ਅਮੈਲੀਆ ਪੰਜਾਬੀ ਦੀ ਰਿਪੋਰਟ
Gurnam Bhullar Movie Khadari Teaser Out Now: ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਹ ਜਿਨ੍ਹਾਂ ਵਧੀਆ ਗਾਇਕ ਹੈ, ਉਨ੍ਹਾਂ ਹੀ ਉਮਦਾ ਉਹ ਐਕਟਰ ਵੀ ਹੈ। ਇਸ ਦਾ ਪਤਾ ਗੁਰਨਾਮ ਦੀ ਨਵੀਂ ਫਿਲਮ ਦਾ ਟੀਜ਼ਰ ਦੇਖ ਕੇ ਲੱਗਦਾ ਹੈ। ਜੀ ਹਾਂ, ਗੁਰਨਾਮ ਭੁੱਲਰ ਦੀ ਨਵੀਂ ਫਿਲਮ 'ਖਿਡਾਰੀ' ਦਾ ਟੀਜ਼ਰ ਫਾਈਨਲੀ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਗੁਰਨਾਮ ਦੀ ਦਮਦਾਰ ਝਲਕ ਤੇ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਟੀਜ਼ਰ ਨੂੰ ਦਰਸ਼ਕਾਂ ਦਾ ਕਾਫੀ ਪਿਆਂਰ ਮਿਲ ਰਿਹਾ ਹੈ।
ਗੁਰਨਾਮ ਭੁੱਲਰ ਦਾ ਜ਼ਬਰਦਸਤ ਐਕਸ਼ਨ ਫਿਲਮ ਦਾ ਟੀਜ਼ਰ ਰੇਗਿਸਤਾਨ ਤੋਂ ਸ਼ੁਰੂ ਹੁੰਦਾ ਹੈ। ਗੁਰਨਾਮ ਭੁੱਲਰ ਰੇਗਿਸਤਾਨ ਦੀ ਬੰਜਰ ਜ਼ਮੀਨ 'ਤੇ ਤੁਰਿਆ ਆ ਰਿਹਾ ਹੈ ਕਿ ਉਸ ਨੂੰ ਦੁਸ਼ਮਣ ਘੇਰਾ ਪਾ ਲੈਂਦੇ ਹਨ, ਇਸ ਤੋਂ ਬਾਅਦ ਐਕਟਰ ਆਂਪਣੇ ਦਮਦਾਰ ਐਕਸ਼ਨ ਨਾਲ ਦੁਸ਼ਮਣਾਂ ਨੂੰ ਧੂਲ ਚਟਾਉਂਦਾ ਹੈ। ਇਸ ਦੇ ਨਾਲ ਨਾਲ ਟੀਜ਼ਰ 'ਚ ਐਕਟਰ ਕਰਤਾਰ ਚੀਮਾ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ, ਕਰਤਾਰ ਚੀਮਾ ਤੇ ਗੁਰਨਾਮ ਭੁੱਲਰ ਦੋਵੇਂ ਹੀ ਕੁਸ਼ਤੀ ਦੇ ਖਿਡਾਰੀਆ ਦਾ ਕਿਰਦਾਰ ਨਿਭਾ ਰਹੇ ਹਨ।
ਦਮਦਾਰ ਡਾਇਲੌਗਜ਼ਫਿਲਮ ਦੇ ਡਾਇਲੌਗਜ਼ ਵੀ ਕਾਫੀ ਦਮਦਾਰ ਹਨ। ਟੀਜ਼ਰ 'ਚ ਗੁਰਨਾਮ ਭੁੱਲਰ ਇੱਕ ਡਾਇਲੌਗ ਬੋਲਦੇ ਹਨ ਕਿ 'ਖਿਡਾਰੀ ਕਦੇ ਜ਼ੁਬਾਨ ਨਾਲ ਨੀ, ਖੇਡ ਨਾਲ ਜਵਾਬ ਦਿੰਦਾ ਹੈ।' ਬਾਕੀ ਡਾਇਲੌਗਜ਼ ਸੁਣਨ ਲਈ ਦੇਖੋ ਇਹ ਟੀਜ਼ਰ:
ਕਦੋਂ ਰਿਲੀਜ਼ ਹੋਵੇਗੀ ਫਿਲਮਦੱਸ ਦਈਏ ਕਿ ਗੁਰਨਾਮ ਭੁੱਲਰ ਤੇ ਕਰਤਾਰ ਚੀਮਾ ਸਟਾਰਰ ਫਿਲਮ 'ਖਿਡਾਰੀ' 9 ਫਰਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟੀਜ਼ਰ ਦੇਖਣ 'ਤੇ ਤਾਂ ਲੱਗਦਾ ਹੈ ਕਿ ਫਿਲਮ ਕਾਫੀ ਵਧੀਆ ਹੋਣ ਵਾਲੀ ਹੈ। ਬਾਕੀ ਫਿਲਮ ਕਿਵੇਂ ਦੀ ਹੈ, ਇਸ ਦਾ ਪਤਾ ਤਾਂ ਰਿਲੀਜ਼ ਵਾਲੇ ਦਿਨ ਹੀ ਚੱਲੇਗਾ।