ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਦੇ 20 ਜਨਵਰੀ ਨੂੰ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਤੇ ਉਸ ਦੌਰਾਨ ਹਿੰਸਾ ਦਾ ਖਦਸ਼ਾ ਨੂੰ ਲੈ ਕੇ ਸਥਾਨਕ ਤੇ ਸੰਘੀ ਅਧਿਕਾਰੀਆਂ ਦੇ ਵਧਦੇ ਫਿਕਰਾਂ ਵਿੱਚ ਦੇਸ਼ ਦੀ ਰਾਜਧਾਨੀ ਲਈ ਐਮਰਜੈਂਸੀ ਐਲਾਨ ਜਾਰੀ ਕੀਤਾ। ਇਸ ਐਲਾਨ ਤੋਂ ਬਾਅਦ ਗ੍ਰਹਿ ਮੰਤਰਾਲੇ ਤੇ ਸੰਘੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੂੰ ਸਥਾਨਕ ਅਧਿਕਾਰੀਆਂ ਨਾਲ ਲੋੜ ਮੁਤਾਬਕ ਤਾਲਮੇਲ ਕਰਨ ਦੀ ਇਜਾਜ਼ਤ ਮਿਲ ਗਈ ਹੈ।


ਟਰੰਪ ਸਮਰਥਕ ਭੀੜ ਨੇ ਅਮਰੀਕੀ ਸੰਸਦ ਭਵਨ 'ਤੇ ਕੀਤਾ ਸੀ ਹਮਲਾ


ਟਰੰਪ ਨੇ ਇਹ ਐਲਾਨ ਅਜਿਹੇ ਸਮੇਂ ਜਾਰੀ ਕੀਤੀ ਹੈ। ਜਦੋਂ ਪੰਜ ਦਿਨ ਪਹਿਲਾਂ ਟਰੰਪ ਸਮਰਥਕ ਭੀੜ ਨੇ ਕੈਪੀਟਲ ਹਿਲਸ 'ਤੇ ਹਮਲਾ ਕਰ ਦਿੱਤਾ ਸੀ। ਇਹ ਹਮਲਾ ਉਸ ਸਮੇਂ ਕੀਤਾ ਗਿਆ ਸੀ, ਜਦੋਂ ਸੰਸਦ ਨੇ ਟਰੰਪ ਦੀ ਹਾਰ ਨੂੰ ਪ੍ਰਮਾਣਿਤ ਕਰਨ ਲਈ ਅਧਿਕਾਰਤ ਰੂਪ ਤੋਂ ਇਲੈਕਟੋਰਲ ਕਾਲੇਜ ਦੇ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਸੀ। ਉਸ ਹਿੰਸਾ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ।


ਇਸ ਤੋਂ ਪਹਿਲਾਂ ਕੋਲੰਬੀਆਂ ਜ਼ਿਲ੍ਹੇ ਦੇ ਮੇਅਰ ਮਿਊਰੀਅਲ ਬੌਜਰ, ਵਰਜੀਨੀਆ ਦੇ ਗਵਰਨਰ ਰੌਲਫ ਨੌਰਥਮ ਤੇ ਮੈਰੀਲੈਂਡ ਦੇ ਗਵਰਨਰ ਲੈਰੀ ਹੋਗਨ ਨੇ ਲੋਕਾਂ ਨੂੰ ਪਿਛਲੇ ਹਫ਼ਤੇ ਹੋਈ ਹਿੰਸਾ ਤੇ ਕੋਵਿਡ-19 ਮਹਾਮਾਰੀ ਦੇ ਕਾਰਨ ਸਹੁੰ ਚੁੱਕ ਪ੍ਰੋਗਰਾਮ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਟਰੰਪ ਦਾ ਐਮਰਜੈਂਸੀ ਐਲਾਨ ਨਾਲ ਸੋਮਵਾਰ ਤੋਂ ਪ੍ਰਭਾਵੀ ਹੋ ਗਈ, ਜੋ 24 ਜਨਵਰੀ ਤਕ ਲਾਗੂ ਰਹੇਗਾ।


ਡੋਨਾਲਡ ਟਰੰਪ ਦੇ ਖਿਲਾਫ ਸ਼ੁਰੂ ਹੋ ਚੁੱਕੀ ਹੈ ਮਹਾਂਦੋਸ਼ ਦੀ ਕਾਰਵਾਈ


ਹਾਊਸ ਡੈਮੋਕ੍ਰੇਟਸ ਵੱਲੋਂ ਸੋਮਵਾਰ ਅਧਿਕਾਰਤ ਤੌਰ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਪਿਛਲੇ ਹਫ਼ਤੇ ਯੂਐਸ ਕੈਪਿਟਲ 'ਚ ਹੋਈ ਭਾਰੀ ਹਿੰਸਾ ਨੂੰ ਲੈਕੇ ਵਿਦਰੋਹ ਲਈ ਉਕਸਾਉਣ ਦੇ ਇਲਜ਼ਾਮ 'ਚ ਆਰਟੀਕਲ ਆਫ ਇੰਪਿਟਮੈਂਟ ਲਿਆਂਦਾ ਗਿਆ ਹੈ। ਬੁੱਧਵਾਰ ਨੂੰ ਡੈਮੋਕ੍ਰੇਟਸ ਦੇ ਬਹੁਮਤ ਵਾਲੇ ਪ੍ਰਤੀਨਿਧੀ ਸਭਾ ਨੂੰ ਇਸੇ ਉਠਾਇਆ ਜਾ ਸਕਦਾ ਹੈ। ਹਾਲਾਂਕਿ ਇਸ ਮੁੱਦੇ 'ਤੇ ਹਾਊਸ ਦੀ ਕਾਰਵਾਈ ਅਜੇ ਮੁਲਤਵੀ ਹੋ ਗਈ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ