ਅਮੈਲੀਆ ਪੰਜਾਬੀ ਦੀ ਰਿਪੋਰਟ
Guru Randhawa Shehnaaz Gill: ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦਾ ਨਾਂ ਇੰਨੀਂ ਦਿਨੀਂ ਸੁਰਖੀਆਂ 'ਚ ਛਾਇਆ ਹੋਇਆ ਹੈ। ਇਸ ਦਾ ਇੱਕ ਕਾਰਨ ਤਾਂ ਇਹ ਹੈ ਕਿ ਗੁਰੂ ਰੰਧਾਵਾ ਦੇ ਗਾਣੇ 'ਮੂਨ ਰਾਈਜ਼' ਦੀ ਵੀਡੀਓ ਰਿਲੀਜ਼ ਹੋ ਗਈ ਹੈ। ਇਸ ਵੀਡੀਓ 'ਚ ਗੁਰੂ ਤੇ ਸਨਾ ਦੀ ਰੋਮਾਂਟਿਕ ਕੈਮਿਸਟਰੀ ਨੇ ਸਭ ਦਾ ਦਿਲ ਜਿੱਤ ਲਿਆ ਹੈ।
ਇਹ ਵੀ ਪੜ੍ਹੋ: ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ 'ਚ ਪੂਰੇ ਕੀਤੇ 30 ਸਾਲ, ਵੀਡੀਓ ਸ਼ੇਅਰ ਕਰ ਫੈਨਜ਼ ਦਾ ਕੀਤਾ ਧੰਨਵਾਦ
ਇਸ ਦੇ ਨਾਲ ਨਾਲ ਸ਼ਹਿਨਾਜ਼ ਤੇ ਗੁਰੂ ਦੇ ਪਿਆਰ ਦੀਆਂ ਖਬਰਾਂ ਵੀ ਦਿਨੋਂ ਦਿਨ ਜ਼ੋਰ ਫੜਦੀਆਂ ਜਾ ਰਹੀਆਂ ਹਨ। ਹਾਲ ਹੀ 'ਚ ਗੁਰੂ ਰੰਧਾਵਾ ਨੇ ਸ਼ਹਿਨਾਜ਼ ਗਿੱਲ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਦੋਵੇਂ ਇੱਕ ਕਮਰੇ ਦੀ ਖਿੜਕੀ 'ਚ ਬੈਠੇ ਨਜ਼ਰ ਆ ਰਹੇ ਸੀ। ਇਸ ਦੌਰਾਨ ਦੋਵੇਂ ਸਨਸੈੱਟ ਯਾਨਿ ਸੂਰਜ ਡੁੱਬਣ ਦੇ ਨਜ਼ਾਰੇ ਦਾ ਅਨੰਦ ਮਾਣ ਰਹੇ ਸੀ।
ਹੁਣ ਖੁਲਾਸਾ ਹੋਇਆ ਹੈ ਕਿ ਇਹ ਵੀਡੀਓ ਮਨਾਲੀ ਦਾ ਹੈ। ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਇੰਨੀਂ ਦਿਨੀਂ ਮਨਾਲੀ 'ਚ ਛੁੱਟੀਆਂ ਮਨਾ ਰਹੇ ਹਨ। ਦਰਅਸਲ ਇਹ ਵੀਡੀਓ ਮਨਾਲੀ ਦੇ ਇੱਕ ਰਿਜ਼ੌਰਟ ਦਾ ਸੀ। ਹੁਣ ਇਸ ਗੱਲ ਦਾ ਖੁਲਾਸਾ ਇੱਕ ਹੋਰ ਵੀਡੀਓ ਤੋਂ ਹੋਇਆ ਹੈ, ਜੋ ਕਿ ਗੁਰੂ ਨੇ ਬੀਤੇ ਦਿਨ ਸ਼ੇਅਰ ਕੀਤਾ ਸੀ। ਵੀਡੀਓ ਸ਼ੇਅਰ ਕਰਦਿਆਂ ਗੁਰੂ ਰੰਧਾਵਾ ਨੇ ਕੈਪਸ਼ਨ 'ਚ ਲਿਿਖਆ, 'ਮੇਰਾ ਖੂਬਸੂਰਤ ਭਾਰਤ, ਮਨਾਲੀ ਕਿੰਨਾ ਸੋਹਣਾ ਹੈ।' ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਲੈਕੇ ਕਾਫੀ ਚਰਚਾਵਾਂ ਹੋ ਰਹੀਆਂ ਹਨ ਕਿ ਗੁਰੂ ਨੇ ਕਮਰੇ ਦੀ ਉਸੇ ਜਗ੍ਹਾ ਤੋਂ ਇਹ ਵੀਡੀਓ ਬਣਾਇਆ ਹੈ, ਜਿੱਥੇ ਉਹ ਸ਼ਹਿਨਾਜ਼ ਨਾਲ ਸਨਸੈੱਟ ਦਾ ਨਜ਼ਾਰਾ ਦੇਖ ਰਹੇ ਸੀ।
ਕਾਬਿਲੇਗ਼ੌਰ ਹੈ ਕਿ ਗੁਰੂ ਤੇ ਸਨਾ ਦੇ ਪਿਆਰ ਦੀਆਂ ਅਫਵਾਹਾਂ ਉਦੋਂ ਉੱਡਣੀਆਂ ਸ਼ੁਰੂ ਹੋਈਆਂ, ਜਦੋਂ ਦੋਵੇਂ ਦੁਬਈ 'ਚ ਚਾਂਦਨੀ ਰਾਤ 'ਚ ਮੂਨ ਰਾਈਜ਼ ਗਾਣੇ 'ਤੇ ਕੱਪਲ ਡਾਂਸ ਕਰਦੇ ਨਜ਼ਰ ਆਏ ਸੀ। ਇਸ ਤੋਂ ਬਾਅਦ ਤੋਂ ਹੀ ਗੁਰੂ ਰੰਧਾਵਾ ਸ਼ਹਿਨਾਜ਼ ਗਿੱਲ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ: ਸਤਿੰਦਰ ਸੱਤੀ ਨੇ ਫੈਨਜ਼ ਨੂੰ ਪੁੱਛਿਆ ਇਹ ਸਵਾਲ, ਕੀ ਤੁਸੀਂ ਦੇ ਸਕਦੇ ਹੋ ਸੱਤੀ ਦੇ ਸਵਾਲ ਦਾ ਜਵਾਬ?