ਮਾਂ ਬਣਨ ਦੇ ਸਵਾਲ 'ਤੇ ਪ੍ਰਿਯੰਕਾ ਦਾ ਬਾਖੂਬ ਜਵਾਬ, ਚਾਹੁੰਦੀ ਪੂਰੀ ਘਰ ਦੀ ਕ੍ਰਿਕਟ ਟੀਮ
ਏਬੀਪੀ ਸਾਂਝਾ | 12 Jan 2021 04:31 PM (IST)
ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਮਾਂ ਬਣ ਗਈ ਹੈ, ਉੱਥੇ ਕਰੀਨਾ ਕਪੂਰ ਖਾਨ ਵੀ ਬਹੁਤ ਜਲਦੀ ਮਾਂ ਬਣਨ ਜਾ ਰਹੀ ਹੈ। ਅਜਿਹੇ 'ਚ ਸੁਪਰਸਟਾਰ ਪ੍ਰਿਯੰਕਾ ਚੋਪੜਾ ਤੋਂ ਹਾਲ ਹੀ ਵਿੱਚ ਉਨ੍ਹਾਂ ਦੇ ਫੈਮਿਲੀ ਪਲੈਨਿੰਗ ਬਾਰੇ ਸਵਾਲ ਕੀਤਾ ਗਿਆ ਸੀ ਤੇ ਪੀਸੀ ਨੇ ਵੀ ਆਪਣੇ ਹੀ ਅੰਦਾਜ਼ ਵਿੱਚ ਖੁੱਲ੍ਹ ਕੇ ਇੱਕ ਦਿਲਚਸਪ ਜਵਾਬ ਦਿੱਤਾ ਸੀ।
ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਮਾਂ ਬਣ ਗਈ ਹੈ, ਉੱਥੇ ਕਰੀਨਾ ਕਪੂਰ ਖਾਨ ਵੀ ਬਹੁਤ ਜਲਦੀ ਮਾਂ ਬਣਨ ਜਾ ਰਹੀ ਹੈ। ਅਜਿਹੇ 'ਚ ਸੁਪਰਸਟਾਰ ਪ੍ਰਿਯੰਕਾ ਚੋਪੜਾ ਤੋਂ ਹਾਲ ਹੀ ਵਿੱਚ ਉਨ੍ਹਾਂ ਦੇ ਫੈਮਿਲੀ ਪਲੈਨਿੰਗ ਬਾਰੇ ਸਵਾਲ ਕੀਤਾ ਗਿਆ ਸੀ ਤੇ ਪੀਸੀ ਨੇ ਵੀ ਆਪਣੇ ਹੀ ਅੰਦਾਜ਼ ਵਿੱਚ ਖੁੱਲ੍ਹ ਕੇ ਇੱਕ ਦਿਲਚਸਪ ਜਵਾਬ ਦਿੱਤਾ ਸੀ। ਪ੍ਰਿਯੰਕਾ ਨੇ ਕਿਹਾ, "ਮੈਂ ਬੱਚੇ ਚਾਹੁੰਦੀ ਹਾਂ। ਜਿੰਨੇ ਜ਼ਿਆਦਾ ਹੋ ਸਕਣ ਓਨੇ ਬੱਚੇ। ਜਿੰਨੇ ਕ੍ਰਿਕਟ ਟੀਮ 'ਚ ਹੁੰਦੇ ਨੇ? ਮੈਂ ਸ਼ਿਓਰ ਨਹੀਂ ਹਾਂ।" ਇਸ ਦੇ ਨਾਲ ਹੀ, ਇਸ ਇੰਟਰਵਿਊ ਵਿੱਚ ਪ੍ਰਿਯੰਕਾ ਚੋਪੜਾ ਨੇ ਉਸ ਦੇ ਤੇ ਨਿੱਕ ਦੇ ਵਿਆਹ ਬਾਰੇ ਵੀ ਗੱਲ ਕੀਤੀ। ਆਪਣੇ ਵਿਆਹ ਬਾਰੇ ਗੱਲ ਕਰਦਿਆਂ ਪ੍ਰਿਯੰਕਾ ਨੇ ਕਿਹਾ, "ਕੋਈ ਸਮੱਸਿਆ ਨਹੀਂ ਆਈ। ਨਿੱਕ ਇੰਡੀਆ ਆਇਆ ਸੀ ਜਿਵੇਂ ਮੱਛੀ ਪਾਣੀ 'ਚ ਆਉਂਦੀ ਹੈ ਪਰ ਕਿਸੇ ਆਮ ਜੋੜੀ ਦੀ ਤਰ੍ਹਾਂ ਤੁਹਾਨੂੰ ਇੱਕ ਦੂਜੇ ਦੀਆਂ ਆਦਤਾਂ ਨੂੰ ਸਮਝਣਾ ਪਵੇਗਾ। ਇਹ ਸਮਝਣਾ ਹੋਵੇਗਾ ਕਿ ਸਾਹਮਣੇ ਵਾਲਾ ਵਿਅਕਤੀ ਕੀ ਪਸੰਦ ਜਾਂ ਨਾਪਸੰਦ ਕਰਦਾ ਹੈ। ਇਸ ਲਈ ਇਸ ਤਰ੍ਹਾਂ ਇਹ ਰੁਮਾਂਚ ਵਾਂਗ ਹੈ ਨਾ ਕਿ ਕਿਸੇ ਰੁਕਾਵਟ ਦੀ ਦੌੜ ਵਾਂਗ।" 26 ਜਨਵਰੀ ਦੀ ਟਰੈਕਟਰ ਪਰੇਡ 'ਤੇ ਸਵਾਲ, ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਭੇਜਿਆ ਨੋਟਿਸ ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਜਲਦੀ ਹੀ ਫਿਲਮ 'ਦ ਮੈਟ੍ਰਿਕਸ 4' 'ਚ ਕੰਮ ਕਰਦੀ ਨਜ਼ਰ ਆਵੇਗੀ ਤੇ ਉਨ੍ਹਾਂ ਦੀ ਫਿਲਮ 'ਦ ਟੈਕਸਟ ਫਾਰ ਯੂ' ਬਾਰੇ ਦਰਸ਼ਕਾਂ 'ਚ ਭਾਰੀ ਉਤਸ਼ਾਹ ਹੈ। ਇਸ ਦੇ ਨਾਲ ਫੈਨਸ ਵੀ ਪੀਸੀ ਦੀਆਂ ਬਾਲੀਵੁੱਡ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਪਰ ਪ੍ਰਿਯੰਕਾ ਨੇ ਅਜੇ ਤੱਕ ਉਨ੍ਹਾਂ ਦੀ ਬਾਲੀਵੁੱਡ ਫਿਲਮਾਂ ਦਾ ਕੋਈ ਐਲਾਨ ਨਹੀਂ ਕੀਤਾ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ