਾਂ ਨੇ ਐਮੀ ਵਿਰਕ ਦੀ ਕਾਫੀ ਨਿੰਦਾ ਵੀ ਕੀਤੀ। ਇਸ ਤੋਂ ਬਾਅਦ ਐਮੀ ਵਿਰਕ ਨੇ ਸਾਹਮਣੇ ਆ ਕੇ ਸਫਾਈ ਪੇਸ਼ ਕੀਤੀ ਸੀ। ਇਹੀ ਕਾਰਨ ਹੈ ਕਿ ਨਿਮਰਤ ਖਹਿਰਾ ਨੇ ਬਾਲੀਵੁੱਡ ਦਾ ਆਫ਼ਰ ਠੁਕਰਾ ਦਿੱਤਾ।
ਫ਼ਿਲਮ 'ਗ਼ਦਰ' 2 ਦੀ ਕਾਸਟਿੰਗ 'ਤੇ ਕੰਮ ਚਲ ਰਿਹਾ ਹੈ। ਜਲਦ ਹੀ ਮੇਕਰਸ ਵੱਲੋਂ ਫ਼ਿਲਮ ਦਾ ਔਫੀਸ਼ੀਅਲ ਐਲਾਨ ਕੀਤਾ ਜਾਵੇਗਾ। ਜੇਕਰ ਨਿਮਰਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਨਿਮਰਤ ਖਹਿਰਾ ਦੀ ਆਉਣ ਵਾਲੀ ਫ਼ਿਲਮਾਂ 'ਚ ਸੌਂਕਣ-ਸੌਂਕਣੇ , ਜੋੜੀ ਦਾ ਨਾਮ ਸ਼ਾਮਲ ਹਨ। ਇਹ ਫ਼ਿਲਮਾਂ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣਗੀਆਂ। ਇਸ ਦੇ ਨਾਲ ਹੀ ਨਿਮਰਤ ਖਹਿਰਾ ਵੱਲੋਂ ਸਿੰਗਲ ਟ੍ਰੈਕਸ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ: Punjab Congress: ਹਾਈਕਮਾਨ ਨੂੰ ਚਿੱਠੀ ਬਾਰੇ ਸਵਾਲ 'ਤੇ ਭੜਕੇ ਸੁਖਜਿੰਦਰ ਰੰਧਾਵਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904