Jazzy B Completes HIs 30 Years In Punjabi Industry: ਪੰਜਾਬੀ ਗਾਇਕ ਜੈਜ਼ੀ ਬੀ ਦਾ ਨਾਂ ਬੱਚਾ-ਬੱਚਾ ਜਾਣਦਾ ਹੈ। ਜੈਜ਼ੀ ਬੀ ਉਹ ਨਾਂ ਹੈ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਜੈਜ਼ੀ ਬੀ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਗੀਤ ਦਿੱਤੇ ਹਨ। ਹੁਣ ਜੈਜ਼ੀ ਬੀ ਫਿਰ ਤੋਂ ਸੁਰਖੀਆਂ 'ਚ ਹਨ। 


ਇਹ ਵੀ ਪੜ੍ਹੋ: ਫਿਲਮਾਂ ਦੇ ਬਾਇਕਾਟ ਨੂੰ ਲੈਕੇ PM ਮੋਦੀ ਨੇ ਦਿੱਤੀ ਇਹ ਨਸੀਹਤ, ਕੀ 'ਪਠਾਨ' ਫਿਲਮ ਨੂੰ ਮਿਲੇਗੀ ਰਾਹਤ?


ਇਸ ਦੀ ਵਜ੍ਹਾ ਇਹ ਹੈ ਕਿ ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੇ 30 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਗਾਇਕ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਸੰਦੇਸ਼ ਲਿਿਖਆ ਹੈ। ਇਸ ਸੰਦੇਸ਼ 'ਚ ਜੈਜ਼ੀ ਬੀ ਨੇ ਆਪਣੇ ਫੈਨਜ਼ ਨੂੰ ਧੰਨਵਾਦ ਕਿਹਾ ਹੈ। ਉਨ੍ਹਾਂ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ 30 ਸਾਲਾਂ ਦੇ ਸਫਰ ਦੀ ਝਲਕੀਆਂ ਦਿਖਾਈਆਂ ਹਨ। 









ਵੀਡੀਓ ਸ਼ੇਅਰ ਕਰਦਿਆਂ ਜੈਜ਼ੀ ਬੀ ਨੇ ਕੈਪਸ਼ਨ 'ਚ ਲੰਬਾ ਚੌੜਾ ਨੋਟ ਵੀ ਲਿਿਖਆ, 'ਦਿਲ ਦੀਆਂ ਗਹਿਰਾਈਆ ਤੋਂ ਤੁਹਾਡਾ ਧੰਨਵਾਦ ਜੋ ਤੁਸੀਂ ਘੁੱਗੀਆਂ ਦਾ ਜੋੜਾ ਤੋਂ ਲੈ ਕੇ ਅੱਜ ਤੱਕ 30 ਸਾਲਾਂ ਵਿੱਚ ਸਾਡੇੀਆਂ ਟੇਪਾਂ ਨੂੰ ਪਿਆਰ ਦਿੱਤਾ , ਤੁਹਾਡੇ ਇਸਤੋਂ ਵੀ ਵੱਧ ਪਿਆਰ ਤੇ ਹੰਗਾਰੇ ਦੀ ਆਸ ਵਿੱਚ 16 ਵੀ ਐਲਬਮ #ਜਮਾਂਦਰੂ-ਤਿਆਰ ਜਮਾਂ ਤਿਆਰ ਆ'


ਕਾਬਿਲੇਗ਼ੌਰ ਹੈ ਕਿ ਜੈਜ਼ੀ ਬੀ ਨੇ ਆਪਣਾ ਗਾਇਕੀ ਦਾ ਕਰੀਅਰ 'ਘੁੱਗੀਆਂ ਦਾ ਜੋੜਾ' ਐਲਬਮ ਤੋਂ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੰਡਸਟਰੀ ਦੀ ਝੋਲੀ 16 ਹਿੱਟ ਐਲਬਮਾਂ ਪਾਈਆਂ। ਉਨ੍ਹਾਂ ਦੀ ਨਵੀਂ ਐਲਬਮ 'ਬੋਰਨ ਰੈੱਡੀ' ਦਾ ਪਹਿਲਾ ਗਾਣਾ ਹਾਲ ਹੀ 'ਚ ਰਿਲੀਜ਼ ਹੋਇਆ ਸੀ।


ਇਹ ਵੀ ਪੜ੍ਹੋ: ਰਾਖੀ ਸਾਵੰਤ ਦੀਆਂ ਵਧੀਆ ਮੁਸ਼ਕਲਾਂ, ਮੁੰਬਈ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ