ਚੰਡੀਗੜ੍ਹ: ਨੌਜਵਾਨਾਂ ਦਾ ਪਸੰਦੀਦਾ ਗਾਇਕ ਸਿੱਧੂ ਮੂਸੇਵਾਲਾ ਸਿਆਸੀ ਸਫਰ ਵਿੱਚੋਂ ਸਮਾਂ ਕੱਢ ਇੱਕ ਵਾਰ ਫੇਰ ਆਪਣੇ ਫੈਨਜ਼ ਦਾ ਇੰਤਜ਼ਾਰ ਖਤਮ ਕਰਨ ਵਾਲੇ ਹਨ। ਯੂਐਸਏ ਤੇ ਕੈਨੇਡਾ ‘ਚ ਵੱਸਦੇ ਪੰਜਾਬੀ ਮਿਊਜ਼ਿਕ ਤੇ ਮੂਸੇਵਾਲਾ ਦੇ ਫੈਨਜ਼ ਲਈ ਇਸ ਤੋਂ ਵੱਡੀ ਖੁਸ਼ਖਬਰੀ ਕੀ ਹੋ ਸਕਦੀ ਹੈ।


ਕੋਰੋਨਾ ਵਾਇਰਸ ਨੇ ਜਿੱਥੇ ਦੁਨੀਆ ਦੇ ਹਰ ਵੱਡੀ ਇੰਡਸਟਰੀ ‘ਤੇ ਪ੍ਰਭਾਵ ਛੱਡਿਆ ਹੈ, ਉੱਥੇ ਹੀ ਦੁਨੀਆ ਆਪਣੇ ਕੰਮ-ਕਾਜ ‘ਤੇ ਵਾਪਸ ਤੱਕ ਨਹੀਂ ਗਈ। ਅਜਿਹੇ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਵੀ ਕੋਵਿਡ ਕਾਰਨ ਪ੍ਰਭਾਵਿਤ ਹੋਈ ਹੈ। ਇੱਕ ਸਾਲ ਤੱਕ ਪੰਜਾਬੀ ਇੰਡਸਟਰੀ ਦੇ ਕੋਈ ਲਾਈਵ ਸ਼ੋਅ ਤੱਕ ਨਹੀਂ ਹੋ ਪਾਏ। ਲਾਈਵ ਸ਼ੋਅ ਇੱਕ ਸਟਾਰ ਤੇ ਉਸ ਦੇ ਫੈਨਜ਼ ‘ਚ ਸਭ ਤੋਂ ਨੇੜੇ ਦੀ ਇੰਟਰੈਕਸ਼ਨ (Interaction) ਹੁੰਦੀ ਹੈ ਜਿਸ ਦੀ ਗੈਰ ਹਾਜ਼ਰੀ ਦੋਨਾਂ ਨੂੰ ਹੀ ਨਿਰਾਸ਼ਾ ਦਿੰਦੀ ਹੈ।




ਆਖਰਕਾਰ ਇੱਕ ਵਾਰ ਫੇਰ ਗੱਡੀ ਟ੍ਰੈਕ ‘ਤੇ ਆਉਂਦੀ ਨਜ਼ਰ ਆ ਰਹੀ ਹੈ। ਭਾਵੇਂ ਮੂਸੇਵਾਲਾ ਨੇ ਇਸ ਦੌਰਾਨ ਕਈ ਕਲੱਬ ਸ਼ੋਅਜ਼ ‘ਚ ਪਰਫੌਰਮ ਕੀਤਾ ਹੈ ਪਰ ਮੂਸੇਵਾਲਾ ਦੇ ਫੈਨਜ਼ ਕਾਫੀ ਲੰਬੇ ਸਮੇਂ ਤੋਂ ਲਾਈਵ ਸ਼ੋਅ (Concert) ਦੀ ਮੰਗ ਕਰ ਰਹੇ ਸਨ ਜਿਨ੍ਹਾਂ ਦੀ ਮੰਗ ਹੁਣ ਪੂਰੀ ਹੋ ਰਹੀ ਹੈ ਕਿਉਂਕਿ ਮੂਸੇਵਾਲਾ ਇੱਕ ਵਾਰ ਫਿਰ ਯੂਐੱਸਏ ਅਤੇ ਕੈਨੇਡਾ ਦੇ ਸ਼ਹਿਰਾਂ ‘ਚ ਧਮਾਲ ਪਾਉਣ ਆ ਰਹੇ ਹਨ। ਜਿਸ ਦੇ ਬਾਰੇ ਜਾਣਕਾਰੀ ਮਿਲੀ ਹੈ। ਪਲੈਟੀਨਮ ਈਵੈਂਟਸ ਵੱਲੋਂ ਇਹ ਲਾਈਵ ਸ਼ੋਅਜ਼ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਇੱਕ ਪੋਸਟ ਪਾਈ ਹੈ ਜਿਸ ਦਾ ਕੈਪਸ਼ਨ ਮੂਸੇਵਾਲਾ ਦੀ ਐਲਬਮ Moosetape’s ਚੋਂ ਲਿਆ ਗਿਆ ਹੈ। ਹਾਲਾਂਕਿ ਇਸ ‘ਚ ਅਜੇ ਤੱਕ ਸ਼ੋਅ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।


ਮੂਸੇਵਾਲਾ ਨੇ ਆਪਣੀ Moosetape ਐਲਬਮ ਦੀ ਰੀਲੀਜ਼ ਤੋਂ ਬਾਅਦ ਅਨਾਊਂਸ ਕੀਤਾ ਸੀ ਕਿ ‘Moosetape’s World Tour’ ਕੀਤਾ ਜਾਵੇਗਾ ਜਿਸ ‘ਚ ਯੂਐੱਸਏ ਤੇ ਕੈਨੇਡਾ ਸਮੇਤ ਦੁਨੀਆ ਦੇ ਵੱਖ-ਵੱਖ ਸ਼ਹਿਰਾਂ ‘ਚ ਜਾਣਗੇ।



ਇਹ ਵੀ ਪੜ੍ਹੋ: Punjab Government and Governor: 36000 ਮੁਲਾਜ਼ਮਾਂ ਨੂੰ ਪੱਕੇ ਕਰਨ 'ਤੇ ਲਟਕੀ ਤਲਵਾਰ! ਸੀਐਮ ਚੰਨੀ ਨੇ ਮੁੜ ਰਾਜਪਾਲ 'ਤੇ ਸੁੱਟੀ ਗੱਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904