ਅਦਾਕਾਰਾ ਰਿਚਾ ਚੱਢਾ ਨੇ ਚੀਫ ਮਿਨੀਸਟਰ ਬਣਨ ਦੀ ਪੂਰੀ ਤਿਆਰੀ ਕਰ ਲਈ ਹੈ। ਰਿਚਾ ਦੀ ਆਉਣ ਵਾਲੀ ਫ਼ਿਲਮ 'ਮੈਡਮ ਚੀਫ ਮਿਨੀਸਟਰ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਫ਼ਿਲਮ 'ਚ ਰਿਚਾ ਇਕ ਪਾਵਰਫੁਲ ਲੀਡਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਰਿਪੋਰਟਸ ਮੁਤਾਬਕ ਇਹ ਫਿਲਮ ਇਕ ਅਸਲ ਜ਼ਿੰਦਗੀ ਦੇ ਕਿਰਦਾਰ 'ਤੇ ਅਧਾਰਿਤ ਹੋਣ ਵਾਲੀ ਹੈ।


ਇਸ ਫਿਲਮ 'ਚ ਰਿਚਾ ਚੱਡਾ ਯੂਪੀ ਦੀ ਸਾਬਕਾ ਮੁੱਖ ਮੰਤਰੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਟ੍ਰੇਲਰ 'ਚ ਵੀ ਇਹ ਝਲਕ ਸਾਫ ਨਜ਼ਰ ਆ ਰਹੀ ਹੈ। ਰਿਚਾ ਚੱਡਾ ਦੀ ਲੁਕ ਕਾਫ਼ੀ ਸ਼ਾਨਦਾਰ ਤੇ ਡਿਫਰੰਟ ਲੱਗ ਰਹੀ ਹੈ। ਇਸ ਫਿਲਮ ਦੇ ਮੇਕਰਸ ਦੀ ਗੱਲ ਕਰੀਏ ਤਾਂ ਭੂਸ਼ਨ ਕੁਮਾਰ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਤੇ ਸ਼ੁਬਾਸ਼ ਕਪੂਰ ਨੇ ਫਿਲਮ ਨੂੰ ਡਾਇਰੈਕਟ ਕੀਤਾ ਹੈ।






ਫਿਲਮ 'ਮੈਡਮ ਚੀਫ ਮਿਨੀਸਟਰ' ਦੀ ਰਿਲੀਜ਼ਿੰਗ ਦੀ ਗੱਲ ਕਰੀਏ ਤਾਂ ਇਹ 22 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਰਿਚਾ ਚੱਡਾ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਰਿਚਾ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਸ਼ਕੀਲਾ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਹੈ, ਜੋ 90 ਦੇ ਦਸ਼ਕ ਦੀ ਇਕ ਅਡਲਟ ਸਟਾਰ ਦੀ ਬਾਇਓਪਿਕ ਫਿਲਮ ਹੈ।