ਬਾਲੀਵੁੱਡ ਅਭਿਨੇਤਰੀ ਰੀਆ ਚੱਕਰਵਰਤੀ ਦੀ ਕਨੂੰਨੀ ਟੀਮ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਯੰਕਾ 'ਤੇ ਅਦਾਕਾਰਾ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਟੀਮ ਦੇ ਇਕ ਵਕੀਲ ਦਾ ਕਹਿਣਾ ਹੈ ਕਿ ਪ੍ਰਿਯੰਕਾ ਨੇ ਰਿਆ ਨਾਲ ਨਸ਼ੇ ਦੀ ਹਾਲਤ 'ਚ ਛੇੜਛਾੜ ਕੀਤੀ ਸੀ, ਜਿਸ ਕਾਰਨ ਭਰਾ-ਭੈਣ ਦੇ ਰਿਸ਼ਤੇ ਵਿਚ ਫੁੱਟ ਪੈ ਗਈ। ਰਿਆ ਦੇ ਵਕੀਲ ਸਤੀਸ਼ ਮਨੇਸ਼ਿੰਦੇ ਨੇ ਆਪਣੇ ਤਾਜ਼ਾ ਬਿਆਨਾਂ ਵਿੱਚ ਸਾਰੀ ਘਟਨਾ ਦਾ ਜ਼ਿਕਰ ਕੀਤਾ ਹੈ।
ਉਨ੍ਹਾਂ ਕਿਹਾ, “ਉਨ੍ਹਾਂ ਦੇ ਰਿਸ਼ਤੇ ਦੇ ਸ਼ੁਰੂਆਤੀ ਕੁਝ ਮਹੀਨਿਆਂ ਦੌਰਾਨ, ਜਦੋਂ ਰਿਆ ਸੁਸ਼ਾਂਤ ਦੇ ਘਰ ਗਈ, ਤਾਂ ਅਦਾਕਾਰ ਦੀ ਭੈਣ ਪ੍ਰਿਯੰਕਾ ਅਤੇ ਉਸ ਦਾ ਪਤੀ ਸਿਧਾਰਥ ਉਸ ਨਾਲ ਰਹਿੰਦੇ ਸੀ। ਅਪ੍ਰੈਲ 2019 ਦੇ ਆਸ ਪਾਸ ਇੱਕ ਰਾਤ, ਰਿਆ ਅਤੇ ਪ੍ਰਿਯੰਕਾ ਦੋਵੇਂ ਇੱਕ ਪਾਰਟੀ ਵਿੱਚ ਸੀ। ਪ੍ਰਿਯੰਕਾ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਸੀ, ਜਿਸ ਕਾਰਨ ਉਸ ਨੇ ਪਾਰਟੀ ਵਿੱਚ ਔਰਤਾਂ ਦੇ ਨਾਲ ਹੀ ਆਦਮੀਆਂ ਨਾਲ ਵੀ ਅਜੀਬ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਰਿਆ ਪ੍ਰਿਅੰਕਾ ਨੂੰ ਸੁਸ਼ਾਂਤ ਦੇ ਘਰ ਲੈ ਆਈ। ਘਰ ਪਰਤਣ ਤੋਂ ਬਾਅਦ, ਸੁਸ਼ਾਂਤ ਅਤੇ ਉਸ ਦੀ ਭੈਣ ਸ਼ਰਾਬ ਪੀਂਦੇ ਰਹੇ ਜਦਕਿ ਰੀਆ ਸੌਂ ਗਈ, ਕਿਉਂਕਿ ਅਗਲੇ ਦਿਨ ਉਸ ਨੂੰ ਸ਼ੂਟਿੰਗ 'ਤੇ ਜਾਣਾ ਸੀ।"
Prabhas Next Movie: ਬਾਹੂਬਲੀ ਵਾਲੇ ਪ੍ਰਭਾਸ ਦੀ ਅਗਲੀ ਫਿਲਮ ਦਾ ਐਲਾਨ
ਉਨ੍ਹਾਂ ਅੱਗੇ ਕਿਹਾ, "ਰਿਆ ਸੁਸ਼ਾਂਤ ਦੇ ਕਮਰੇ 'ਚ ਸੌ ਰਹੀ ਸੀ। ਜਦੋਂ ਅਚਾਨਕ ਉਸ ਦੀ ਅੱਖ ਖੁੱਲ੍ਹ ਗਈ, ਤਾਂ ਉਸ ਨੇ ਪ੍ਰਿਯੰਕਾ ਨੂੰ ਉਸ ਦੇ ਨਾਲ ਬਿਸਤਰੇ 'ਤੇ ਪਾਇਆ, ਜੋ ਜ਼ਬਰਦਸਤੀ ਉਸ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੀ ਸੀ। ਰਿਆ ਇਸ ਗੱਲ ਤੋਂ ਬਹੁਤ ਹੈਰਾਨ ਹੋਈ ਅਤੇ ਉਸ ਨੇ ਪ੍ਰਿਯੰਕਾ ਨੂੰ ਤੁਰੰਤ ਕਮਰੇ ਤੋਂ ਬਾਹਰ ਜਾਣ ਲਈ ਕਿਹਾ। ਇਸ ਤੋਂ ਬਾਅਦ ਰਿਆ ਖ਼ੁਦ ਘਰ ਛੱਡ ਕੇ ਚਲੀ ਗਈ। ਰਿਆ ਨੇ ਸੁਸ਼ਾਂਤ ਨੂੰ ਇਸ ਬਾਰੇ ਦੱਸਿਆ। ਸੁਸ਼ਾਂਤ ਅਤੇ ਉਸ ਦੀ ਭੈਣ ਦਰਮਿਆਨ ਇਸ ਬਾਰੇ ਬਹਿਸ ਹੋ ਗਈ। ਇਸ ਘਟਨਾ ਕਾਰਨ ਸੁਸ਼ਾਂਤ ਅਤੇ ਰਿਆ ਦੇ ਪਰਿਵਾਰ ਵਿਚਾਲੇ ਸੰਬੰਧ ਸ਼ੁਰੂ ਤੋਂ ਹੀ ਤਣਾਅਪੂਰਨ ਸੀ।”
ਜੈਕਲੀਨ ਫਰਨਾਂਡੀਸ ਨੇ ਗੋਦ ਲਏ ਮਹਾਰਾਸ਼ਟਰ ਦੇ ਦੋ ਪਿੰਡ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਰਿਆ ਚੱਕਰਵਰਤੀ ਦਾ ਦਾਅਵਾ- ਸੁਸ਼ਾਂਤ ਦੀ ਭੈਣ ਨੇ ਨਸ਼ੇ ਦੀ ਹਾਲਤ 'ਚ ਮੈਨੂੰ ਗਲਤ ਤਰੀਕੇ ਨਾਲ ਛੂਹਿਆ, ਇਸ ਲਈ ਸੁਸ਼ਾਂਤ ਨੇ.....
ਏਬੀਪੀ ਸਾਂਝਾ
Updated at:
18 Aug 2020 07:22 PM (IST)
ਬਾਲੀਵੁੱਡ ਅਭਿਨੇਤਰੀ ਰੀਆ ਚੱਕਰਵਰਤੀ ਦੀ ਕਨੂੰਨੀ ਟੀਮ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਯੰਕਾ 'ਤੇ ਅਦਾਕਾਰਾ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ।
- - - - - - - - - Advertisement - - - - - - - - -