ਚੰਡੀਗੜ੍ਹ: 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ (Punjab Government) ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Governor Banwari Lal Purohit) ਵਿਚਾਲੇ ਤਕਰਾਰ ਜਿਉਂ ਦੀ ਤਿਉਂ ਨਜ਼ਰ ਆ ਰਹੀ ਹੈ। ਫਾਈਲ ਨੂੰ ਲੈ ਕੇ ਤਕਰਾਰ ਜਾਰੀ ਹੈ ਕਿਉਂਕਿ ਸੀਐਮ ਚੰਨੀ ਨੇ ਰਾਜਪਾਲ ਨੂੰ ਭਾਜਪਾ ਦੇ ਦਬਾਅ ਹੇਠ ਦੱਸਿਆ ਹੈ। ਸੀਐਮ ਨੇ ਬਿਆਨ ਦਿੱਤਾ ਹੈ ਕਿ ਕੱਲ੍ਹ ਤੱਕ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਅਸੀਂ ਰਾਜਭਵਨ ਦੇ ਬਾਹਰ ਧਰਨਾ ਲਾਵਾਂਗੇ।


ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਲਾਏ ਇਲਜ਼ਾਮਾਂ ਨੂੰ ਸੀਐਮ ਨੇ ਨਕਾਰਿਆ ਹੈ ਤੇ ਕਿਹਾ ਕਿ ਜੋ ਖਾਮੀਆਂ ਰਾਜਪਾਲ ਵੱਲੋਂ ਭੇਜੀਆਂ ਗਈਆਂ ਸਨ, ਉਸ ਨੂੰ ਉਸੇ ਦਿਨ ਦਰੁਸਤ ਕਰਕੇ ਵਾਪਸ ਭੇਜ ਦਿੱਤਾ ਗਿਆ ਸੀ। ਉਨ੍ਹਾਂ ਨੇ ਇੱਕ ਵਾਰ ਫਿਰ ਕਿਹਾ ਕਿ ਰਾਜਪਾਲ ਬੀਜੇਪੀ ਦੇ ਦਬਾਅ ਹੇਠ ਫਾਈਲ ਪਾਸ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਤਾਂ ਨਿਯੁਕਤੀ ਪੱਤਰ ਵੀ ਤਿਆਰ ਕੀਤੇ ਹੋਏ ਹਨ ਤੇ ਫਾਈਲ ਪਾਸ ਹੋਣ ‘ਤੇ ਹੀ ਉਨ੍ਹਾਂ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ।


ਦੱਸ ਦਈਏ ਕਿ ਮੁਲਾਜ਼ਮਾਂ ਦੀ ਪੱਕੀ ਨੌਕਰੀ ਨੂੰ ਲੈ ਕੇ ਸੀਐਮ ਤੇ ਰਾਜਪਾਲ ਵਿਚਾਲੇ ਰੇੜਕਾ ਬਣਿਆ ਹੈ। ਜਿੱਥੇ ਪਹਿਲਾਂ ਸੀਐਮ ਚੰਨੀ ਵੱਲੋਂ ਰਾਜਪਾਲ ਕੋਲ ਫਾਈਲ ਰੁਕਣ ਦੀ ਗੱਲ ਆਖੀ ਗਈ ਸੀ, ਉੱਥੇ ਹੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗੱਲ ਸੀਐਮ ‘ਤੇ ਸੁੱਟੀ ਸੀ ਕਿ ਉਸ ਫਾਈਲ ‘ਚ ਖਾਮੀਆਂ ਪਾਈਆਂ ਗਈਆਂ ਹਨ। ਪਹਿਲਾਂ ਪੰਜਾਬ ਸਰਕਾਰ ਉਹਨਾਂ ਖਾਮੀਆਂ ਦਾ ਜਵਾਬ ਦੇਵੇ ਪਰ ਹੁਣ ਸੀਐਮ ਦੇ ਇੱਕ ਵਾਰ ਫੇਰ ਰਾਜਪਾਲ ਨੂੰ ਹੀ ਸਵਾਲਾਂ ‘ਚ ਪਾ ਦਿੱਤਾ ਹੈ ਤੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਇਸ ਮਸਲੇ ਦਾ ਹੱਲ ਕਰਨ ਲਈ ਕਿਹਾ ਹੈ ਤੇ ਅਜਿਹਾ ਨਾ ਹੋਣ ‘ਤੇ ਉਨ੍ਹਾਂ ਵੱਲੋਂ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ ਗਈ ਹੈ।



ਇਹ ਵੀ ਪੜ੍ਹੋ: Punjab Weather: ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ਦੌਰਾਨ ਵਿਗੜਿਆ ਮੌਸਮ, ਭਾਰੀ ਮੀਂਹ ਤੇ ਗੜੇ ਪੈਣ ਦੀ ਚਿਤਾਵਨੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904