ਮੁੰਬਈ: ਸੋਸ਼ਲ ਮੀਡੀਆ ਤੇ ਫੇਕ ਫੌਲੋਅਰਜ਼, ਲਾਈਕਸ ਤੇ ਵਿਊਜ਼ ਖਰੀਦਣ ਦੇ ਮਾਮਲੇ 'ਚ ਮਸ਼ਹੂਰ ਰੈਪਰ ਬਾਦਸ਼ਾਹ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਜਾਂਚ ਕਰ ਰਹੀ ਹੈ।


ਪੁਲਿਸ ਨੇ ਰੈਪਰ ਬਾਦਸ਼ਾਹ ਤੋਂ 8 ਅਗਸਤ ਨੂੰ ਤਕਰੀਬਨ 9 ਘੰਟੇ ਪੁੱਛਗਿੱਛ ਕੀਤੀ ਹੈ। ਸੂਤਰਾਂ ਅਨੁਸਾਰ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਜਾਂਚ ਵਿਚ ਬਾਦਸ਼ਾਹ ਨੇ ਆਪਣੇ ਗੀਤਾਂ ਲਈ ਫੇਕ ਵਿਊਜ਼ ਤੇ ਲਾਈਕ ਵਧਾਉਣ ਲਈ 75 ਲੱਖ ਰੁਪਏ ਦੇਣ ਦੀ ਗੱਲ ਸਵੀਕਾਰ ਕੀਤੀ ਹੈ।


ਇਸ ਤੋਂ ਬਾਅਦ ਬਾਦਸ਼ਾਹ ਨੇ ਬਿਆਨ ਜਾਰੀ ਕਰਦਿਆਂ ਆਪਣੇ ਤੇ ਲੱਗੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਬਾਦਸ਼ਾਹ ਨੇ ਲਿਖਿਆ, 'ਮੈਂ ਮੁੰਬਈ ਪੁਲਿਸ ਨਾਲ ਇਸ ਬਾਰੇ ਗੱਲ ਕੀਤੀ। ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਇਨਵੈਸਟੀਗੇਸ਼ਨ 'ਚ ਸਹਿਯੋਗ ਦਿੱਤਾ ਹੈ।


ਬਾਦਸ਼ਾਹ ਨੇ ਕਿਹਾ 'ਮੈਂ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਦਾ ਸਪਸ਼ਟ ਤੌਰ 'ਤੇ ਖੰਡਨ ਕਰਦਾ ਹਾਂ ਤੇ ਮੈਂ ਕਦੇ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ।' ਉਨ੍ਹਾਂ ਕਿਹਾ ਜਾਂਚ ਪ੍ਰਕਿਰਿਆ ਕਾਨੂੰਨ ਅਨੁਸਾਰ ਚਲਾਈ ਜਾ ਰਹੀ ਹੈ ਤੇ ਮੈਨੂੰ ਅਧਿਕਾਰੀਆਂ ਉੱਤੇ ਪੂਰਾ ਭਰੋਸਾ ਹੈ।



ਬਾਦਸ਼ਾਹ ਦੇ ਪਿਛਲੇ ਕੁਝ ਗੀਤਾਂ 'ਚੋਂ 'ਪਾਗਲ' ਤੇ 'ਗੇਂਦਾ ਫੂਲ' ਗੀਤ ਨੇ ਸੋਸ਼ਲ ਮੀਡੀਆ 'ਤੇ ਕਾਫੀ ਰਿਕਾਰਡ ਤੋੜੇ ਹਨ। ਬਾਦਸ਼ਾਹ ਦੇ ਗੀਤ 'ਪਾਗਲ' ਦੇ ਨਾਂ ਇੱਕ ਦਿਨ 'ਚ 75 ਮਿਲੀਅਨ ਵਿਊਜ਼ ਕਰਨ ਦਾ ਰਿਕਾਰਡ ਹੈ।


ਜ਼ਹਿਰੀਲੀ ਸ਼ਰਾਬ ਮਾਮਲਾ: ਮਜੀਠੀਆ ਨੇ ਸੋਨੀਆਂ ਗਾਂਧੀ ਵੱਲ ਦਾਗੇ ਸ਼ਬਦ ਬਾਣ


ਰੈਪਰ ਬਾਦਸ਼ਾਹ ਨੂੰ ਕੁਝ ਦਿਨ ਪਹਿਲਾਂ ਮੁੰਬਈ ਪੁਲਿਸ ਨੇ ਸੰਮਨ ਜਾਰੀ ਕੀਤੇ ਸਨ। ਬਾਦਸ਼ਾਹ ਨੂੰ ਫੇਕ ਫੌਲੋਅਰਸ ਤੇ ਫੇਕ ਵਿਊਜ਼ ਵਧਾਉਣ ਦੇ ਮਾਮਲੇ 'ਚ ਪੁੱਛਗਿਛ ਲਈ ਬੁਲਾਇਆ ਸੀ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਇਸ ਕੇਸ ਦੀ ਲਗਾਤਾਰ ਜਾਂਚ ਕਰ ਰਹੀ ਹੈ ਤੇ ਬਾਦਸ਼ਾਹ ਸਮੇਤ ਕਈ ਹੋਰ ਮਸ਼ਹੂਰ ਹਸਤੀਆਂ 'ਤੇ ਝੂਠੇ ਫੌਲੋਅਰਜ਼ ਵਧਾਉਣ ਦੇ ਇਲਜ਼ਾਮ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ